ਨਿਊਜ਼ ਡੈਸਕ, ਪ੍ਰਾਈਮ ਪੋਸਟ ਪੰਜਾਬ
ਜੰਡਿਆਲਾ ਗੁਰੂ, 3 ਮਈ 2022 : ਥਾਣਾ ਜੰਡਿਆਲਾ ਗੁਰੂ ਅਧੀਨ ਪਿੰਡ ਨੰਗਲ ਦਿਆਲ ਸਿੰਘ ਵਿੱਚ ਸਵੇਰੇ ਕਰੀਬ 6.30 ਵਜੇ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਧਰਮਜੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਲੱਖਾ ਵਜੋਂ ਹੋਈ ਹੈ। ਕਤਲ ਦਾ ਕਾਰਨ ਮ੍ਰਿਤਕ ਦਾ ਉਸੇ ਪਿੰਡ ਦੀ ਔਰਤ, ਜੋ ਆਪਣੇ ਪਤੀ ਨੂੰ ਛੱਡ ਕੇ ਧਰਮਜੀਤ ਨਾਲ ਰਹਿ ਰਹੀ ਸੀ, ਮੰਨਿਆ ਜਾ ਰਿਹਾ ਹੈ।
ਜਿਸਦੇ ਕਾਰਨ ਦੋਹਾਂ ਪਰਿਵਾਰਾਂ ਵਿੱਚ ਆਪਸੀ ਅਣਬਣ ਵਧਦੀ ਗਈ ਤੇ ਕਈ ਵਾਰ ਝਗੜੇ ਵੀ ਹੋਏ। ਇਸ ਤੋਂ ਇਲਾਵਾ ਬੀਤੀ ਰਾਤ ਵੀ ਦੋਨਾਂ ਧੜਿਆਂ ਵਿੱਚ ਝਗੜਾ ਹੋਇਆ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਅੱਜ ਸਵੇਰੇ ਜਦੋਂ ਧਰਮਜੀਤ ਸਿੰਘ ਸੈਰ ਕਰ ਰਿਹਾ ਸੀ ਤਾਂ ਪਿੰਡ ਵਾਸੀ ਸੁਖਦੇਵ ਸਿੰਘ, ਸੁਦੇਸ਼ ਸਿੰਘ, ਛਿੰਦਾ, ਜੋਬਨ, ਸੂਰਜ, ਘੁੱਗੀ, ਜਗਰੂਪ ਅਤੇ ਬਿੱਟੂ ਉਸ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਉਸ ਦੀ ਮੌਕੇ ਉਪਰ ਮੌਤ ਹੋ ਗਈ।
ਐੱਸਪੀਡੀ ਮਨੋਜ ਠਾਕੁਰ, ਡੀਐੱਸਪੀ ਜੰਡਿਆਲਾ ਗੁਰੂ ਸੁਖਵਿੰਦਰਪਾਲ ਸਿੰਘ, ਐੱਸਐੱਚਓ ਜੰਡਿਆਲ ਗੁਰੂ ਇੰਸਪੈਕਟਰ ਹਰਪ੍ਰੀਤ ਸਿੰਘ, ਐੱਸਐੱਚਓ ਤਰਸਿੱਕਾ ਬਲਰਾਜ ਸਿੰਘ ਤੇ ਨਵਾਂ ਪਿੰਡ ਚੌਕੀ ਇੰਚਾਰਜ ਪਰਸ਼ੋਤਮ ਲਾਲ ਪਹੁੰਚੇ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ 3 ਔਰਤਾਂ ਸਮੇਤ 9 ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਤੇ ਲਾਸ਼ ਪੋਸਟਮਾਰਟਮ ਲਈ ਅੰਮ੍ਰਿਤਸਰ ਭੇਜ ਦਿੱਤੀ ਹੈ।

