Visitor : Visitor
,

ਮਾਨਸਾ ਚ ਵੱਡੀ ਵਾਰਦਾਤ ! 23 ਸਾਲਾ ਨੌਜਵਾਨ ਦਾ ਕੀਤਾ ਗਿਆ ਬੇਰਹਿਮੀ ਨਾਲ ਕਤਲ

ਪ੍ਰਾਈਮ ਪੋਸਟ ਪੰਜਾਬ ਨਿਊਜ਼ ਰੋਹਿਨ ਜਿੰਦਲ / ਸੰਜੀਵ ਜਿੰਦਲ ਮਾਨਸਾ ,3 ਅਪ੍ਰੈਲ 2022 : ਪੰਜਾਬ ਵਿੱਚ ਲਗਾਤਾਰ ਕਤਲ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ । ਮਾਨਸਾ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਬੀਤੀ ਰਾਤ ਇਕ 23 ਸਾਲਾਂ ਨੌਜਵਾਨ ਮਨਪ੍ਰੀਤ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ । ਪ੍ਰਾਪਤ ਜਾਣਕਾਰੀ ਅਨੁਸਾਰ  ਇਹ ਨੌਜਵਾਨ ਪਿੰਡ…

ਪ੍ਰਾਈਮ ਪੋਸਟ ਪੰਜਾਬ ਨਿਊਜ਼

ਰੋਹਿਨ ਜਿੰਦਲ / ਸੰਜੀਵ ਜਿੰਦਲ


ਮਾਨਸਾ ,3 ਅਪ੍ਰੈਲ 2022 : ਪੰਜਾਬ ਵਿੱਚ ਲਗਾਤਾਰ ਕਤਲ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ । ਮਾਨਸਾ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਬੀਤੀ ਰਾਤ ਇਕ 23 ਸਾਲਾਂ ਨੌਜਵਾਨ ਮਨਪ੍ਰੀਤ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ । ਪ੍ਰਾਪਤ ਜਾਣਕਾਰੀ ਅਨੁਸਾਰ  ਇਹ ਨੌਜਵਾਨ ਪਿੰਡ ਖਿਆਲਾ ਦੀ ਰਾਮਾ ਪੱਤੀ ਦਾ ਰਹਿਣ ਵਾਲਾ ਸੀ  । 
ਪਿੰਡ ਖਿਆਲਾ ਦੇ ਨੌਜਵਾਨ ਮਨਪ੍ਰੀਤ ਸਿੰਘ ਨੂੰ ਬੀਤੀ ਰਾਤ ਤੇਜ਼ ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਸਵੇਰੇ ਪਿੰਡ ਵਾਲਿਆਂ ਨੂੰ ਪਤਾ ਲੱਗਣ ਤੇ ਪਰਿਵਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ  ਕਿ ਮਨਪ੍ਰੀਤ ਨੂੰ ਰਾਤ ਦੋ ਨੌਜਵਾਨ ਘਰੋਂ ਬੁਲਾ ਕੇ ਲਿਆਏ ਸਨ ਉਸ ਤੋਂ ਬਾਅਦ ਸਾਨੂੰ ਨਹੀਂ ਪਤਾ ਸੀ ਇਹ ਹਾਦਸਾ ਵਾਪਰ ਜਾਵੇਗਾ। ਸਾਨੂੰ ਤਾਂ ਪਿੰਡ ਵਾਲਿਆਂ ਨੇ ਜਾਣਕਾਰੀ ਦਿੱਤੀ ਤਾਂ ਇੱਥੇ ਆ ਕੇ ਪਤਾ ਲੱਗਿਆ ਕਿ ਉਸ ਦਾ ਕਤਲ ਹੋ ਗਿਆ ਹੈ । ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਸਾਡੀ ਕਿਸੇ ਨਾਲ ਕੋਈ ਵੀ ਦੁਸ਼ਮਣੀ ਜਾਂ ਵਿਰੋਧ ਨਹੀਂ ਹੈ। ਉਨ੍ਹਾਂ ਕਿਹਾ ਕਿ ਮਨਪ੍ਰੀਤ ਇੱਕ ਪ੍ਰਾਈਵੇਟ ਫੈਕਟਰੀ ਵਿਚ ਕੰਮ ਕਰ ਰਿਹਾ ਸੀ ਅਤੇ ਪਰਿਵਾਰ ਵਿੱਚ ਉਸ ਦਾ ਵੱਡਾ ਭਾਈ ਅਤੇ ਮਾਤਾ ਪਿਤਾ ਹੀ ਹਨ।

ਦੂਸਰੇ ਪਾਸੇ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਸਵੇਰੇ ਛੇ ਵਜੇ ਇਤਲਾਹ ਮਿਲਣ ਤੇ ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ ਅਤੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *

Visitor : Visitor