Visitor : Visitor
,

ਲੁਟੇਰਾ ਗਿਰੋਹ ਦੇ 3 ਮੈੰਬਰ ਚੜ੍ਹੇ ਮਾਨਸਾ ਪੁਲਿਸ ਦੇ ਹੱਥੇ 

1 ਗੰਡਾਸਾਂ, 1 ਲੋੋਹੇ ਦੀ ਰਾਡ, 1 ਪਾਈਪ ਲੋੋਹਾ ਆਦਿ ਮਾਰੂ ਹਥਿਆਰ ਕੀਤੇ ਬਰਾਮਦ  ਸੰਜੀਵ ਜਿੰਦਲ / ਰੋਹਿਨ ਜਿੰਦਲ ਮਾਨਸਾ, 21 ਅਪ੍ਰੈਲ ( ਪ੍ਰਾਈਮ ਪੋਸਟ ਪੰਜਾਬ ) : ਮਾਨਸਾ ਦੀ ਨਵੀਂ ਦਾਣਾ ਮੰਡੀ ਦੀ ਸੁੰਨਸਾਨ ਜਗ੍ਹਾਂ ਵਿੱਚ ਬੈਠੇ ਲੁੱਟ-ਖੋਹ ਜਾਂ ਕਿਸੇ ਵੱਡੀ ਵਾਰਦਾਤ ਕਰਨ ਦੀ ਤਿਆਰੀ ਕਰਦੇ ਲੁਟੇਰਾ ਗਿਰੋਹ ਦੇ 3 ਮੈਂਬਰਾਂ ਕਰਮਜੀਤ ਸਿੰਘ ਉਰਫ…

1 ਗੰਡਾਸਾਂ, 1 ਲੋੋਹੇ ਦੀ ਰਾਡ, 1 ਪਾਈਪ ਲੋੋਹਾ ਆਦਿ ਮਾਰੂ ਹਥਿਆਰ ਕੀਤੇ ਬਰਾਮਦ 

ਸੰਜੀਵ ਜਿੰਦਲ / ਰੋਹਿਨ ਜਿੰਦਲ

ਮਾਨਸਾ, 21 ਅਪ੍ਰੈਲ ( ਪ੍ਰਾਈਮ ਪੋਸਟ ਪੰਜਾਬ ) : ਮਾਨਸਾ ਦੀ ਨਵੀਂ ਦਾਣਾ ਮੰਡੀ ਦੀ ਸੁੰਨਸਾਨ ਜਗ੍ਹਾਂ ਵਿੱਚ ਬੈਠੇ ਲੁੱਟ-ਖੋਹ ਜਾਂ ਕਿਸੇ ਵੱਡੀ ਵਾਰਦਾਤ ਕਰਨ ਦੀ ਤਿਆਰੀ ਕਰਦੇ ਲੁਟੇਰਾ ਗਿਰੋਹ ਦੇ 3 ਮੈਂਬਰਾਂ ਕਰਮਜੀਤ ਸਿੰਘ ਉਰਫ ਸੰਦੀਪ ਪੁੱਤਰ ਕੰਤੂ ਸਿੰਘ ਵਾਸੀ ਮਾਨਸਾ, ਮਨਪਰੀਤ ਸਿੰਘ ਉਰਫ ਰਵੀ ਪੁੱਤਰ ਗੁਰਮੇਲ ਸਿੰਘ ਵਾਸੀ ਭੋੋਪਾਲ ਖੁਰਦ ਅਤੇ ਮਨਦੀਪ ਸਿੰਘ ਉਰਫ ਲਵੀ ਪੁੱਤਰ ਬਲਵਿੰਦਰ ਸਿੰਘ ਵਾਸੀ ਲਹਿਰਾਗਾਗਾ (ਸੰਗਰੂਰ) ਨੂੰ ਮਾਰੂ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ  ਗਿਆ ਹੈ।
ਗ੍ਰਿਫਤਾਰ ਲੁਟੇਰਿਆਂ ਪਾਸੋਂ 1 ਗੰਡਾਸਾਂ, 1 ਲੋੋਹੇ ਦਾ ਰਾਡ, 1 ਪਾਈਪ ਲੋੋਹਾ ਨੂੰ ਬਰਾਮਦ ਕਰਕੇ ਕਬਜ਼ੇ ਵਿੱਚ ਲਿਆ ਗਿਆ ਹੈ। ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 19.04.2022 ਨੂੰ ਥਾਣਾ ਸਿਟੀ-1 ਮਾਨਸਾ ਦੀ ਪੁਲਿਸ ਪਾਰਟੀ ਦੌਰਾਨੇ ਗਸ਼ਤ ਨੇੜੇ ਮੂਸਾ ਚੁੰਗੀ ਮਾਨਸਾ ਮੌਜੂਦ ਸੀ ਤਾਂ ਇਤਲਾਹ ਮਿਲਣ ਤੇ 5 ਮੁਲਜ਼ਮਾਂ ਵਿਰੁੱਧ ਮੁਕੱਦਮਾ ਨੰਬਰ 77 ਮਿਤੀ 19.04. 2022 ਅ/ਧ 399,402 ਹਿੰ:ਦੰ: ਥਾਣਾ ਸਿਟੀ-1 ਮਾਨਸਾ ਦਰਜ਼ ਰਜਿਸਟਰ ਕੀਤਾ ਗਿਆ। ਸੰਜੀਵ ਗੋੋਇਲ ਉਪ ਕਪਤਾਨ ਪੁਲਿਸ (ਸਪੈਸ਼ਲ ਬ੍ਰਾਂਚ) ਮਾਨਸਾ ਦੀ ਅਗਵਾਈ ਹੇਠ ਐਸਆਈ ਬੂਟਾ ਸਿੰਘ ਮੁੱਖ ਅਫਸਰ ਥਾਣਾ ਸਿਟੀ-1 ਮਾਨਸਾ ਸਮੇਤ ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਲੁਟੇਰਾ ਗਿਰੋਹ ਨੂੰ ਚਾਰੇ ਪਾਸਿਓ ਘੇਰਾ ਪਾ ਕੇ  ਉਕਤ 3 ਮੈਬਰਾਂ ਨੂੰ ਕਾਬੂ ਕੀਤਾ ਗਿਆ । ਇਹਨਾਂ ਦੇ ਦੋ ਨਾਮਲੂਮ ਸਾਥੀ ਪੁਲਿਸ ਪਾਰਟੀ ਨੂੰ ਵੇਖਦਿਆ ਹੀ ਮੋੋਟਰਸਾਈਕਲ ਤੇ ਸਵਾਰ ਹੋੋ ਕੇ ਭੱਜਣ ਵਿੱਚ ਸਫਲ ਹੋੋ ਗਏ। ਭੱਜੇ ਨਾਮਲੂਮ ਮੁਲਜ਼ਮਾਂ ਵਿੱਚੋ ਇੱਕ ਦੀ ਸ਼ਨਾਖਤ ਕਰ ਲਈ ਗਈ ਹੈ, ਜਿਸਦੀ ਗ੍ਰਿਫਤਾਰੀ ਲਈ ਰੇਡ ਕੀਤੇ ਜਾ ਰਹੇ ਹਨ ਅਤੇ ਦੂਸਰੇ ਦੀ ਸ਼ਨਾਖਤ ਲਈ ਯਤਨ ਜਾਰੀ ਹਨ, ਜਿਹਨਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।  ਮੁਲਜ਼ਮ ਕਰਮਜੀਤ ਸਿੰਘ ਵਿਰੁੱਧ ਪਹਿਲਾਂ ਵੀ ਲੜਾਈ ਝਗੜੇ ਦਾ ਮੁਕੱਦਮਾ ਦਰਜ਼ ਰਜਿਸਟਰ ਹੈ ਅਤੇ ਬਾਕੀ ਮੁਲਜਮਾਂ ਦੇ ਰਿਕਾਰਡ ਦੀ ਪੜਤਾਲ ਕੀਤੀ ਜਾ ਰਹੀ ਹੈ। ਗ੍ਰਿਫਤਾਰ ਮੁਲਜਿਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜਿਨ੍ਹਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ । 

Leave a Reply

Your email address will not be published. Required fields are marked *

Visitor : Visitor