ਸੰਜੀਵ ਜਿੰਦਲ / ਰੋਹਿਨ ਜਿੰਦਲ
ਮਾਨਸਾ, 14 ਅਪ੍ਰੈਲ ( ਪ੍ਰਾਈਮ ਪੋਸਟ ਪੰਜਾਬ ) : ਐੱਸਐੱਸਪੀ ਮਾਨਸਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 13-4-2022 ਦੀ ਰਾਤ ਨੂੰ ਥਾਣਾ ਸਿਟੀ-1 ਮਾਨਸਾ ਦੇ ਏਰੀਆ ਵਿੱਚੋ ਡਰਾ ਧਮਕਾ ਕੇ ਖੋਹ ਕਰਨ ਵਾਲੇ ਵਿਅਕਤੀਆ ਤੇ ਤੁਰੰਤ ਕਾਰਵਾਈ ਕਰਦੇ ਹੋਏ ਇਤਲਾਹ ਮਿਲਣ ਤੇ ਕੁਝ ਹੀ ਘੰਟਿਆ ਵਿੱਚ ਦੋ ਮੁਲਜ਼ਮਾ ਰਾਹੁਲ ਸਿੰਘ ਪੁੱਤਰ ਮਹਿੰਦਰ ਸਿੰਘ, ਬਲਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀਆਨ ਕਚਹਿਰੀ ਰੋਡ ਵਾਰਡ ਨੰ: 7 ਮਾਨਸਾ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ, ਮੁਲਜ਼ਮਾਂ ਪਾਸੋਂ ਖੋਹ ਕੀਤੀ ਸਕੂਟਰੀ ਐਕਟਿਵਾ ਨੰਬਰੀ PB 31 V 4856 ਅਤੇ ਵਾਰਦਾਤ ਸਮੇ ਵਰਤਿਆ ਮੋਟਰਸਾਈਕਲ ਮਾਰਕਾ ਹੀਰੋ ਹਾਂਡਾ ਨੰਬਰੀ PB 31 S 2324 ਬਰਾਮਦ ਕਰਵਾਕੇ ਕਬਜ਼ੇ ਵਿੱਚ ਲਿਆ ਗਿਆ ਹੈ । ਉਨ੍ਹਾਂ ਦੱਸਿਆ ਕਿ ਮੁਦੱਈ ਜਿੰਮੀ ਬਾਂਸਲ ਪੁੱਤਰ ਸੰਜੀਵ ਕੁਮਾਰ ਵਾਸੀ ਵਾਰਡ ਨੰ: 23 ਮਾਨਸਾ ਨੇ ਮਿਤੀ 14-4-2022 ਨੂੰ ਥਾਣਾ ਸਿਟੀ-1 ਮਾਨਸਾ ਦੀ ਪੁਲਿਸ ਪਾਸ ਬਿਆਨ ਲਿਖਾਇਆ ਕਿ ਮਿਤੀ 13-4-2022 ਨੂੰ ਉਹ ਸਮੇਤ ਵਿਸਾਲ ਗਰਗ ਵਾਸੀ ਵਾਰਡ ਨੰ: 23 ਮਾਨਸਾ ਆਪਣੀ ਸਕੂਟਰੀ ਐਕਟਿਵਾ ਪਰ ਬਾਬੇ ਦੇ ਦੀਵਾਨ ਪਰ ਜਾਕੇ ਵਕਤ ਕਰੀਬ 10.30 ਵਜੇ ਆਪਣੇ ਘਰ ਨੂੰ ਵਾਪਿਸ ਆ ਰਹੇ ਸੀ ਤਾ ਜਦੋ ਉਹ ਗਰੀਨ ਵੈਲੀ ਰੋਡ, ਕਪੂਰ ਵੈਦ ਵਾਲੀ ਗਲੀ ਕੋਲ ਪਹੁੰਚੇ ਤਾ ਤਿੰਨ ਮੋਟਰਸਾਈਕਲ ਸਵਾਰ ਵਿਅਕਤੀਆ ਨੇ ਉਹਨਾ ਨੂੰ ਘੇਰ ਲਿਆ ਅਤੇ ਇੱਕ ਵਿਅਕਤੀ ਨੇ ਸਕੂਟਰੀ ਪਰ ਰਾਡ ਮਾਰਿਆ ਇੰਨੇ ਵਿੱਚ ਦੂਜੇ ਵਿਅਕਤੀ ਨੇ ਆਪਣੇ ਦਸਤੀ ਗੰਡਾਸੇ ਦਾ ਡਰ ਦਿਖਾਕੇ ਉਸ ਪਾਸੋ ਸਕੂਟਰੀ ਦੀ ਚਾਬੀ ਖੋਹ ਲਈ ,ਜਿਸਤੇ ਉਕਤ ਦੋਸ਼ੀ ਸਕੂਟਰੀ ਪਰ ਸਵਾਰ ਹੋ ਕੇ ਸਹੀਦ ਭਗਤ ਸਿੰਘ ਚੌਕ ਵੱਲ ਚਲਾ ਗਿਆ ਅਤੇ ਬਾਕੀ ਦੇ ਦੋਵੇ ਦੋਸ਼ੀ ਆਪਣੇ ਮੋਟਰਸਾਈਕਲ ਪਰ ਸਵਾਰ ਹੋ ਕੇ ਉਸਦੇ ਪਿੱਛੇ ਹੀ ਸ਼ਹੀਦ ਭਗਤ ਸਿੰਘ ਚੌਕ ਵੱਲ ਚਲੇ ਗਏ । ਜਿਸਤੇ ਮੁੱਦਈ ਦੇ ਬਿਆਨ ਪਰ ਰਾਹੁਲ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਵਾਰਡ ਨੰ: 7 ਮਾਨਸਾ , ਬਲਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਅਤੇ ਦੀਦਾਰ ਸਿੰਘ ਪੁੱਤਰ ਸੁਖਪਾਲ ਸਿੰਘ ਵਾਸੀਆਨ ਕਚਹਿਰੀ ਰੋਡ ਮਾਨਸਾ ਪਰ ਮੁਕੱਦਮਾ ਨੰ: 72 ਮਿਤੀ 14-4-2022 ਅ/ਧ 379 ਬੀ ਹਿੰ:ਡੰ: ਥਾਣਾ ਸਿਟੀ -1 ਮਾਨਸਾ ਦਰਜ ਰਜਿਸਟਰ ਕੀਤਾ ਗਿਆ । ਗੋਬਿੰਦਰ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ (ਸ:ਡ:) ਮਾਨਸਾ ਅਤੇ ਸ੍ਰੀ ਸੰਜੀਵ ਗੋਇਲ ਪੀ.ਪੀ.ਐਸ ਉਪ ਕਪਤਾਨ ਪੁਲਿਸ ਸਪੈਸ਼ਲ ਬ੍ਰਾਂਚ ਮਾਨਸਾ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਸਿਟੀ-1 ਮਾਨਸਾ ਸਮੇਤ ਥਾਣਾ ਸਿਟੀ-1 ਮਾਨਸਾ ਦੀ ਪੁਲਿਸ ਪਾਰਟੀ ਵੱਲੋ ਤੁਰੰਤ ਕਾਰਵਾਈ ਕਰਦੇ ਹੋਏ ਦੋ ਮੁਲਜ਼ਮਾ ਰਾਹੁਲ ਸਿੰਘ ਪੁੱਤਰ ਮਹਿੰਦਰ ਸਿੰਘ, ਬਲਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀਆਨ ਕਚਹਿਰੀ ਰੋਡ ਵਾਰਡ ਨੰ: 7 ਮਾਨਸਾ ਨੂੰ ਗ੍ਰਿਫਤਾਰ ਕੀਤਾ , ਜਿੰਨਾ ਤੋਂ ਮੁੱਦਈ ਪਾਸੋ ਖੋਹ ਕੀਤੀ ਸਕੂਟਰੀ ਐਕਟਿਵਾ ਨੰਬਰੀ PB 31 V 4856 ਅਤੇ ਵਾਰਦਾਤ ਸਮੇ ਵਰਤਿਆ ਮੋਟਰਸਾਈਕਲ ਮਾਰਕਾ ਹੀਰੋ ਹਾਂਡਾ ਨੰਬਰੀ PB 31 S 2324 ਬ੍ਰਾਮਦ ਕਰਵਾ ਕੇ ਕਬਜ਼ੇ ਵਿੱਚ ਲਿਆ ਗਿਆ ਹੈ । ਬਾਕੀ ਰਹਿੰਦੇ ਦੋਸ਼ੀ ਦੀਦਾਰ ਸਿੰਘ ਪੁੱਤਰ ਸੁਖਪਾਲ ਸਿੰਘ ਵਾਸੀ ਕਚਹਿਰੀ ਰੋਡ ਮਾਨਸਾ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ ।
ਗ੍ਰਿਫਤਾਰ ਕੀਤੇ ਮੁਲਜ਼ਮਾ ਨੂੰ ਮਾਨਯੋਗ ਅਦਾਲਤ ਵਿੱਚ ਪੇਸ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ । ਇੰਨਾ ਪਾਸੋਂ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ ।

