Visitor : Visitor
,

‘ਜੁਗਾੜੂ ਰੇਹੜੀ’ ਹਾਦਸੇ ਵਿਚ ਮੌਤਾਂ ਦੀ ਗਿਣਤੀ 4 ਹੋਈ, ਇਲਾਜ ਦੌਰਾਨ ਬਜ਼ੁਰਗ ਨੇ ਦਮ ਤੋੜਿਆ

ਬਿਊਰੋ,  ਪ੍ਰਾਈਮ ਪੋਸਟ ਪੰਜਾਬ   ਤਲਵੰਡੀ ਸਾਬੋ ਦੇ ਪਿੰਡ ਜਗਾ ਰਾਮ ਤੀਰਥ ਨੇੜੇ ਮੋਟਰਸਾਈਕਲ ਰੇਹੜੀ ਵਿੱਚ ਮਹਿੰਦਰਾ ਪਿੱਕਅਪ ਜੀਪ ਟਕਰਾਉਣ ਕਾਰਨ ‘ਜੁਗਾੜੂ ਰੇਹੜੀ’ ਉਤੇ ਸਵਾਰ ਇਕ ਹੋਰ ਜ਼ਖਮੀ ਮਜ਼ਦੂਰ ਦੀ ਮੌਤ ਹੋ ਗਈ ਹੈ। ਹੁਣ ਮੌਤਾਂ ਦੀ ਗਿਣਤੀ ਵਧ ਕੇ 4 ਹੋ ਗਈ ਹੈ। ਕੱਲ੍ਹ 3 ਲੋਕਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ ਸੀ ਜਦ…

ਬਿਊਰੋ,  ਪ੍ਰਾਈਮ ਪੋਸਟ ਪੰਜਾਬ  

ਤਲਵੰਡੀ ਸਾਬੋ ਦੇ ਪਿੰਡ ਜਗਾ ਰਾਮ ਤੀਰਥ ਨੇੜੇ ਮੋਟਰਸਾਈਕਲ ਰੇਹੜੀ ਵਿੱਚ ਮਹਿੰਦਰਾ ਪਿੱਕਅਪ ਜੀਪ ਟਕਰਾਉਣ ਕਾਰਨ ‘ਜੁਗਾੜੂ ਰੇਹੜੀ’ ਉਤੇ ਸਵਾਰ ਇਕ ਹੋਰ ਜ਼ਖਮੀ ਮਜ਼ਦੂਰ ਦੀ ਮੌਤ ਹੋ ਗਈ ਹੈ। ਹੁਣ ਮੌਤਾਂ ਦੀ ਗਿਣਤੀ ਵਧ ਕੇ 4 ਹੋ ਗਈ ਹੈ। ਕੱਲ੍ਹ 3 ਲੋਕਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ ਸੀ ਜਦ ਕਿ 4 ਜ਼ਖਮੀ ਹੋਏ ਸਨ।
ਇਹ ਸਾਰੇ ਮਜ਼ਦੂਰ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਦੇ ਪਿੰਡ ਜਗਾ ਰਾਮ ਤੀਰਥ ਦੇ ਹਨ। ਜਾਣਕਾਰੀ ਅਨੁਸਾਰ ਜੁਗਾੜੂ ਰੇਹੜੀ ’ਤੇ ਸਵਾਰ ਹੋ ਕੇ ਇਹ ਮਜ਼ਦੂਰ ਕੰਮ ’ਤੇ ਜਾ ਰਹੇ ਸਨ। ਰੇਹੜੀ ਬੱਗੜ ਸਿੰਘ ਚਲਾ ਰਿਹਾ ਸੀ। ਜਦੋਂ ਉਹ ਪਿੰਡ ਵਾਲੇ ਪਾਸਿਓਂ ਤਲਵੰਡੀ ਸਾਬੋ-ਸਰਦੂਲਗੜ੍ਹ ਮੁੱਖ ਮਾਰਗ ਪਾਰ ਕਰਨ ਲੱਗੇ ਤਾਂ ਸਰਦੂਲਗੜ੍ਹ ਦੀ ਤਰਫੋਂ ਆ ਰਹੀ ਇੱਕ ਤੇਜ਼ ਰਫ਼ਤਾਰ ਪਿੱਕਅਪ ਜੀਪ ਮੋਟਰਸਾਈਕਲ ਰੇਹੜੀ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਰੇਹੜੀ ਚਾਲਕ ਬੱਗੜ ਸਿੰਘ ਦੀ ਨੂੰਹ ਰਾਣੀ ਕੌਰ (35) ਪਤਨੀ ਲਛਮਣ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ।
ਹਾਦਸੇ ਦਾ ਪਤਾ ਲੱਗਦਿਆਂ ਹੀ ਸਥਾਨਕ ਲੋਕਾਂ ਨੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਤਲਵੰਡੀ ਸਾਬੋ ਵਿੱਚ ਦਾਖ਼ਲ ਕਰਵਾਇਆ, ਜਿਨ੍ਹਾਂ ਵਿੱਚ ਕੁਲਦੀਪ ਕੌਰ (40), ਅਜੈਬ ਸਿੰਘ (70), ਮਨਪ੍ਰੀਤ ਕੌਰ (35), ਬੱਗੜ ਸਿੰਘ (70), ਸੁਖਪ੍ਰੀਤ ਕੌਰ (30) ਅਤੇ ਪਰਮਜੀਤ ਕੌਰ (35) ਸ਼ਾਮਲ ਸਨ।
ਸਿਵਲ ਹਸਪਤਾਲ ਵਿੱਚ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇ ਕੇ ਅਜੈਬ ਸਿੰਘ, ਮਨਪ੍ਰੀਤ ਕੌਰ, ਬੱਗੜ ਸਿੰਘ, ਸੁਖਪ੍ਰੀਤ ਕੌਰ ਅਤੇ ਪਰਮਜੀਤ ਕੌਰ ਨੂੰ ਬਠਿੰਡਾ ਰੈਫਰ ਕਰ ਦਿੱਤਾ, ਪਰ ਬਠਿੰਡਾ ਜਾਂਦਿਆਂ ਹੀ ਬੱਗੜ ਸਿੰਘ ਅਤੇ ਪਰਮਜੀਤ ਕੌਰ ਦੀ ਮੌਤ ਹੋ ਗਈ। ਜਦਕਿ ਕੁਲਦੀਪ ਕੌਰ ਸਥਾਨਕ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਇਨ੍ਹਾਂ ਵਿੱਚੋਂ ਅਜੈਬ ਸਿੰਘ ਨੂੰ ਗੰਭੀਰ ਹਾਲਤ ਕਾਰਨ ਫਰੀਦਕੋਟ ਰੈਫਰ ਕੀਤਾ ਗਿਆ ਸੀ। ਇਲਾਜ਼ ਦੌਰਾਨ ਉਸ ਦੀ ਅੱਜ ਮੌਤ ਹੋ ਗਈ ਹੈ।

Leave a Reply

Your email address will not be published. Required fields are marked *

Visitor : Visitor