ਬਿਉੂਰੋ, ਪ੍ਰਾਈਮ ਪੋਸਟ ਪੰਜਾਬ
ਬੁਢਲਾਡਾ , 9 ਅਪ੍ਰੈਲ 2022 : ਇੱਥੋ ਨਜ਼ਦੀਕ ਪਿੰਡ ਅਹਿਮਦਪੁਰ ਵਿਖੇ ਮਾਤਾ ਗੁਜਰੀ ਜੀ ਭਲਾਈ ਕੇਂਦਰ ਅਤੇ ਨੇਕੀ ਫਾਊਡੇਸ਼ਨ ਦੇ ਸਹਿਯੋਗ ਸਦਕਾ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ।। ਆਤਮ ਰਾਮ ਜਿੱਥੇ ਅਹਿਮਦਪੁਰ ਪਿੰਡ ਵਿੱਚ ਸਮਾਜ ਸੇਵੀ ਦੇ ਤੌਰ ਤੇ ਜਾਣੇ ਜਾਂਦੇ ਸਨ ।ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਦੇ ਹਰ ਕਾਰਜ ਖ਼ਾਸ ਕਰਕੇ ਵਿਆਹਾਂ ਮੌਕੇ ਹਲਵਾਈ ਨਾਲ ਦੋਨੋਂ ਦਿਨ ਸਹਿਯੋਗ ਦਿੰਦੇ ਸਨ। । ਉਹ ਦੋ ਸਾਲ ਪਹਿਲਾਂ 9 ਅਪ੍ਰੈਲ ਨੂੰ ਅਕਾਲ ਚਲਾਣਾ ਕਰ ਗਏ ਸਨ। ਉਹਨਾਂ ਦੀ ਬਰਸੀ ਮੌਕੇ ਸੰਸਥਾ ਵਲੋਂ ਨੇਕੀ ਫਾਉਂਡੇਸ਼ਨ ਅਤੇ ਅਹਿਮਦਪੁਰ ਦੀਆਂ ਸੰਸਥਾਵਾਂ ਦੇ ਸਹਿਯੋਗ ਨਾਲ ਬਾਬਾ ਕਿਸ਼ੋਰ ਦਾਸ ਜੀ ਦੀ ਸਮਾਧ ਤੇ ਸਵੇਰੇ 9.30 ਵਜੇ ਤੋਂ 1 ਵਜੇ ਤੱਕ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ ਮੈਂਬਰਾਂ ਨੇ ਸ਼ਰਧਾਂਜਲੀ ਭੇਟ ਕੀਤੀ ਅਤੇ ਖੂਨਦਾਨ ਦੇ ਮਹਾਨ ਕਾਰਜ ਨੂੰ ਸਫਲ ਕੀਤਾ।
ਇਸ ਮੌਕੇ ਬਲਦੇਵ ਕੱਕੜ ਨੇ ਕਿਹਾ ਕਿ ਮਾਨਵਤਾ ਦੀ ਸੇਵਾ ਲਈ ਨੇਕੀ ਫਾਊਡੇਸ਼ਨ ਅਤੇ ਮਾਤਾ ਗੁਜਰੀ ਜੀ ਭਲਾਈ ਕੇਂਦਰ ਵੱਲੋਂ ਕੀਤੇ ਜਾ ਰਹੇ ਕਾਰਜ ਸਲਾਘਾਯੋਗ ਹਨ। ਕੈਂਪ ਦੌਰਾਨ ਖੂਨਦਾਨੀਆਂ ਨੇ ਖੂਨਦਾਨ ਕੀਤਾ। ਡਾਕਟਰ ਬਬੀਤਾ ਰਾਣੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।ਇਸ ਮੌਕੇ ਮਾਤਾ ਗੁਜਰੀ ਜੀ ਭਲਾਈ ਕੇਂਦਰ ਅਤੇ ਬਾਬਾ ਕਿਸ਼ੋਰ ਪ੍ਰਬੰਧਕ ਕਮੇਟੀ, ਨੇਕੀ ਫਾਊਡੇਸ਼ਨ ਅਤੇ ਬਲੱਡ ਬੈਂਕ ਮਾਨਸਾ ਦੀ ਟੀਮ ਅਤੇ ਪਿੰਡ ਵਾਸੀ ਹਾਜ਼ਰ ਸਨ।

