ਚੋਰੀ ਕੀਤੀ 147 ਕਿਲੋੋਗ੍ਰਾਮ (3 ਗੱਟੇ) ਸਰੋੋਂ ਕੀਤੀ ਬਰਾਮਦ
ਸੰਜੀਵ ਜਿੰਦਲ / ਰੋਹਿਨ ਜਿੰਦਲ
ਮਾਨਸਾ, 8 ਅਪ੍ਰੈਲ ( ਪ੍ਰਾਈਮ ਪੋਸਟ ਪੰਜਾਬ ) : ਐੱਸਐੱਸਪੀ ਮਾਨਸਾ ਨੇ ਦੱਸਿਆ ਕਿ ਮਿਤੀ 6.4.2022 ਨੂੰ ਥਾਣਾ ਸਿਟੀ-1 ਮਾਨਸਾ ਦੀ ਪੁਲਿਸ ਪਾਰਟੀ ਗਸ਼ਤ ਅਤੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ਵਿੱਚ ਬਾਹੱਦ ਪਿੰਡ ਜੁਵਾਹਰਕੇ ਮੌੌਜੂਦ ਸੀ ਤਾਂ ਇਤਲਾਹ ਮਿਲਣ ਤੇ ਸੋਨੂੰ ਪੁੱਤਰ ਨਟਵਰ ਲਾਲ ਅਤੇ ਬਿਪਨ ਕੁਮਾਰ ਪੁੱਤਰ ਕੈਲਾਸ਼ ਮਹਾਂਤੋ ਵਾਸੀਅਨ ਮਾਨਸਾ ਵਿਰੁੱਧ ਮੁਕੱਦਮਾ ਨੰਬਰ 64 ਮਿਤੀ 06.04.2022 ਅ/ਧ 379, 411 ਹਿੰ:ਦੰ: ਥਾਣਾ ਸਿਟੀ-1 ਮਾਨਸਾ ਦਰਜ਼ ਰਜਿਸਟਰ ਕੀਤਾ ਗਿਆ। ਥਾਣਾ ਸਿਟੀ-1 ਮਾਨਸਾ ਦੇ ਸ:ਥ: ਪੂਰਨ ਸਿੰਘ ਸਮੇਤ ਪੁਲਿਸ ਪਾਰਟੀ ਵੱਲੋੋਂ ਤੁਰੰਤ ਕਾਰਵਾਈ ਕਰਦੇ ਹੋੋਏ ਪੁੱਲ ਸੂਆ ਪਿੰਡ ਜਵਾਹਰਕੇ ਨਾਕਾਬੰਦੀ ਕਰਕੇ ਮੁਲਜ਼ਮ ਬਿਪਨ ਕੁਮਾਰ ਪੁੱਤਰ ਕੈਲਾਸ਼ ਮਹਾਂਤੋ ਵਾਸੀ ਮਾਨਸਾ ਨੂੰ ਕਾਬੂ ਕਰਕੇ ਚੋੋਰੀਮਾਲ ਸਰੋੋਂ 147 ਕਿਲੋੋਗ੍ਰਾਮ (3 ਗੱਟੇ) ਬਰਾਮਦ ਕੀਤੀ ਅਤੇ ਦੂਸਰਾ ਮੁਲਜ਼ਮ ਸੋਨੂੰ ਮੋਟਰਸਾਈਕਲ ਸਮੇਤ ਮੌੌਕੇ ਤੋੋਂ ਭੱਜ ਗਿਆ, ਜਿਸਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।ਬਰਾਮਦ ਕੀਤੀ ਸਰੋੋਂ ਦੀ ਕੀਮਤ ਕਰੀਬ 10,000/-ਰੁਪਏ ਬਣਦੀ ਹੈ। ਗ੍ਰਿਫਤਾਰ ਮੁਲਜ਼ਮ ਦੀ ਪੁੱਛਗਿੱਛ ਉਪਰੰਤ ਪਤਾ ਲਗਾਇਆ ਜਾਵੇਗਾ ਕਿ ਇਹ ਸਰੋੋਂ ਕਿੱਥੋੋ ਚੋੋਰੀ ਕੀਤੀ ਸੀ ਅਤੇ ਕਿੱਥੇ ਲੈੈ ਕੇ ਜਾ ਰਹੇ ਸੀ। ਜਿਹਨਾਂ ਪਾਸੋਂ ਪਹਿਲਾਂ ਕੀਤੀਆ ਅਜਿਹੀਆਂ ਹੋੋਰ ਵਾਰਦਾਤਾਂ ਆਦਿ ਸਬੰਧੀ ਅਹਿਮ ਸੁਰਾਗ ਲੱਗਣ ਦੀ ਸੰਭਾਵਨਾਂ ਹੈ।

