Visitor : Visitor
,

ਨਸ਼ਿਆਂ ਅਤੇ ਜੂਏ-ਸੱਟੇ  ਦੇ 6 ਮੁਕੱਦਮਿਆਂ ਵਿੱਚ  6 ਮੁਲਜ਼ਮਾਂ ਨੂੰ ਕੀਤਾ ਕਾਬੂ  

270 ਲੀਟਰ ਲਾਹਣ ਅਤੇ 52 ਬੋਤਲਾਂ ਸ਼ਰਾਬ ਕੀਤੀ ਬਰਾਮਦ ਜੂਆ ਐਕਟ ਤਹਿਤ ਮੁਲਜਮ ਨੂੰ ਕਾਬੂ ਕਰਕੇ 1030/- ਰੁਪਏ ਦੀ ਨਗਦੀ ਜੂਆ ਦੀ ਬਰਾਮਦਗੀ ਸੰਜੀਵ ਜਿੰਦਲ / ਰੋਹਿਨ ਜਿੰਦਲ ਮਾਨਸਾ, 25 ਅਪ੍ਰੈਲ ( ਪ੍ਰਾਈਮ ਪੋਸਟ ਪੰਜਾਬ ) : ਐੱਸਐੱਸਪੀ ਮਾਨਸਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ-ਮੁਕਤ ਕਰਨ ਲਈ ਨਸ਼ਿਆਂ ਪ੍ਰਤੀ…

270 ਲੀਟਰ ਲਾਹਣ ਅਤੇ 52 ਬੋਤਲਾਂ ਸ਼ਰਾਬ ਕੀਤੀ ਬਰਾਮਦ ਜੂਆ ਐਕਟ ਤਹਿਤ ਮੁਲਜਮ ਨੂੰ ਕਾਬੂ ਕਰਕੇ 1030/- ਰੁਪਏ ਦੀ ਨਗਦੀ ਜੂਆ ਦੀ ਬਰਾਮਦਗੀ

ਸੰਜੀਵ ਜਿੰਦਲ / ਰੋਹਿਨ ਜਿੰਦਲ

ਮਾਨਸਾ, 25 ਅਪ੍ਰੈਲ ( ਪ੍ਰਾਈਮ ਪੋਸਟ ਪੰਜਾਬ ) : ਐੱਸਐੱਸਪੀ ਮਾਨਸਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ-ਮੁਕਤ ਕਰਨ ਲਈ ਨਸ਼ਿਆਂ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਦੀ ਨੀਤੀ ਅਪਣਾਈ ਗਈ ਹੈ ਜਿਸ ਦੇ ਤਹਿਤ ਆਬਕਾਰੀ ਐਕਟ ਤਹਿਤ ਕਾਰਵਾਈ ਕਰਦੇ ਹੋੋਏ ਸੀਆਈਏ ਸਟਾਫ ਮਾਨਸਾ ਦੇ ਸ:ਥ: ਉਪਕਾਰ ਸਿੰਘ ਸਮੇਤ ਪਾਰਟੀ ਵੱਲੋਂ ਗੁਰਮੇਜ ਸਿੰਘ ਉਰਫ ਗੇਜੀ ਪੁੱਤਰ ਕਰਤਾਰ ਸਿੰਘ ਵਾਸੀ ਆਹਲੂਪੁਰ ਨੂੰ ਕਾਬੂ ਕਰਕੇ 170 ਲੀਟਰ ਲਾਹਣ ਅਤੇ 10 ਬੋਤਲਾਂ ਸ਼ਰਾਬ ਨਜਾਇਜ਼ ਬਰਾਮਦ ਕੀਤੀ ਗਈ। 
ਥਾਣਾ ਸਦਰ ਮਾਨਸਾ ਦੀ ਪੁਲਿਸ ਪਾਰਟੀ ਵੱਲੋੋਂ ਹੈਪੀ ਸਿੰਘ ਪੁੱਤਰ ਟਹਿਲਾ ਸਿੰਘ ਵਾਸੀ ਬੁਰਜ ਹਰੀ ਨੂੰ ਕਾਬੂ ਕਰਕੇ 50 ਲੀਟਰ ਲਾਹਣ ਬਰਾਮਦ ਕੀਤੀ। ਥਾਣਾ ਸਦਰ ਮਾਨਸਾ ਦੀ ਹੀ ਪੁਲਿਸ ਪਾਰਟੀ ਵੱਲੋਂ ਰੋਸ਼ੀ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਖੋਖਰ ਕਲਾਂ ਨੂੰ ਕਾਬੂ ਕਰਕੇ 50 ਲੀਟਰ ਲਾਹਣ ਬਰਾਮਦ ਕੀਤੀ। 

ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਪਾਰਟੀ ਵੱਲੋੋਂ ਬੀਰੂ ਸਿੰਘ ਉਰਫ ਬਿੱਟੂ ਪੁੱਤਰ ਕਰਨੈਲ ਸਿੰਘ ਵਾਸੀ ਬੁਢਲਾਡਾ ਨੂੰ ਕਾਬੂ ਕਰਕੇ ਉਸ ਪਾਸੋੋਂ 36 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸਹਿਨਾਈ (ਹਰਿਆਣਾ) ਬਰਾਮਦ ਕੀਤੀ। 

ਥਾਣਾ ਸਿਟੀ-1 ਮਾਨਸਾ ਦੀ ਪੁਲਿਸ ਪਾਰਟੀ ਵੱਲੋੋਂ ਸ਼ਿਵ ਸਿੰਘ ਪੁੱਤਰ ਹਰਦਮ ਸਿੰਘ ਵਾਸੀ ਮਾਨਸਾ ਨੂੰ ਕਾਬੂ ਕਰਕੇ 6 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸੌੌਫੀ (ਪੰਜਾਬ) ਬਰਾਮਦ ਕੀਤੀ ਗਈ। 
ਇਸੇ ਤਰ੍ਹਾਂ  ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਪਾਰਟੀ ਵੱਲੋਂ ਮੁਖਬਰੀ ਦੇ ਆਧਾਰ ਤੇ ਰਾਹੁਲ ਮਲਹੋੋਤਰਾ ਪੁੱਤਰ ਪ੍ਰੇਮਪਾਲ ਵਾਸੀ ਬੁਢਲਾਡਾ ਵਿਰੁੱਧ ਜੂਆ ਐਕਟ ਦਾ ਮੁਕੱਦਮਾ ਦਰਜ਼ ਕਰਾਇਆ, ਪੁਲਿਸ ਪਾਰਟੀ ਵੱਲੋੋਂ ਤੁਰੰਤ ਕਾਰਵਾਈ ਕਰਦੇ ਹੋੋਏ ਮੌੌਕਾ ਪਰ ਰੇਡ ਕਰਕੇ ਮੁਲਜ਼ਮ ਨੂੰ ਦੜਾ-ਸੱਟਾ ਲਗਾਉਦਿਆਂ ਕਾਬੂ ਕਰਕੇ 1030/- ਰੁਪਏ ਦੀ ਨਗਦੀ ਜੂਆ ਬਰਾਮਦ ਕੀਤੀ ਗਈ।

ਐੱਸਐੱਸਪੀ ਮਾਨਸਾ ਨੇ ਦੱਸਿਆ ਕਿ ਨਸ਼ਿਆਂ ਅਤੇ ਮਾਡ਼ੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰ੍ਹਾਂ ਜਾਰੀ ਰੱਖਿਆ ਜਾਵੇਗਾ  ।

Leave a Reply

Your email address will not be published. Required fields are marked *

Visitor : Visitor