Visitor : Visitor
,

ਸਕੂਲ ਤੋਂ ਵਾਪਸੀ ਸਮੇਂ ਨਹਿਰ ‘ਚ ਨਹਾਉਣ ਲੱਗੇ 8 ਵਿਦਿਆਰਥੀਆਂ ਚੋਂ 3 ਡੁੱਬੇ, 2 ਦੀ ਮੌਤ  

ਬਿਊਰੋ, ਪ੍ਰਾਈਮ ਪੋਸਟ ਪੰਜਾਬ   ਲੁਧਿਆਣਾ ਵਿੱਚ ਸਕੂਲ ਤੋਂ ਬਾਅਦ ਨਹਿਰ ਵਿੱਚ ਨਹਾਉਣ ਗਏ 3 ਸਕੂਲੀ ਵਿਦਿਆਰਥੀਆਂ ਦੇ ਪਾਣੀ ਵਿੱਚ ਡੁੱਬਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਸਕੂਲ ਤੋਂ ਬਾਅਦ 8 ਵਿਦਿਆਰਥੀ ਨਹਿਰ ਵਿੱਚ ਨਹਾਉਣ ਗਏ ਸਨ, ਜਿਨ੍ਹਾਂ ਵਿੱਚੋਂ 3 ਪਾਣੀ ਵਿੱਚ ਡੁੱਬ ਗਏ। ਦੱਸਿਆ ਜਾ ਰਿਹਾ ਹੈ ਕਿ ਮੌਕੇ ‘ਤੇ ਮੌਜੂਦ ਲੋਕਾਂ ਵੱਲੋਂ…

ਬਿਊਰੋ, ਪ੍ਰਾਈਮ ਪੋਸਟ ਪੰਜਾਬ  

ਲੁਧਿਆਣਾ ਵਿੱਚ ਸਕੂਲ ਤੋਂ ਬਾਅਦ ਨਹਿਰ ਵਿੱਚ ਨਹਾਉਣ ਗਏ 3 ਸਕੂਲੀ ਵਿਦਿਆਰਥੀਆਂ ਦੇ ਪਾਣੀ ਵਿੱਚ ਡੁੱਬਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਸਕੂਲ ਤੋਂ ਬਾਅਦ 8 ਵਿਦਿਆਰਥੀ ਨਹਿਰ ਵਿੱਚ ਨਹਾਉਣ ਗਏ ਸਨ, ਜਿਨ੍ਹਾਂ ਵਿੱਚੋਂ 3 ਪਾਣੀ ਵਿੱਚ ਡੁੱਬ ਗਏ। ਦੱਸਿਆ ਜਾ ਰਿਹਾ ਹੈ ਕਿ ਮੌਕੇ ‘ਤੇ ਮੌਜੂਦ ਲੋਕਾਂ ਵੱਲੋਂ ਇੱਕ ਨੂੰ ਬਾਹਰ ਕੱਢ ਲਿਆ ਗਿਆ, ਜਦਕਿ 2 ਵਿਦਿਆਰਥੀ ਪਾਣੀ ਵਿੱਚ ਵਹਿ ਗਏ। ਜਿਸ ਤੋਂ ਬਾਅਦ ਗੋਤਾਖੋਰਾਂ ਦੀ ਮਦਦ ਨਾਲ 2 ਵਿਦਿਆਰਥੀਆਂ ਦੀਆਂ ਮ੍ਰਿਤਕ ਦੇਹਾਂ ਨੂੰ ਬਾਹਰ ਕੱਢਿਆ ਗਿਆ।Ludhiana student drown in canal

ਇਸ ਹਾਦਸੇ ਵਿੱਚ ਮ੍ਰਿਤਕ ਵਿਦਿਆਰਥੀਆਂ ਦੀ ਪਹਿਚਾਣ ਵਿਜੇ ਕੁਮਾਰ (15) ਤੇ ਆਯੁਸ਼(15) ਵਜੋਂ ਹੋਈ ਹੈ, ਜਦਕਿ ਜਿਸ ਵਿਦਿਆਰਥੀ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਉਸਦੀ ਪਹਿਚਾਣ ਭੁਪਿੰਦਰ ਸਿੰਘ (15) ਦੇ ਰੂਪ ਵਿੱਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ 8 ਵਿਦਿਆਰਥੀ ਡੇਹਲੋਂ ਦੇ ਰਹਿਣ ਵਾਲੇ ਹਨ। ਸ਼ਨੀਵਾਰ ਸਵੇਰੇ ਉਹ ਆਪਣੇ-ਆਪਣੇ ਸਾਈਕਲ ‘ਤੇ ਸਵਾਰ ਹੋ ਕੇ ਸਕੂਲ ਗਏ ਸਨ। ਸਕੂਲ ਤੋਂ ਵਾਪਸੀ ਮੌਕੇ ਫਲਾਹੀ ਸਾਹਿਬ ਨੇੜੇ ਸਥਿਤ ਨਹਿਰ ਵਿੱਚ ਨਹਾਉਣ ਲਈ ਚਲੇ ਗਏ।

ਮ੍ਰਿਤਕ ਵਿਦਿਆਰਥੀਆਂ ਦੇ ਪਰਿਵਾਰ ਮੁਤਾਬਿਕ ਅਯੁਸ਼ ਤੇ ਵਿਜੇ ਦੋਨੋਂ ਹੀ ਫੌਜ ਵਿੱਚ ਭਰਤੀ ਹੋਣਾ ਚਾਹੁੰਦੇ ਸਨ। ਇਸ ਦੇ ਲਈ ਉਹ ਰੋਜ਼ ਸਵੇਰੇ ਦੌੜ ਲਗਾਉਂਦੇ ਸਨ। ਇਸ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਜਿਹੜੇ 3 ਵਿਦਿਆਰਥੀ ਪਾਣੀ ਵਿੱਚ ਡੁੱਬੇ ਸਨ ਉਨ੍ਹਾਂ ਵਿੱਚੋਂ ਕਿਸੇ ਨੂੰ ਤੈਰਨਾ ਨਹੀਂ ਆਉਂਦਾ ਸੀ। ਉਹ ਆਪਣੇ ਦੋਸਤਾਂ ਦੀਆਂ ਗੱਲਾਂ ਵਿੱਚ ਆ ਕੇ ਪਾਣੀ ਵਿੱਚ ਨਹਾਉਣ ਲੱਗ ਗਏ। ਨਹਿਰ ਦੀ ਡੂੰਘਾਈ ਵੱਧ ਹੋਣ ‘ਤੇ ਉਹ ਆਪਣੇ ਆਪ ਨੂੰ ਸੰਭਾਲ ਨਹੀਂ ਸਕੇ ਤੇ ਦੇਖਦੇ ਹੀ ਦੇਖਦੇ ਪਾਣੀ ਵਿੱਚ ਡੁੱਬ ਗਏ। ਬਾਕੀ ਦੇ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਕੋਸ਼ਿਸ਼ ਅਸਫਲ ਹੋਣ ‘ਤੇ ਉਨ੍ਹਾਂ ਨੇ ਬਾਹਰ ਨਿਕਲ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਇਕੱਠੇ ਹੋਏ ਲੋਕਾਂ ਨੇ ਭੁਪਿੰਦਰ ਨੂੰ ਤਾਂ ਬਾਹਰ ਕੱਢ ਲਿਆ ਪਰ ਆਯੁਸ਼ ਤੇ ਵਿਜੇ ਪਾਣੀ ਵਿੱਚ ਡੁੱਬ ਗਏ।

Leave a Reply

Your email address will not be published. Required fields are marked *

Visitor : Visitor