Visitor : Visitor
,

ਖੋੋਹ ਦੇ ਦਰਜ਼ ਮੁਕੱਦਮੇ ਵਿੱਚ ਭਗੌੜੇ ਮੁਜ਼ਰਿਮ ਨੂੰ ਕੀਤਾ ਗ੍ਰਿਫਤਾਰ

ਸੰਜੀਵ ਜਿੰਦਲ / ਰੋਹਿਨ ਜਿੰਦਲ ਮਾਨਸਾ, 21 ਅਪ੍ਰੈਲ ( ਪ੍ਰਾਈਮ ਪੋਸਟ ਪੰਜਾਬ ) : ਐਸਐਸਪੀ ਮਾਨਸਾ ਨੇ ਦੱਸਿਆ ਕਿ ਮਾਨਸਾ ਪੁਲਿਸ ਵੱਲੋਂ ਪੀਓਜ (ਮੁਜਰਮ-ਇਸਤਿਹਾਰੀਆ) ਨੂੰ ਗ੍ਰਿਫਤਾਰ ਕਰਨ ਲਈ ਵਿਸੇਸ਼ ਮੁਹਿੰਮ ਚਲਾਈ ਹੋੋਈ ਹੈ। ਇਸੇ ਤਹਿਤ ਮੁਜਰਮ ਇਸ਼ਤਿਹਾਰੀ ਗੁਰਪਾਲ ਸਿੰਘ ਉਰਫ ਬੱਗਾ ਪੁੱਤਰ ਬਿੱਕਰ ਸਿੰਘ ਵਾਸੀ ਬੁਰਜ ਝੱਬਰ ਜਿਸਦੇ ਵਿਰੁੱਧ ਮੁਕੱਦਮਾ ਨੰਬਰ 150 ਮਿਤੀ 20.9.2019 ਅ/ਧ…

ਸੰਜੀਵ ਜਿੰਦਲ / ਰੋਹਿਨ ਜਿੰਦਲ


ਮਾਨਸਾ, 21 ਅਪ੍ਰੈਲ ( ਪ੍ਰਾਈਮ ਪੋਸਟ ਪੰਜਾਬ ) : ਐਸਐਸਪੀ ਮਾਨਸਾ ਨੇ ਦੱਸਿਆ ਕਿ ਮਾਨਸਾ ਪੁਲਿਸ ਵੱਲੋਂ ਪੀਓਜ (ਮੁਜਰਮ-ਇਸਤਿਹਾਰੀਆ) ਨੂੰ ਗ੍ਰਿਫਤਾਰ ਕਰਨ ਲਈ ਵਿਸੇਸ਼ ਮੁਹਿੰਮ ਚਲਾਈ ਹੋੋਈ ਹੈ। ਇਸੇ ਤਹਿਤ ਮੁਜਰਮ ਇਸ਼ਤਿਹਾਰੀ ਗੁਰਪਾਲ ਸਿੰਘ ਉਰਫ ਬੱਗਾ ਪੁੱਤਰ ਬਿੱਕਰ ਸਿੰਘ ਵਾਸੀ ਬੁਰਜ ਝੱਬਰ ਜਿਸਦੇ ਵਿਰੁੱਧ ਮੁਕੱਦਮਾ ਨੰਬਰ 150 ਮਿਤੀ 20.9.2019 ਅ/ਧ 379-ਬੀ, 201, 34 ਹਿੰ:ਦੰ: ਥਾਣਾ ਭੀਖੀ ਦਰਜ਼ ਰਜਿਸਟਰ ਹੋਇਆ ਸੀ, ਪਰ ਇਹ ਮੁਲਜ਼ਮ ਅਦਾਲਤ ਵਿੱਚੋਂ ਤਾਰੀਖ ਪੇਸ਼ੀ ਤੋਂ ਗੈਰਹਾਜ਼ਰ ਹੋਣ ਕਰਕੇ ਮਾਨਯੋੋਗ ਅਦਾਲਤ ਜਿਲ੍ਹਾ  ਅਤੇ ਸੈਸ਼ਨਜ ਜੱਜ ਮਾਨਸਾ ਵੱਲੋਂ ਇਸਨੂੰ ਮਿਤੀ 15.02.2022 ਤੋੋਂ ਅ/ਧ 82-83 ਜਾਬਤਾ ਫੌੌਜਦਾਰੀ ਤਹਿਤ ਭਗੌੜਾ ਕਰਾਰ ਦਿੱਤਾ ਗਿਆ ਸੀ। ਮੁਲਜ਼ਮ ਵੱਲੋੋਂ ਲਗਾਤਾਰ ਗੈਰਹਾਜ਼ਰ ਹੋੋਣ ਕਰਕੇ ਮਾਨਯੋੋਗ ਅਦਾਲਤ ਵੱਲੋੋਂ ਇਸਦੇ ਵਿਰੁੱਧ ਇੱਕ ਹੋੋਰ ਮੁਕੱਦਮਾ ਨੰ: 70 ਮਿਤੀ 20.04.2022 ਅ/ਧ 174-ਏ ਹਿੰ:ਦੰ: ਥਾਣਾ ਭੀਖੀ ਦਰਜ਼ ਰਜਿਸਟਰ ਕਰਾਇਆ ਗਿਆ ਸੀ। ਇਹ ਭਗੌੜਾ ਮੁਲਜ਼ਮ ਆਪਣੀ ਗ੍ਰਿਫਤਾਰੀ ਤੋੋਂ ਬਚਣ ਲਈ 2 ਮਹੀਨਿਆਂ ਤੋੋਂ ਆਪਣਾ ਟਿਕਾਣਾ ਬਦਲ ਕੇ ਰਹਿ ਰਿਹਾ ਸੀ। ਐਸਆਈ ਬਲਕੌੌਰ ਸਿੰਘ ਮੁੱਖ ਅਫਸਰ ਥਾਣਾ ਭੀਖੀ ਦੀ ਅਗਵਾਈ ਹੇਠ ਹੌੌਲਦਾਰ ਸੁਖਜੀਤ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਇਸਦਾ ਟਿਕਾਣਾ ਟਰੇਸ ਕਰਕੇ ਇਸਨੂੰ ਮਿਤੀ 20.04.2022 ਨੂੰ ਕਾਬੂ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *

Visitor : Visitor