Visitor : Visitor
,

ਭਗਤਾ ਭਾਈ  ਦੇ ਬੱਸ ਸਟੈਂਡ ‘ਚ ਲੱਗੀ ਭਿਆਨਕ ਅੱਗ, ਸੁੱਤੇ ਪਏ ਕੰਡਕਟਰ ਦੀ ਜਿੰਦਾ ਸੜਨ ਨਾਲ ਮੌਤ

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ  ) ਬਠਿੰਡਾ ਦੇ ਭਗਤਾ ਭਾਈ ‘ਚ ਵੱਡਾ ਹਾਦਸਾ ਵਾਪਰਿਆ ਹੈ। ਦੇਰ ਰਾਤ ਬੱਸ ਸਟੈਂਡ ‘ਚ ਲੱਗੀ ਭਿਆਨਕ ਅੱਗ ਨਾਲ ਬੱਸ ‘ਚ ਸੌਂ ਰਹੇ ਕੰਡਕਟਰ ਦੀ ਜ਼ਿੰਦਾ ਸੜਨ ਨਾਲ ਮੌਤ ਹੋ ਗਈ ਹੈ। ਦੇਰ ਰਾਤ ਕਰੀਬ 10:30 ਵਜੇ ਭਗਤਾ ਭਾਈ ਬੱਸ ਸਟੈਂਡ ‘ਤੇ ਅਚਾਨਕ ਅੱਗ ਲੱਗਣ ਕਾਰਨ 4 ਬੱਸਾਂ ਸੜ…

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ  )

ਬਠਿੰਡਾ ਦੇ ਭਗਤਾ ਭਾਈ ‘ਚ ਵੱਡਾ ਹਾਦਸਾ ਵਾਪਰਿਆ ਹੈ। ਦੇਰ ਰਾਤ ਬੱਸ ਸਟੈਂਡ ‘ਚ ਲੱਗੀ ਭਿਆਨਕ ਅੱਗ ਨਾਲ ਬੱਸ ‘ਚ ਸੌਂ ਰਹੇ ਕੰਡਕਟਰ ਦੀ ਜ਼ਿੰਦਾ ਸੜਨ ਨਾਲ ਮੌਤ ਹੋ ਗਈ ਹੈ। ਦੇਰ ਰਾਤ ਕਰੀਬ 10:30 ਵਜੇ ਭਗਤਾ ਭਾਈ ਬੱਸ ਸਟੈਂਡ ‘ਤੇ ਅਚਾਨਕ ਅੱਗ ਲੱਗਣ ਕਾਰਨ 4 ਬੱਸਾਂ ਸੜ ਕੇ ਸੁਆਹ ਹੋ ਗਈਆਂ, ਜਦੋਂਕਿ ਬੱਸ ਦੇ ਅੰਦਰ ਸੁੱਤੇ ਪਏ ਪ੍ਰਾਈਵੇਟ ਕੰਪਨੀ ਦੇ ਬੱਸ ਕੰਡਕਟਰ ਗੁਰਦਾਸ ਦੀ ਫਸ ਜਾਣ ਕਾਰਨ ਮੌਤ ਹੋ ਗਈ। ਅੱਗ ਬੁਝਾਉਣ ਵਾਲੀ ਗੱਡੀ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾ ਲਿਆ। ਜਿਸ ਦੀ ਪੁਸ਼ਟੀ ਪ੍ਰਾਈਵੇਟ ਬੱਸ ਦੇ ਮੈਨੇਜਰ ਨੇ ਮੀਡੀਆ ਦੇ ਸਾਹਮਣੇ ਕੀਤੀ।
ਹੁਣ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅੱਗ ਬਝਾਊ ਵਾਹਨਾਂ ਦੇ ਸਮੇਂ ਸਿਰ ਪਹੁੰਚਣ ਨਾਲ ਆਸ-ਪਾਸ ਖੜ੍ਹੀਆਂ ਕਈ ਹੋਰ ਬੱਸਾਂ ਦਾ ਬਚਾਅ ਹੋ ਗਿਆ।

Leave a Reply

Your email address will not be published. Required fields are marked *

Visitor : Visitor