Visitor : Visitor
,

ਅਜਨਾਲਾ ਵਿੱਚ ਧਮਾਕਾ, ਇਕ ਬੱਚੇ ਦੀ ਮੌਤ, ਦੋ ਜਖਮੀ

ਸੰਕੇਤਕ ਫੋਟੋ

ਬਿਊਰੋ,  ਪ੍ਰਾਈਮ ਪੋਸਟ ਪੰਜਾਬ  

ਅਜਨਾਲਾ ਦੇ ਪਿੰਡ ਕੋਟਲਾ ਗਾਜੀਆਂ ਵਿੱਚ ਧਮਾਕੇ ਕਾਰਨ ਇਕ ਬੱਚੇ ਦੀ ਮੌਤ ਹੋ ਗਈ ਹੈ, ਜਦ ਕਿ 2 ਜ਼ਖਮੀ ਹੋਏ ਹਨ। ਮਿਲੀ ਜਾਣਕਾਰੀ ਮੁਤਾਬਕ ਪਿੰਡ ਵਿੱਚ ਖੇਡ ਟੂਰਨਾਮੈਂਟ ਹੋ ਰਿਹਾ ਸੀ ਤੇ ਪਿੰਡ ਵਾਸੀ ਖੁਸ਼ੀ ਮਨਾਉਣ ਲਈ ਪੋਟਾਸ਼ ਕੁੱਟ ਕੇ ਪਟਾਖੇ ਬਣਾ ਰਹੇ ਸਨ, ਇਸੇ ਦੌਰਾਨ ਧਮਾਕਾ ਹੋ ਗਿਆ।

ਸੰਕੇਤਕ ਫੋਟੋ

ਇਸ ਕਾਰਨ ਇਕ ਬੱਚੇ ਦੀ ਮੌਤ ਹੋ ਗਈ ਜਦਕਿ ਦੋ ਜਣੇ ਗੰਭੀਰ ਜ਼ਖ਼ਮੀ ਹੋ ਗਏੇ। ਜਾਣਕਾਰੀ ਮਿਲੀ ਹੈ ਕਿ ਜਸ਼ਨ ਮਨਾਉਣ ਲਈ ਲਿਆਂਦੇ ਪੋਟਾਸ਼ ਨੂੰ ਤੋੜਦੇ ਸਮੇਂ ਧਮਾਕਾ ਹੋਇਆ ਹੈ। ਲੋਕ ਵਾਲੀਬਾਲ ਮੁਕਾਬਲੇ ਵਿੱਚ ਜਿੱਤ ਦਾ ਜਸ਼ਨ ਮਨਾਉਣ ਦੀ ਤਿਆਰੀ ਕਰ ਰਹੇ ਸਨ। ਸਾਰੇ ਲੜਕਿਆਂ ਦੀ ਉਮਰ 13 ਸਾਲ ਦੇ ਕਰੀਬ ਹੈ।

Leave a Reply

Your email address will not be published. Required fields are marked *

Visitor : Visitor