Visitor : Visitor
,

ਆਈਪੀਐਲ ਕ੍ਰਿਕਟ ਮੈਚਾਂ ਤੇ ਪੈਸੇ ਲਗਾ ਕੇ ਲੋੋਕਾਂ ਨਾਲ ਠੱਗੀ ਮਾਰਨ ਵਾਲੇ 9 ਜੂਆਬਾਜ ਕੀਤੇ ਕਾਬੂੂ

 2,68,500/- ਰੁਪਏ ਦੇ ਟੋੋਕਨ, 56,500/-ਰੁਪਏ ਦੀ ਨਗਦੀ, 1 ਲੈਪਟਾਪ, 5 ਮੋੋਬਾਇਲ ਫੋੋਨ ਕੀਤਾ ਬਰਾਮਦ ਸੰਜੀਵ  ਜਿੰਦਲ / ਰੋਹਿਨ ਜਿੰਦਲ ਮਾਨਸਾ,8 ਮਈ 2022 ( ਪ੍ਰਾਈਮ ਪੋਸਟ ਪੰਜਾਬ ) : ਐੱਸਐੱਸਪੀ ਮਾਨਸਾ ਨੇ ਦੱਸਿਆ ਕਿ  ਸੀਆਈਏ ਸਟਾਫ ਮਾਨਸਾ ਦੀ ਪੁਲਿਸ ਪਾਰਟੀ ਵੱਲੋੋਂ ਮੁਖਬਰੀ ਦੇ ਆਧਾਰ ਤੇ 9 ਮੁਲਜਮਾਂ ਨੂੰ ਆਈਪੀਐਲ ਕ੍ਰਿਕਟ ਮੈਚਾਂ ‘ਤੇ ਪੈਸੇ ਲਗਾ ਕੇ ਜੂਆ ਖੇਡਦਿਆਂ ਨੂੰ…

 2,68,500/- ਰੁਪਏ ਦੇ ਟੋੋਕਨ, 56,500/-ਰੁਪਏ ਦੀ ਨਗਦੀ, 1 ਲੈਪਟਾਪ, 5 ਮੋੋਬਾਇਲ ਫੋੋਨ ਕੀਤਾ ਬਰਾਮਦ

ਸੰਜੀਵ  ਜਿੰਦਲ / ਰੋਹਿਨ ਜਿੰਦਲ

ਮਾਨਸਾ,8 ਮਈ 2022 ( ਪ੍ਰਾਈਮ ਪੋਸਟ ਪੰਜਾਬ ) : ਐੱਸਐੱਸਪੀ ਮਾਨਸਾ ਨੇ ਦੱਸਿਆ ਕਿ  ਸੀਆਈਏ ਸਟਾਫ ਮਾਨਸਾ ਦੀ ਪੁਲਿਸ ਪਾਰਟੀ ਵੱਲੋੋਂ ਮੁਖਬਰੀ ਦੇ ਆਧਾਰ ਤੇ 9 ਮੁਲਜਮਾਂ ਨੂੰ ਆਈਪੀਐਲ ਕ੍ਰਿਕਟ ਮੈਚਾਂ ‘ਤੇ ਪੈਸੇ ਲਗਾ ਕੇ ਜੂਆ ਖੇਡਦਿਆਂ ਨੂੰ ਮੌੌਕੇ ਤੇ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਜਿਨ੍ਹਾਂ ਪਾਸੋੋਂ 2,68,500 /- ਰੁਪਏ ਦੇ ਟੋੋਕਨ, 56,500/- ਰੁਪਏ ਦੀ ਨਗਦੀ, 1 ਲੈਪਟਾਪ, 1 ਗਿਲਾਸ ਲੈਦਰ, 20 ਲੁਡੋੋ, 1 ਰਜਿਸਟਰ ਸਮੇਤ ਬਾਲ ਪੈਨ ਅਤੇ 5 ਮੋੋਬਾਇਲ ਫੋੋਨ ਆਦਿ ਸਮਾਨ ਦੀ ਬਰਾਮਦਗੀ ਕੀਤੀ ਗਈ ਹੈ।

ਸੀਆਈਏ ਸਟਾਫ ਮਾਨਸਾ ਦੀ ਪੁਲਿਸ ਪਾਰਟੀ ਦੌੌਰਾਨੇ ਗਸ਼ਤ ਅਤੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ਵਿੱਚ ਨੇੜੇ ਸੈਂਟਰਲ ਪਾਰਕ ਮਾਨਸਾ ਮੌੌਜੂਦ ਸੀ ਤਾਂ ਇਤਲਾਹ ਮਿਲੀ ਕਿ ਕੁਝ ਜੂਆਬਾਜ ਵਿਅਕਤੀ ਭੋਲੇ ਭਾਂਲੇ ਲੋੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਆਈਪੀਐਲ ਕ੍ਰਿਕਟ ਮੈਂਚਾ ਦੀ ਚੱਲ ਰਹੀ ਸੀਰੀਜ ਤੇ ਲੈਪਟਾਪ ਅਤੇ ਮੋੋਬਾਇਲ ਫੋੋਨਾਂ ਰਾਹੀ ਵੱਡੇ ਪੱਧਰ ਤੇ ਮੈਚ ਤੇ ਪੈਸੇ ਲਗਾ ਕੇ ਜੂਆ ਖੇਡ ਕੇ ਉਹਨਾਂ ਨਾਲ ਠੱਗੀ ਮਾਰਦੇ ਹਨ। ਜਿਸਤੇ 9 ਮੁਲਜਮਾਂ ਦੀਪਕ ਕੁਮਾਰ ਪੁੱਤਰ ਰੁਲਦੂ ਰਾਮ, ਰੋਹਿਤ ਜਿੰਦਲ ਪੁੱਤਰ ਜੋੋਗਿੰਦਰਪਾਲ, ਅਸ਼ਵਨੀ ਕੁਮਾਰ ਪੁੱਤਰ ਮਦਨ ਲਾਲ, ਰਾਮੇਸ਼ ਕੁਮਾਰ ਪੁੱਤਰ ਦੇਸ ਰਾਜ, ਦੀਪਕ ਕੁਮਾਰ ਪੁੱਤਰ ਗਨੇਸ਼ ਚੰਦ, ਰਾਜਿੰਦਰ ਕੁਮਾਰ ਪੁੱਤਰ ਤਰਸੇਮ ਲਾਲ, ਓਮ ਪ੍ਰਕਾਸ਼ ਪੁੱਤਰ ਹਰੀ ਚੰਦ, ਭੂਸ਼ਨ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਅਤੇ ਅਜੇ ਕੁਮਾਰ ਪੁੱਤਰ ਬੱਬਰ ਮਿੱਤਲ ਵਾਸੀਅਨ ਮਾਨਸਾ ਵਿਰੁੱਧ ਮੁਕੱਦਮਾ ਨੰਬਰ 83 ਮਿਤੀ 07.5.2022 ਅ/ਧ 13/3/67 ਜੂਆ ਐਕਟ ਅਤੇ 420 ਹਿੰ:ਦੰ: ਥਾਣਾ ਸਿਟੀ-1 ਮਾਨਸਾ ਦਰਜ਼ ਰਜਿਸਟਰ ਕਰਾਇਆ ਗਿਆ। ਸ:ਥ: ਗੁਰਤੇਜ ਸਿੰਘ ਸੀਆਈਏ ਸਟਾਫ ਮਾਨਸਾ ਸਮੇਤ ਪੁਲਿਸ ਪਾਰਟੀ ਵੱਲੋੋਂ ਤੁਰੰਤ ਕਾਰਵਾਈ ਕਰਦੇ ਹੋੋਏ ਮੌੌਕੇ ਰੇਡ ਕਰਕੇ ਉਕਤ 9 ਮੁਲਜਮਾਂ ਨੂੰ ਕਾਬੂ ਕੀਤਾ ਗਿਆ। ਜਿਹਨਾਂ ਪਾਸੋੋਂ 1 ਗਿਲਾਸ ਲੈਦਰ, 20 ਲੁਡੋੋ, 1000 ਰੁਪਏ ਵਾਲੇ 170 ਲਾਲ ਟੋੋਕਨ, 500 ਰੁਪਏ ਵਾਲੇ 190 ਹਰੇ ਟੋੋਕਨ, 100 ਰੁਪਏ ਵਾਲੇ 35 ਯੈੈਲੋੋ ਟੋੋਕਨ, 1 ਲੈਪਟਾਪ, 1 ਰਜਿਸਟਰ ਸਮੇਤ ਬਾਲ ਪੈਨ, 5 ਮੋੋਬਾਇਲ ਫੋੋਨ ਅਤੇ 56,500/- ਰੁਪਏ ਦੀ ਨਗਦੀ ਬਰਾਮਦ ਕੀਤੀ ਗਈ। 

ਗ੍ਰਿਫਤਾਰ ਮੁਲਜਮਾਂ ਨੂੰ ਮਾਨਯੋੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤੇ ਜਾਣਗੇ। ਜਿਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ । 

Leave a Reply

Your email address will not be published. Required fields are marked *

Visitor : Visitor