Visitor : Visitor
,

ਆਰਥਿਕ ਤੰਗੀ ਕਾਰਨ ਆੜ੍ਹਤੀਏ ਨੇ ਆਪਣੇ ਆਪ ਨੂੰ ਗੋਲੀ ਮਾਰੀ

ਸੰਕੇਤਕ ਫੋਟੋ

ਖੁਦਕਸ਼ੀ ਤੋਂ ਪਹਿਲਾਂ ਵੀਡੀਓ ਫੇਸਬੁੱਕ ’ਤੇ ਕੀਤੀ ਵਾਇਰਲ

ਬਿਊਰੋ,  ਪ੍ਰਾਈਮ ਪੋਸਟ ਪੰਜਾਬ  

ਕੋਟਕਪੂਰਾ, 3 ਮਈ 2022 :  ਸਥਾਨਕ ਨਵੀ ਅਨਾਜ ਮੰਡੀ ’ਚ ਅੱਜ ਆੜ੍ਹਤੀਏ ਨੇ ਆਰਥਿਕ ਤੰਗੀ ਦੇ ਚੱਲਦਿਆਂ ਆਪਣੇ ਆਪ ਨੂੰ ਗੋਲੀ ਮਾਰ ਲਈ। ਖੁਦਕਸ਼ੀ ਤੋਂ ਪਹਿਲਾਂ ਉਸ ਨੇ 17 ਮਿੰਟ ਦੀ ਵੀਡੀਓ ਫੇਸਬੁੱਕ ’ਤੇ ਵਾਇਰਲ ਕੀਤੀ ਅਤੇ ਚਾਰ ਸਫਿਆਂ ਦਾ ਸੁਸਾਇਡ ਨੋਟ ਵੀ ਲਿਖਿਆ। ਪੁਲਿਸ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ’ਤੇ ਕਾਰਵਾਈ ਕਰ ਰਹੀ ਹੈ।

ਜਾਣਕਾਰੀ ਅਨੁਸਾਰ ਪ੍ਰਮੋਦ ਕੁਮਾਰ ਸ਼ਰਮਾ ਕੋਟਕਪੂਰੇ ਦੀ ਨਵੀ ਅਨਾਜ ਮੰਡੀ ‘ਚ ਦੁਕਾਨ ਨੰਬਰ 75 ਦਾ ਮਾਲਕ ਸੀ। ਉਹ ਪਿਛਲੇ ਸਮੇਂ ਤੋਂ ਆਰਥਿਕ ਤੌਰ ’ਤੇ ਕਮਜ਼ੋਰ ਚੱਲ ਰਿਹਾ ਸੀ ਜਿਸ ਕਰਕੇ ਉਸ ਦਾ ਵਪਾਰ ਠੱਪ ਹੋ ਗਿਆ ਸੀ। ਉਸ ਦੇ ਗੁਆਂਢ ‘ਚ ਉਸ ਦੇ ਚਾਚੇ ਅਤੇ ਉਸ ਦੇ ਚਚੇਰੇ ਭਰਾ ਨੇ ਉਸ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਤੇ ਉਸ ਦੇ ਗਾਹਕਾਂ ਕੋਲ ਉਸ ਖਿਲਾਫ ਗਲਤ ਪ੍ਰਚਾਰ ਕੀਤਾ। ਦੋ ਛੋਟੇ ਬੱਚਿਆਂ ਦੇ ਬਾਪ ਪ੍ਰਮੋਦ ਕੁਮਾਰ ਨੇ ਬਾਅਦ ਦੁਪਹਿਰ ਆਪਣੇ ਦੁਕਾਨ ’ਤੇ ਫੇਸਬੁੱਕ ’ਤੇ ਵੀਡੀਓ ਅਪਲੋਡ ਕੀਤੀ ਤੇ ਸੁਸਾਇਡ ਨੋਟ ਲਿਖਣ ਮਗਰੋਂ ਆਪਣੇ ਚਾਚੇ ਦੀ ਦੁਕਾਨ ਨੰਬਰ 76 ’ਤੇ ਆ ਕੇ ਆਪਣੇ ਆਪ ਨੂੰ ਗੋਲੀ ਮਾਰ ਲਈ।

Leave a Reply

Your email address will not be published. Required fields are marked *

Visitor : Visitor