4 ਮੁਲਜਮਾਂ ਨੂੰ ਕਾਬੂ ਕਰਕੇ 14,500/- ਰੁਪਏ ਦੀ ਨਗਦੀ ਅਤੇ ਮੋੋਬਾਇਲ ਫੋੋਨ ਕੀਤਾ ਬਰਾਮਦ
ਸੰਜੀਵ ਜਿੰਦਲ / ਰੋਹਿਨ ਜਿੰਦਲ
ਮਾਨਸਾ,7 ਮਈ 2022 ( ਪ੍ਰਾਈਮ ਪੋਸਟ ਪੰਜਾਬ ) : ਮਾਨਸਾ ਪੁਲਿਸ ਵੱਲੋੋਂ ਇੱਕ ਗਿਰੋੋਹ ਨੂੰ ਕਾਬੂ ਕੀਤਾ ਗਿਆ ਹੈ ਜੋੋ ਗਲਤ ਦੂਸ਼ਣ ਲਗਾ ਕੇ ਬਲੈਕਮੇਲ ਕਰਕੇ ਦਬਾਅ ਪਾ ਕੇ ਭੋੋਲੇ ਭਾਲੇ ਲੋੋਕਾਂ ਪਾਸੋੋਂ ਪੈਸੇ ਬਟੋੋਰਦਾ ਸੀ। ਥਾਣਾ ਸਿਟੀ-2 ਮਾਨਸਾ ਵਿਖੇ ਮੁਕੱਦਮਾ ਦਰਜ਼ ਕਰਕੇ ਪੁਲਿਸ ਪਾਰਟੀ ਵੱਲੋੋਂ ਇਸ ਗਿਰੋੋਹ ਦੇ 4 ਮੁਲਜਮਾਂ ਮਨਪ੍ਰੀਤ ਕੌੌਰ ਉਰਫ ਮੁਸਕਾਨ ਪਤਨੀ ਅਮਨਦੀਪ ਸਿੰਘ ਵਾਸੀ ਫਤਿਹਪੁਰ ਹਾਲ ਮਾਨਸਾ ਖੁਰਦ, ਵੀਰਪਾਲ ਕੌੌਰ ਉਰਫ ਗਗਨ ਪਤਨੀ ਰਮਨਦੀਪ ਸਿੰਘ ਵਾਸੀ ਭਾਈਰੂਪਾ ਹਾਲ ਮਾਨਸਾ ਖੁਰਦ, ਕਮਲਜੀਤ ਸਿੰਘ ਪੁੱਤਰ ਸੁਰਜਨ ਸਿੰਘ ਵਾਸੀ ਬੱਛੋਆਣਾ ਹਾਲ ਮਾਨਸਾ ਖੁਰਦ, ਅਮਨਦੀਪ ਪੁੱਤਰ ਮਹਿੰਦਰ ਸਿੰਘ ਵਾਸੀ ਫਤਿਹਪੁਰ ਹਾਲ ਮਾਨਸਾ ਖੁਰਦ ਨੂੰ ਮੌੌਕੇ ਤੇ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ ਕੋਲੋਂ 14,500/- ਰੁਪਏ ਦੀ ਨਗਦੀ ਅਤੇ 1 ਮੋੋਬਾਇਲ ਫੋੋਨ ਬਰਾਮਦ ਕਰਕੇ ਕਬਜ਼ੇ ਵਿੱਚ ਲਿਆ ਗਿਆ ਹੈ।

ਐੱਸਐੱਸਪੀ ਮਾਨਸਾ ਨੇ ਦੱਸਿਆ ਕਿ ਮੁਦੱਈ ਲੀਲੂ ਖਾਂ ਪੁੱਤਰ ਸੇ਼ਰ ਖਾਂ ਵਾਸੀ ਜੋੋਗਾ ਨੇ ਥਾਣਾ ਸਿਟੀ-2 ਮਾਨਸਾ ਦੀ ਪੁਲਿਸ ਪਾਸ ਬਿਆਨ ਲਿਖਾਇਆ ਕਿ ਮਿਤੀ 29.04.2022 ਨੂੰ ਮੁਲਜਮਾਂ ਨੇ ਬਣਾਈ ਸਕੀਮ ਮੁਤਾਬਿਕ ਉਸਨੂੰ ਆਪਣੇ ਘਰ ਬੁਲਾ ਲਿਆ ਅਤੇ ਉਸਨੂੰ ਬਦਨਾਮੀ ਦਾ ਡਰ ਦਿਖਾ ਕੇ ਬਲੈਕਮੇਲ ਕਰਕੇ ਦਬਾਅ ਪਾ ਕੇ ਉਸ ਨਾਲ 5 ਲੱਖ ਰੁਪਏ ਦਾ ਸੌਦਾ ਕਰਕੇ 50 ਹਜਾਰ ਰੁਪਏ ਨਗਦ ਲੈ ਲਏ ਅਤੇ ਬਾਕੀ ਰਹਿੰਦੇ ਪੈਸੇ ਵੀ ਜਲਦੀ ਦੇਣ ਲਈ ਮੁਦੱਈ ਤੇ ਦਬਾਅ ਪਾ ਰਹੇ ਸਨ। ਮੁਦੱਈ ਦੇ ਬਿਆਨ ਪਰ 7 ਮੁਲਜਮਾਂ ਮਨਪ੍ਰੀਤ ਕੌੌਰ ਉਰਫ ਮੁਸਕਾਨ ਪਤਨੀ ਅਮਨਦੀਪ ਸਿੰਘ ਵਾਸੀ ਫਤਿਹਪੁਰ ਹਾਲ ਮਾਨਸਾ ਖੁਰਦ, ਵੀਰਪਾਲ ਕੌੌਰ ਉਰਫ ਗਗਨ ਪਤਨੀ ਰਮਨਦੀਪ ਸਿੰਘ ਵਾਸੀ ਭਾਈਰੂਪਾ ਹਾਲ ਮਾਨਸਾ ਖੁਰਦ, ਸੁਨੀਤਾ ਪਤਨੀ ਬੁਲਵਿੰਦਰ ਸਿੰਘ ਉਰਫ ਗੁਰੂ ਵਾਸੀ ਕੋੋਟ ਦਾ ਟਿੱਬਾ ਮਾਨਸਾ, ਰਾਜ ਕੌੌਰ ਵਾਸੀ ਮਾਨਸਾ, ਕਮਲਜੀਤ ਸਿੰਘ ਪੁੱਤਰ ਸੁਰਜਨ ਸਿੰਘ ਵਾਸੀ ਬੱਛੋਆਣਾ ਹਾਲ ਮਾਨਸਾ ਖੁਰਦ, ਅਮਨਦੀਪ ਪੁੱਤਰ ਮਹਿੰਦਰ ਸਿੰਘ ਵਾਸੀ ਫਤਿਹਪੁਰ ਹਾਲ ਮਾਨਸਾ ਖੁਰਦ ਅਤੇ ਕਾਲੀ ਪੁੱਤਰ ਦਰਸ਼ਨ ਸਿੰਘ ਵਾਸੀ ਕੋੋਟ ਦਾ ਟਿੱਬਾ ਮਾਨਸਾ ਵਿਰੁੱਧ ਮੁਕੱਦਮਾ ਨੰਬਰ 96 ਮਿਤੀ 05.05.2022 ਅ/ਧ 384, 120-ਬੀ,149 ਹਿੰ:ਦੰ: ਥਾਣਾ ਸਿਟੀ-2 ਮਾਨਸਾ ਦਰਜ਼ ਰਜਿਸਟਰ ਕੀਤਾ ਗਿਆ।
ਐਸਆਈ ਬਲਦੇਵ ਸਿੰਘ ਮੁੱਖ ਅਫਸਰ ਥਾਣਾ ਸਿਟੀ-2 ਮਾਨਸਾ ਅਤੇ ਸ:ਥ: ਰਣਜੀਤ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਮੁਕੱਦਮਾ ਦੀ ਤਫਤੀਸ਼ ਅਮਲ ਵਿੱਚ ਲਿਆ ਕੇ ਤੁਰੰਤ ਕਾਰਵਾਈ ਕਰਦੇ ਹੋੋਏ ਰੇਡ ਕਰਕੇ 4 ਮੁਲਜਮਾਂ ਨੂੰ ਮੌਕੇ ਤੇ ਹੀ ਗ੍ਰਿਫ਼ਤਾਰ ਕਰ ਲਿਆ ਅਤੇ ਬਾਕੀ ਰਹਿੰਦੇ ਮੁਲਜਮਾਂ ਦੀ ਗ੍ਰਿਫਤਾਰੀ ਲਈ ਰੇਡ ਕੀਤੇ ਜਾ ਰਹੇ ਹਨ, ਜਿਹਨਾਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਗ੍ਰਿਫਤਾਰ ਮੁਲਜਮਾਂ ਨੂੰ ਮਾਨਯੋੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।

