Visitor : Visitor
,

ਫਿਰੋਜ਼ਪੁਰ ’ਚ ਸਕੂਲ ਵੈਨ ਨਾਲ ਵਾਪਰਿਆ ਭਿਆਨਕ ਹਾਦਸਾ, ਇਕ ਬੱਚੇ ਦੀ ਮੌਤ

ਬਿਊਰੋ,  ਪ੍ਰਾਈਮ ਪੋਸਟ ਪੰਜਾਬ   ਫਿਰੋਜ਼ਪੁਰ – ਫਾਜਿਲਕਾ ਰੋਡ ਉਤੇ ਪਿੰਡ ਲੇਲੀ ਵਾਲਾ ਨੇੜੇ ਸਕੂਲ ਵੈਨ ਹਾਦਸੇ ਦਾ ਸ਼ਿਕਾਰ ਹੋਈ ਹੈ। ਇਸ ਹਾਦਸੇ ਵਿੱਚ ਇੱਕ ਸਕੂਲੀ ਵਿਦਿਆਰਥੀ ਦੀ ਮੌਤ ਹੋ ਗਈ ਅਤੇ ਤਿੰਨ ਅਧਿਆਪਕ ਜ਼ਖਮੀ ਹੋਏ ਹਨ। ਇਸ ਵੈਨ ਵਿੱਚ 7-8 ਬੱਚੇ ਅਤੇ ਕੁੱਝ ਅਧਿਆਪਕ ਸਵਾਰ ਸਨ। ਇਹ ਹਾਦਸਾ ਸਾਹਮਣੇ ਤੋਂ ਆਉਂਂਦੇ ਇੱਕ ਮੋਟਰ ਸਾਈਕਲ ਨੂੰ ਬਚਾਉਂਦੇ…


ਬਿਊਰੋ,  ਪ੍ਰਾਈਮ ਪੋਸਟ ਪੰਜਾਬ  

ਫਿਰੋਜ਼ਪੁਰ – ਫਾਜਿਲਕਾ ਰੋਡ ਉਤੇ ਪਿੰਡ ਲੇਲੀ ਵਾਲਾ ਨੇੜੇ ਸਕੂਲ ਵੈਨ ਹਾਦਸੇ ਦਾ ਸ਼ਿਕਾਰ ਹੋਈ ਹੈ। ਇਸ ਹਾਦਸੇ ਵਿੱਚ ਇੱਕ ਸਕੂਲੀ ਵਿਦਿਆਰਥੀ ਦੀ ਮੌਤ ਹੋ ਗਈ ਅਤੇ ਤਿੰਨ ਅਧਿਆਪਕ ਜ਼ਖਮੀ ਹੋਏ ਹਨ। ਇਸ ਵੈਨ ਵਿੱਚ 7-8 ਬੱਚੇ ਅਤੇ ਕੁੱਝ ਅਧਿਆਪਕ ਸਵਾਰ ਸਨ। ਇਹ ਹਾਦਸਾ ਸਾਹਮਣੇ ਤੋਂ ਆਉਂਂਦੇ ਇੱਕ ਮੋਟਰ ਸਾਈਕਲ ਨੂੰ ਬਚਾਉਂਦੇ ਹੋਏ ਵਾਪਰਿਆ।ਮਿਲੀ ਜਾਣਕਾਰੀ ਅਨੁਸਾਰ ਇਸ ਹਾਦਸੇ ਵਿੱਚ 8 ਸਾਲਾ ਬੱਚੇ ਦੀ ਮੌਤ ਹੋ ਗਈ ਹੈ। ਸਕੂਲ ਵੈਨ ਸਾਹਮਣੇ ਤੋਂ ਆ ਰਹੇ ਮੋਟਰ ਸਾਈਕਲ ਨੂੰ ਬਚਾਉਣ ਵੇਲੇ ਵਾਪਰਿਆ। ਹਾਦਸੇ ਦੌਰਾਨ ਸਕੂਲ ਵੈਨ ਸੜਕ ਤੋਂ ਹੇਠਾ ਉਤਰ ਕੇ ਖੇਤਾਂ ਵਿਚ ਚਲੀ ਗਈ। ਵੈਨ ‘ਚ ਸਵਾਰ ਬਾਕੀ ਅਧਿਆਪਕਾਂ ਅਤੇ ਬੱਚਿਆਂ ਨੂੰ  ਮਾਮੂਲੀ ਸੱਟਾਂ ਲੱਗੀਆਂ ਹਨ।
ਇਸ ਹਾਦਸੇ ’ਚ ਸਕੂਲ ਵੈਨ ਦੇ ਡਰਾਈਵਰ ਨੇ ਮੋਟਰਸਾਈਕਲ ’ਤੇ ਜਾ ਰਹੇ ਦੋ ਵਿਅਕਤੀਆਂ ਨੂੰ ਬਚਾਉਂਦੇ ਹੋਏ ਵੈਨ ਸੜਕ ਕਿਨਾਰੇ ਕਰ ਦਿੱਤੀ ਅਤੇ ਵੈਨ ਬੇਕਾਬੂ ਹੋ ਕੇ ਖੇਤਾਂ ’ਚ ਪਲਟ ਗਈ।
ਇਸ ਹਾਦਸੇ ’ਚ ਤਰੁਣ ਨਾਂ ਦੇ ਬੱਚੇ ਦੀ ਮੌਤ ਹੋ ਗਈ ਹੈ ਜਦਕਿ ਵੈਨ ’ਚ ਸਵਾਰ 8 ਅਧਿਆਪਕ, 5 ਬੱਚੇ ਅਤੇ ਡਰਾਈਵਰ ਜ਼ਖਮੀ ਹੋ ਗਿਆ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ  ਘਟਨਾ ਦੀ ਜਾਂਚ ਅਤੇ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *

Visitor : Visitor