ਮੁਲਜ਼ਮ ਨੂੰ ਕਾਬੂ ਕਰਕੇ ਵਰਤੇ ਆਲਜਰਬ ਕਰਵਾਏ ਬਰਾਮਦ
ਸੰਜੀਵ ਜਿੰਦਲ / ਰੋਹਿਨ ਜਿੰਦਲ
ਮਾਨਸਾ , 5 ਅਪ੍ਰੈਲ 2022 : ਐੱਸਐੱਸਪੀ ਮਾਨਸਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 2, 3-4-2022 ਦੀ ਦਰਮਿਆਨੀ ਰਾਤ ਨੂੰ ਥਾਣਾ ਸਦਰ ਮਾਨਸਾ ਦੇ ਏਰੀਆ ਵਿੱਚ ਮਨਪ੍ਰੀਤ ਸਿੰਘ (20 ਸਾਲ) ਪੁੱਤਰ ਲਛਮਣ ਸਿੰਘ ਵਾਸੀ ਖਿਆਲਾ ਕਲਾਂ ਦੇ ਹੋੋਏ ਕਤਲ ਕੇਸ ਸਬੰਧੀ ਮੁਦੱਈ ਲਛਮਣ ਸਿੰਘ ਪੁੱਤਰ ਮੱਘਰ ਸਿੰਘ ਪੁੱਤਰ ਰਾਮਦਿੱਤਾ ਸਿੰਘ ਵਾਸੀ ਖਿਆਲਾ ਕਲਾ ਦੇ ਬਿਆਨ ਤੇ ਮੁੱਖ ਅਫਸਰ ਥਾਣਾ ਸਦਰ ਮਾਨਸਾ ਵੱਲੋੋਂ ਮੁਕੱਦਮਾ ਨੰਬਰ 66 ਮਿਤੀ 03.04.2022 ਅ/ਧ 302 ਹਿੰ:ਦੰ: ਥਾਣਾ ਸਦਰ ਮਾਨਸਾ, ਬਰਖਿਲਾਫ ਨਾਮਾਲੂਮ ਵਿਅਕਤੀ/ਵਿਅਕਤੀਆ ਦੇ ਦਰਜ ਰਜਿਸਟਰ ਹੋੋਇਆ ਸੀ। ਮੁਕੱਦਮਾ ਦੀ ਅਹਿਮੀਅਤ ਨੂੰ ਦੇਖਦੇ ਹੋੋਏ ਇਸ ਅੰਨੇ ਕਤਲ ਕੇਸ ਨੂੰ ਟਰੇਸ ਕਰਨ ਲਈ ਧਰਮਵੀਰ ਸਿੰਘ ਕਪਤਾਨ ਪੁਲਿਸ (ਇੰਨਵੈਸਟੀਗੇਸਨ) ਮਾਨਸਾ ਦੀ ਅਗਵਾਈ ਹੇਠ ਗੋਬਿੰਦਰ ਸਿੰਘ ਉਪ ਕਪਤਾਨ ਪੁਲਿਸ (ਸ:ਡ) ਮਾਨਸਾ, ਥਾਣੇਦਾਰ ਪ੍ਰਿਤਪਾਲ ਸਿੰਘ ਇੰਚਾਰਜ ਸੀਆਈਏ ਸਟਾਫ ਮਾਨਸਾ, ਥਾਣੇਦਾਰ ਗੁਰਪ੍ਰੀਤ ਸਿੰਘ ਮਾਹਲ ਮੁੱਖ ਅਫਸਰ ਥਾਣਾ ਸਦਰ ਮਾਨਸਾ ਅਤੇ ਸ:ਥ ਭਗਵੰਤ ਸਿੰਘ ਇੰਚਾਰਜ ਪੁਲਿਸ ਚੌੌਕੀ ਠੂਠਿਆਵਾਲੀ ਦੀਆ ਵੱਖ ਵੱਖ ਪੁਲਿਸ ਟੀਮਾਂ ਬਣਾ ਕੇ ਵੱਖ ਵੱਖ ਪਹਿਲੂਆ ਤੇ ਮੁਕੱਦਮੇ ਦੀ ਤਫਤੀਸ ਅਮਲ ਵਿੱਚ ਲਿਆਂਦੀ ਗਈ। ਦੌਰਾਨੇ ਤਫਤੀਸ ਥਾਣੇਦਾਰ ਪ੍ਰਿਤਪਾਲ ਸਿੰਘ ਇੰਚਾਰਜ ਸੀਆਈਏ ਸਟਾਫ ਮਾਨਸਾ ਨੇ ਡੂੰਘਾਈ ਅਤੇ ਟੈਕਨੀਕਲ ਤਰੀਕੇ ਨਾਲ ਮੁਕੱਦਮੇ ਨੂੰ ਟਰੇਸ ਕਰਕੇ ਪ੍ਰਦੀਪ ਸਿੰਘ ਪੁੱਤਰ ਗੁਰਜੰਟ ਸਿੰਘ ਅਤੇ ਅਰਸ਼ਦੀਪ ਸਿੰਘ ਪੁੱਤਰ ਬਲਵੀਰ ਸਿੰਘ ਵਾਸੀਆਨ ਖਿਆਲਾ ਕਲਾਂ ਨੂੰ ਮੁਕੱਦਮਾ ਵਿੱਚ ਦੋਸ਼ੀਆਨ ਨਾਮਜਦ ਕਰਵਾਇਆ। ਪੁਲਿਸ ਪਾਰਟੀ ਵੱਲੋੋਂ ਤੁਰੰਤ ਕਾਰਵਾਈ ਕਰਦੇ ਹੋੋਏ ਦੋਸ਼ੀ ਪ੍ਰਦੀਪ ਸਿੰਘ ਉੇਕਤ ਨੂੰ ਗ੍ਰਿਫਤਾਰ ਕਰਕੇ ਵਾਰਦਾਤ ਸਮੇ ਵਰਤੇ ਆਲਾਜਰਬ ਹਥਿਆਰ ਇੱਕ ਗੰਡਾਸਾ, ਇੱਕ ਸੋਟਾ ਖੁੂਨ-ਅਲੂਦ ਅਤੇ ਇੱਕ ਮੋਟਰਸਾਇਕਲ ਹੀਰੋੋਹਾਂਡਾ ਸਪਲੈਂਡਰ ਬਰਾਮਦ ਕਰਵਾਇਆ ਗਿਆ। ਦੋਸ਼ੀ ਪ੍ਰਦੀਪ ਸਿੰਘ ਉਕਤ ਨੇ ਮੁਢਲੀ ਪੁੱਛਗਿੱਛ ਦੌੌਰਾਨ ਦੱਸਿਆ ਹੈ ਕਿ ਮਿਤੀ 02.04.2022 ਨੂੰ ਰਾਤ ਸਮੇ ਮੈਂ ਅਤੇ ਮੇਰੇ ਸਾਥੀ ਅਰਸ਼ਦੀਪ ਸਿੰਘ ਨੇ ਪਲੈਨਿੰਗ ਬਣਾ ਕੇ ਮਨਪ੍ਰੀਤ ਸਿੰਘ ਉਰਫ ਫੱਗੂ ਵਾਸੀ ਖਿਆਲਾ ਕਲਾਂ ਨੂੰ ਰਾਹਗੀਰਾ ਨੂੰ ਲੁੱਟਣ ਦਾ ਝਾਂਸਾ ਦੇ ਕੇ ਨਾਲ ਲਿਆਂਦਾ ਸੀ। ਪਲੈਨਿੰਗ ਮੁਤਾਬਕ ਜਿਹੜੀ ਜਗਾ ਪਰ ਅਸੀ ਕਤਲ ਕੀਤਾ ਹੈ, ਅਸੀ ਉਹ ਜਗਾ ਪਹਿਲਾਂ ਹੀ ਦੇਖ ਚੁੱਕੇ ਸੀ। ਉਥੇ ਅਸੀ ਹਨੇਰੇ ਦਾ ਫਾਇਦਾ ਲੈਦੇ ਹੋਏ ਮੋਟਰਸਾਈਕਲ ਦਾ ਪਲੱਗ ਕੱਢ ਦਿੱਤਾ ਸੀ। ਅਸੀ ਦੋਹਾ ਜਣਿਆ ਨੇ ਮਨਪ੍ਰੀਤ ਸਿੰਘ ਉਕਤ ਨੂੰ ਮੋਟਰਸਾਈਕਲ ਚਲਾਉਣ ਲਈ ਕਿਹਾ ਸੀ ਤੇ ਮੇਰੇ ਪਾਸ ਗੰਡਾਸਾ ਅਤੇ ਅਰਸ਼ਦੀਪ ਸਿੰਘ ਪਾਸ ਸੋਟਾ ਸੀ। ਜਦੋ ਮ੍ਰਿਤਕ ਮੋਟਰਸਾਈਕਲ ਸਟਾਰਟ ਕਰਨ ਲੱਗਾ ਤਾਂ ਮੈ ਉਸਦੇ ਮਗਰ ਦੀ ਗੰਡਾਸੇ ਦਾ ਵਾਰ ਮਨਪ੍ਰੀਤ ਸਿੰਘ ਦੇ ਸਿਰ ਪਰ ਕੀਤਾ ਅਤੇ ਬਾਅਦ ਵਿੱਚ ਅਰਸ਼ਦੀਪ ਸਿੰਘ ਨੇ ਸੋਟਿਆ ਦੇ ਵਾਰ ਕਰਨੇ ਸੁਰੂ ਕਰ ਦਿੱਤੇ ਅਤੇ ਉਸਦਾ ਕਤਲ ਕਰਕੇ ਅਸੀ ਹਨੇਰੇ ਦਾ ਫਾਇਦਾ ਲੈਦੇ ਹੋਏ ਉਸੇ ਮੋਟਰਸਾਈਕਲ ਪਰ ਫਰਾਰ ਹੋ ਗਏ ਸੀ। ਦੋਸ਼ੀ ਅਰਸ਼ਦੀਪ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਖਿਆਲਾ ਕਲਾ ਦੀ ਤਲਾਸ਼ ਜਾਰੀ ਹੈ, ਜਿਸਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਗ੍ਰਿਫਤਾਰ ਮੁਲਜਿਮ ਨੂੰ ਮਾਨਯੋੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਮੁਕੱਦਮੇ ਦੀ ਤਫਤੀਸ਼ ਜਾਰੀ ਹੈ।

