Visitor : Visitor
,

ਇੰਤਕਾਲ ਕਰਨ ਬਦਲੇ 15000 ਰਿਸ਼ਵਤ ਮੰਗਣ ਵਾਲੇ ਪਟਵਾਰੀ, ਨੰਬਰਦਾਰ ਸਣੇ 3 ਤੇ ਪਰਚਾ ਦਰਜ  

ਬਿਊਰੋ ਪ੍ਰਾਈਮ,  ਪੋਸਟ ਪੰਜਾਬ   ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਲਈ ਵਿੱਢੀ ਮੁਹਿੰਮ ਅਧੀਨ ਇੱਕ ਹੋਰ ਵੱਡੀ ਕਾਰਵਾਈ ਕਰਦੇ ਹੋਏ ਮਾਲੇਰਕੋਟਲਾ ਵਿੱਚ ਪਟਵਾਰੀ, ਉਸ ਦੇ ਸਹਾਇਕ ਤੇ ਨੰਬਰਦਾਰ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਦੋਸ਼ੀਆਂ ਨੇ ਵਿਰਾਸਤ ਇੰਤਕਾਲ ਕਰਨ ਲਈ ਸ਼ਿਕਾਇਤ ਕਰਤਾ ਤੋਂ 15 ਹਜ਼ਾਰ ਰੁਪਏ ਦੀ ਰਿਸ਼ਤਵ…

ਬਿਊਰੋ ਪ੍ਰਾਈਮ,  ਪੋਸਟ ਪੰਜਾਬ  

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਲਈ ਵਿੱਢੀ ਮੁਹਿੰਮ ਅਧੀਨ ਇੱਕ ਹੋਰ ਵੱਡੀ ਕਾਰਵਾਈ ਕਰਦੇ ਹੋਏ ਮਾਲੇਰਕੋਟਲਾ ਵਿੱਚ ਪਟਵਾਰੀ, ਉਸ ਦੇ ਸਹਾਇਕ ਤੇ ਨੰਬਰਦਾਰ ‘ਤੇ ਮਾਮਲਾ ਦਰਜ ਕੀਤਾ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਕ ਦੋਸ਼ੀਆਂ ਨੇ ਵਿਰਾਸਤ ਇੰਤਕਾਲ ਕਰਨ ਲਈ ਸ਼ਿਕਾਇਤ ਕਰਤਾ ਤੋਂ 15 ਹਜ਼ਾਰ ਰੁਪਏ ਦੀ ਰਿਸ਼ਤਵ ਮੰਗੀ ਸੀ, ਜਿਸ ਦੇ ਚੱਲਦਿਆਂ ਪਟਵਾਰੀ ਦੀਦਾਰ ਸਿੰਘ, ਉਸ ਦੇ ਸਹਾਇਕ ਹਰਵਿੰਦਰ ਸਿੰਘ ਤੇ ਨੰਬਰਦਾਰ ਤਲਵਿੰਦਰ ਸਿੰਘ ‘ਤੇ ਬੀਤੇ ਦਿਨ 7,70ਏ ਪੀ.ਸੀ. ਐਕਟ 1988 ਅਧੀਨ ਮਾਮਲਾ ਦਰਜ ਐੱਫ.ਆਈ.ਆਰ. ਕੀਤੀ ਗਈ ਹੈ।

ਇਸ ਸਬੰਧੀ ਅਮਰਜੀਤ ਸਿੰਘ ਪੁੱਤਰ ਸਵ. ਬਚਨ ਸਿੰਘ ਪਿੰਡ ਸਲਾਰ, ਤਹਿਸੀਲ ਅਮਰਗੜ੍ਹ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਰੀ ਕੀਤੇ ਵ੍ਹਾਟਸਐਪ ਨੰਬਰ ‘ਤੇ ਸ਼ਿਕਾਇਤ ਦਰਜ ਕਰਵਾਈ ਸੀ।

Leave a Reply

Your email address will not be published. Required fields are marked *

Visitor : Visitor