Visitor : Visitor
,

ਸ਼ਰਾਬ ਦੇ ਮੁਕੱਦਮੇ ਵਿੱਚ ਭਗੌੜਾ ਮੁਲਜ਼ਮ ਕੀਤਾ ਕਾਬੂ

ਸੰਜੀਵ ਜਿੰਦਲ / ਰੋਹਿਨ ਜਿੰਦਲ ਮਾਨਸਾ, 27 ਅਪ੍ਰੈਲ ( ਪ੍ਰਾਈਮ ਪੋਸਟ ਪੰਜਾਬ ) : ਐਸਐਸਪੀ ਮਾਨਸਾ ਨੇ ਦੱਸਿਆ ਕਿ ਮਾਨਸਾ ਪੁਲਿਸ ਵੱਲੋਂ ਪੀਓਜ਼ ( ਮੁਜ਼ਰਿਮ- ਇਸ਼ਤਿਹਾਰੀ  ) ਨੂੰ ਗ੍ਰਿਫਤਾਰ ਕਰਨ ਲਈ ਵਿਸੇਸ਼ ਮੁਹਿੰਮ ਚਲਾਈ ਹੋੋਈ ਹੈ। ਇਸੇ ਮੁਹਿੰਮ ਤਹਿਤ ਮੁਜ਼ਰਮ ਇਸ਼ਤਿਹਾਰੀ (ਭਗੌੜਾ) ਰਾਜੂ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਝੁਨੀਰ ਜਿਸਦੇ ਵਿਰੁੱਧ ਮੁਕੱਦਮਾ ਨੰ:28 ਮਿਤੀ 22.03.2019 …

ਸੰਜੀਵ ਜਿੰਦਲ / ਰੋਹਿਨ ਜਿੰਦਲ

ਮਾਨਸਾ, 27 ਅਪ੍ਰੈਲ ( ਪ੍ਰਾਈਮ ਪੋਸਟ ਪੰਜਾਬ ) : ਐਸਐਸਪੀ ਮਾਨਸਾ ਨੇ ਦੱਸਿਆ ਕਿ ਮਾਨਸਾ ਪੁਲਿਸ ਵੱਲੋਂ ਪੀਓਜ਼ ( ਮੁਜ਼ਰਿਮ- ਇਸ਼ਤਿਹਾਰੀ  ) ਨੂੰ ਗ੍ਰਿਫਤਾਰ ਕਰਨ ਲਈ ਵਿਸੇਸ਼ ਮੁਹਿੰਮ ਚਲਾਈ ਹੋੋਈ ਹੈ। ਇਸੇ ਮੁਹਿੰਮ ਤਹਿਤ ਮੁਜ਼ਰਮ ਇਸ਼ਤਿਹਾਰੀ (ਭਗੌੜਾ) ਰਾਜੂ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਝੁਨੀਰ ਜਿਸਦੇ ਵਿਰੁੱਧ ਮੁਕੱਦਮਾ ਨੰ:28 ਮਿਤੀ 22.03.2019  ਅ/ਧ 61/1/14 ਆਬਕਾਰੀ ਐਕਟ ਥਾਣਾ ਝੁਨੀਰ ਦਰਜ਼ ਰਜਿਸਟਰ ਹੋਇਆ ਸੀ, ਪਰ ਇਹ ਮੁਲਜ਼ਮ ਅਦਾਲਤ ਵਿੱਚੋਂ ਤਾਰੀਖ ਪੇਸ਼ੀ ਤੋਂ ਗੈਰਹਾਜ਼ਰ ਹੋਣ ਕਰਕੇ ਮਾਨਯੋੋਗ ਅਦਾਲਤ ਸ੍ਰੀ ਗੁਰਦਰਸ਼ਨ ਸਿੰਘ ਜੇਐਮਆਈਸੀ ਸਰਦੂਲਗੜ੍ਹ ਵੱਲੋਂ ਇਸਨੂੰ ਮਿਤੀ 18.04.2022 ਤੋੋਂ ਅ/ਧ 299 ਜਾਬਤਾ ਫੌੌਜਦਾਰੀ ਤਹਿਤ ਭਗੌੜਾ ਕਰਾਰ ਦਿੱਤਾ ਗਿਆ ਸੀ। ਇੰਸਪੈਕਟਰ ਜਸਵੀਰ ਸਿੰਘ ਇੰਚਾਰਜ ਪੀਓ ਸਟਾਫ ਮਾਨਸਾ ਸਮੇਤ ਪੁਲਿਸ ਪਾਰਟੀ ਵੱਲੋਂ ਇਸਦਾ ਟਿਕਾਣਾ ਟਰੇਸ ਕਰਕੇ ਇਸਨੂੰ ਕਾਬੂ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਲਈ ਮੁੱਖ ਅਫਸਰ ਥਾਣਾ ਝੁਨੀਰ ਦੇ ਹਵਾਲੇ ਕੀਤਾ ਗਿਆ ਹੈ।

Leave a Reply

Your email address will not be published. Required fields are marked *

Visitor : Visitor