Visitor : Visitor

‘ਆਪ’  ਸਰਕਾਰ ਵੱਲੋਂ  ਜਨਰਲ ਵਰਗ ਦੇ ਲੋਕਾਂ ਨਾਲ ਮਤਰੇਈ ਮਾਂ ਵਾਲਾ ਸਲੂਕ  ਕਿਉਂ ?

ਸੰਜੀਵ ਜਿੰਦਲ, ( ਪ੍ਰਾਈਮ ਪੋਸਟ ਪੰਜਾਬ  ) ਮਾਨਸਾ , 17 ਅਪ੍ਰੈਲ 2022 :  ਜਦੋਂ ਚੋਣਾਂ ਦਾ ਸਮਾਂ ਆ ਜਾਂਦਾ ਹੈ ਤਾਂ ਸਾਰੀਆਂ ਰਾਜਨੀਤਿਕ ਪਾਰਟੀਆਂ ਸੱਤਾ ਹਾਸਲ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਅਪਣਾਉਂਦੀਆਂ ਹਨ ਲੋਕਾਂ ਨੂੰ ਵੱਖੋ ਵੱਖਰੇ  ਸਬਜ਼ਬਾਗ ਵਿਖਾਏ ਜਾਂਦੇ ਹਨ । ਇਸੇ ਤਰਜ਼ ਤੇ ਆਮ ਆਦਮੀ ਪਾਰਟੀ ਨੇ ਵੀ ਪੰਜਾਬ ਦੇ ਲੋਕਾਂ ਨਾਲ …

ਸੰਜੀਵ ਜਿੰਦਲ, ( ਪ੍ਰਾਈਮ ਪੋਸਟ ਪੰਜਾਬ  )

ਮਾਨਸਾ , 17 ਅਪ੍ਰੈਲ 2022 :  ਜਦੋਂ ਚੋਣਾਂ ਦਾ ਸਮਾਂ ਆ ਜਾਂਦਾ ਹੈ ਤਾਂ ਸਾਰੀਆਂ ਰਾਜਨੀਤਿਕ ਪਾਰਟੀਆਂ ਸੱਤਾ ਹਾਸਲ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਅਪਣਾਉਂਦੀਆਂ ਹਨ ਲੋਕਾਂ ਨੂੰ ਵੱਖੋ ਵੱਖਰੇ  ਸਬਜ਼ਬਾਗ ਵਿਖਾਏ ਜਾਂਦੇ ਹਨ । ਇਸੇ ਤਰਜ਼ ਤੇ ਆਮ ਆਦਮੀ ਪਾਰਟੀ ਨੇ ਵੀ ਪੰਜਾਬ ਦੇ ਲੋਕਾਂ ਨਾਲ  ਸਾਰਿਆਂ ਨੂੰ ਇੱਕੋ ਅੱਖ ਨਾਲ ਵੇਖਣ ਦਾ ਵਾਅਦਾ ਕੀਤਾ  । ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਪਿੰਡਾਂ ਸ਼ਹਿਰਾਂ ਵਿੱਚੋਂ 300 ਯੂਨਿਟ ਪ੍ਰਤੀ ਮਹੀਨਾ ਫ੍ਰੀ ਬਿਜਲੀ ਦੇਣ ਦੇ ਫਾਰਮ ਭਰਵਾਏ ਗਏ ਜੋ ਕਿ ਮਹਿਜ਼ ਇੱਕ  ਚੋਣ ਪ੍ਰਚਾਰ ਸੀ  ।  

ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਵਿਧਾਨ ਸਭਾ ਚੋਣਾਂ ਵਿੱਚ ਫ਼ਤਵਾ ਦਿੱਤਾ ਜਦੋਂ ਕਿ ਬਾਕੀ ਕਾਂਗਰਸ ਅਕਾਲੀ ਦਲ  ਅਤੇ ਹੋਰ ਪਾਰਟੀਆਂ ਆਪਣਾ ਜਾਦੂ ਨਹੀਂ ਦਿਖਾ ਸਕੀਆਂ । ਇਸ ਦਾ ਇੱਕੋ ਇੱਕ ਕਾਰਨ ਹਰ ਵਰਗ ਨੂੰ ਆਮ ਆਦਮੀ ਪਾਰਟੀ ਤੇ ਉਮੀਦ ਸੀ ਕਿ ਸ਼ਾਇਦ ਬਾਕੀਆਂ ਨਾਲੋਂ ਇਹ ਪਾਰਟੀ ਲੋਕਾਂ ਲਈ ਕੁਝ ਵੱਖਰਾ ਕਰੇਗਾ ਪਰ ਇਹ ਨਹੀਂ ਹੋ ਸਕਿਆ ? ਜਿਵੇਂ ਬਾਕੀ ਰਾਜਨੀਤਕ ਪਾਰਟੀਆਂ ਨੇ ਆਪਣੇ ਆਪਣੇ ਰਾਜ ਵਿਚ ਜਨਰਲ ਵਰਗ ਨੂੰ ਅੱਖੋਂ ਪਰੋਖੇ ਕੀਤਾ ਹੋਇਆ ਸੀ ਠੀਕ ਉਸੇ  ਤਰ੍ਹਾਂ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾ ਹੈ ਇਸ ਤੋਂ ਸਪੱਸ਼ਟ ਹੈ ਕਿ ਸਿਰਫ਼ ਲੋਗੋ ਬਦਲਿਆ ਹੈ ਸਰਕਾਰ ਤਾਂ ਉਹੀ ਹੈ  ।  ਹੁਣੇ -ਹੁਣੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲੀ ਜੁਲਾਈ ਤੋਂ 300 ਯੂਨਿਟ ਪ੍ਰਤੀ ਮਹੀਨਾ ਫ੍ਰੀ ਬਿਜਲੀ ਦੇਣ ਦਾ  ਐਲਾਨ ਕੀਤਾ ਹੈ ਪਰ ਉਸ ਵਿੱਚ ਇਹ ਵੀ ਐਲਾਨ ਹੋਇਆ ਹੈ ਕਿ ਜੇਕਰ  ਜਨਰਲ ਵਰਗ ਦੋ ਮਹੀਨੇ ਦੇ ਵਿੱਚ 600 ਤੋਂ ਇੱਕ ਯੂਨਿਟ ਵੀ ਉੱਪਰ ਵਰਤਦਾ ਹੈ   ਤਾਂ ਉਸ ਨੂੰ ਸਾਰੇ  ਬਿੱਲ ਦਾ ਭੁਗਤਾਨ ਕਰਨਾ ਪਵੇਗਾ । ਜਦੋਂਕਿ  ਬਾਕੀ ਵਰਗਾਂ ਨੂੰ ਸਿਰਫ਼ ਇਸ ਤੋਂ ਉੱਪਰ ਵਰਤੇ ਗਏ ਯੂਨਿਟਾਂ ਦਾ ਹੀ ਬਿੱਲ ਦੇਣਾ ਪਵੇਗਾ  ਕਿਉਂ ?

ਕੀ ਜਨਰਲ ਵਰਗ ਨੇ ਵੋਟਾਂ ਨਹੀਂ ਪਾਈਆਂ  ?
ਇਸ ਗੱਲ ਦਾ ਪੂਰੇ ਜਰਨਲ ਵਰਗ ਵਿੱਚ ਰੋਸ ਪਾਇਆ ਜਾ ਰਿਹਾ ਹੈ ਤੇ ਲੋਕ ਇਸ ਗੱਲ ਤੇ ਅਫ਼ਸੋਸ  ਕਰ ਰਹੇ ਹਨ ਕਿ ਅਸੀਂ ਕਿਉਂ ਕਿਸੇ ਨਵੀਂ ਪਾਰਟੀ ਤੇ ਵਿਸ਼ਵਾਸ ਕੀਤਾ  । ਉਮੀਦ ਹੈ ਕਿ ਆਪਣੇ ਇਸ ਐਲਾਨ ਤੇ ਮੌਜੂਦਾ ਸਰਕਾਰ ਦੁਬਾਰਾ ਵਿਚਾਰ ਕਰੇਗੀ  ।  ਨਹੀਂ ਇਸ ਦਾ ਖਮਿਆਜ਼ਾ ਭਵਿੱਖ ਵਿੱਚ ਆਮ ਆਦਮੀ ਨੂੰ ਭੁਗਤਣਾ ਪੈ ਸਕਦਾ ਹੈ ।

Leave a Reply

Your email address will not be published. Required fields are marked *

Visitor : Visitor