ਪ੍ਰਾਈਮ ਪੋਸਟ ਪੰਜਾਬ ਨਿਊਜ਼
ਰੋਹਿਨ ਜਿੰਦਲ / ਸੰਜੀਵ ਜਿੰਦਲ
ਮਾਨਸਾ, 30 ਮਾਰਚ 2022 : ਐੱਸਐੱਸਪੀ ਮਾਨਸਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀਆਈਏ ਸਟਾਫ ਮਾਨਸਾ ਵੱਲੋੋਂ ਇਰਾਦਾ ਕਤਲ ਕੇਸ ਦੀ ਤਫਤੀਸ਼ ਨੂੰ ਅੱਗੇ ਵਧਾਉਂਦੇ ਹੋੋਏ ਮੁਕੱਦਮੇ ਦੇ ਮੁੱਖ ਮੁਲਜ਼ਮ ਮਨਮੋਹਨ ਸਿੰਘ ਉਰਫ ਮੋੋਹਨਾ ਪੁੱਤਰ ਦਰਸ਼ਨ ਸਿੰਘ ਵਾਸੀ ਰੱਲੀ ਨੂੰ ਕਾਬੂ ਕਰਕੇ ਉਸਦੀ ਪੁੱਛਗਿੱਛ ਉਪਰੰਤ 2 ਪਿਸਤੌੌਲ ਸਮੇਤ 45 ਜਿੰਦਾਂ ਰੌਂਦ ਅਤੇ ਵਾਰਦਾਤ ਸਮੇਂ ਵਰਤੀ ਫਾਰਚੂਨਰ ਗੱਡੀ ਨੂੰ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਅਮਰੀਕ ਸਿੰਘ ਪੁੱਤਰ ਸਤਪਾਲ ਸਿੰਘ ਵਾਸੀ ਬੁਢਲਾਡਾ ਵੱਲੋਂ ਮੁਕੱਦਮਾ ਨੰਬਰ 60 ਮਿਤੀ 17.02.2022 ਅ/ਧ 307,341,323,427, 506, 148, 149 ਹਿੰ:ਦੰ: ਥਾਣਾ ਸਿਟੀ ਬੁਢਲਾਡਾ, ਬਰਖਿਲਾਫ ਮਨਮੋੋਹਣ ਸਿੰਘ ਉਰਫ ਮੋੋਹਨਾ ਪੁੱਤਰ ਦਰਸ਼ਨ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀਅਨ ਰੱਲੀ, ਕੋੋਮਲਪ੍ਰੀਤ ਸਿੰਘ ਉਰਫ ਬੁਗਨਾ ਪੁੱਤਰ ਹਰਬੰਸ ਸਿੰਘ ਵਾਸੀ ਦਾਤੇਵਾਸ, ਸੁਖਜਿੰਦਰ ਸਿੰਘ ਉਰਫ ਬੱਗੀ ਪੁੱਤਰ ਲਛਮਣ ਸਿੰਘ, ਪ੍ਰਮਿੰਦਰ ਸਿੰਘ ਉਰਫ ਗਗਨ ਪੁੱਤਰ ਗੁਰਜੀਤ ਸਿੰਘ ਵਾਸੀਅਨ ਬਹਿਨੀਵਾਲ, ਸੰਤੋੋਖ ਸਿੰਘ ਪੁੱਤਰ ਮੇਜਰ ਸਿੰਘ, ਕੁਲਦੀਪ ਸਿੰਘ ਉਰਫ ਮੋੋਟੂ, ਬਿੱਟੂ ਸਿੰਘ ਵਾਸੀ ਬੁਰਜ ਝੱਬਰ ਵਗੈਰਾ ਅਤੇ 2-3 ਹੋੋਰ ਨਾਮਲੂਮ ਵਿਆਕਤੀਆਂ ਦੇ ਦਰਜ਼ ਰਜਿਸਟਰ ਹੋੋਇਆ ਸੀ। ਮੁਲਜ਼ਮਾਂ ਵੱਲੋੋਂ ਮੁਦੱਈ ਹੋੋਰਾਂ ਦੀ ਰਸਤੇ ਵਿੱਚ ਕਾਰ ਨੂੰ ਘੇਰ ਕੇ ਮੁਦਈ ਦੇ ਸਾਥੀ ਦਰਸ਼ਨ ਸਿੰਘ ਪੁੱਤਰ ਦਾਨ ਸਿੰਘ ਵਾਸੀ ਰੱਲੀ ਦੇ ਮਾਰੂ ਹਥਿਆਰਾਂ ਨਾਲ ਮਾਰ ਦੇਣ ਦੀ ਨੀਯਤ ਨਾਲ ਸੱਟਾਂ ਮਾਰੀਆ ਅਤੇ ਕਾਰ ਦਾ ਵੀ ਨੁਕਸਾਨ ਕੀਤਾ। ਵਜ੍ਹਾ ਰੰਜਿਸ ਮੁਦੱਈ ਅਤੇ ਦਰਸ਼ਨ ਸਿੰਘ ਰੱਲੀ ਜੋੋ ਟਰੱਕ ਯੂਨੀਅਨ ਗੁਰੂ ਨਾਨਕ ਟਰਾਂਸਪੋੋਰਟ ਕੰਪਨੀ ਬੁਢਲਾਡਾ ਦੇ ਪ੍ਰਧਾਨ ਹਨ ਅਤੇ ਮੁਲਜ਼ਮ ਮਨਮੋੋਹਨ ਸਿੰਘ ਦੂਸਰੀ ਟਰੱਕ ਯੂਨੀਅਨ ਜੋੋ ਬੱਸ ਅੱਡਾ ਬੁਢਲਾਡਾ ਦੇ ਨੇੜੇ ਹੈ, ਦਾ ਪ੍ਰਧਾਨ ਹੈ। ਜਿਹਨਾਂ ਦਾ ਗੱਡੀਆਂ ਦੇ ਮਾਲ ਦੀ ਢੋੋਆ-ਢੁੁਆਈ ਸਬੰਧੀ ਝਗੜਾ ਸੀ। ਮੁੱਖ ਅਫਸਰ ਥਾਣਾ ਸਿਟੀ ਬੁਢਲਾਡਾ ਵੱਲੋੋਂ ਮੁਕੱਦਮਾ ਦਰਜ਼ ਰਜਿਸਟਰ ਕਰਵਾ ਕੇ ਮੁਢਲੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਮੁਕੱਦਮੇ ਦੀ ਅਹਿਮੀਅਤ ਨੂੰ ਦੇਖਦੇ ਹੋੋਏ ਮਿਤੀ 22.03.2022 ਨੂੰ ਮੁਕੱਦਮੇ ਦੀ ਤਫਤੀਸ਼ ਥਾਣਾ ਸਿਟੀ ਬੁਢਲਾਡਾ ਤੋੋਂ ਬਦਲ ਕੇ ਸੀਆਈਏ ਸਟਾਫ ਮਾਨਸਾ ਨੂੰ ਦਿੱਤੀ ਗਈ। ਐਸਆਈ ਪ੍ਰਿਤਪਾਲ ਸਿੰਘ ਇੰਚਾਰਜ ਸੀਆਈਏ ਸਟਾਫ ਮਾਨਸਾ ਸਮੇਤ ਪੁਲਿਸ ਪਾਰਟੀ ਵੱਲੋੋਂ ਮੁੱਖ ਮੁਲਜ਼ਮ ਮਨਮੋੋਹਨ ਸਿੰਘ ਉਰਫ ਮੋੋਹਨਾ ਨੂੰ ਮਿਤੀ 23.03.2022 ਨੂੰ ਫਾਰਚੂਨਰ ਕਾਰ ਨੰ:ਯੂਪੀ14ਬੀਬੀ-9000 ਸਮੇਤ ਪਟਿਆਲਾ ਤੋੋਂ ਗ੍ਰਿਫਤਾਰ ਕੀਤਾ ਗਿਆ। ਮਿਤੀ 24.03.2022 ਨੂੰ ਮੁਲਜ਼ਮ ਦਾ 4 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਉਸ ਪਾਸੋੋਂ ਵਾਰਦਾਤ ਵਿੱਚ ਵਰਤੀ ਕੁਹਾੜੀ ਅਤੇ 1 ਪਿਸਟਲ 45 ਬੋਰ ਸਮੇਤ 34 ਰੌਂਦ ਜਿੰਦਾ ਬਰਾਮਦ ਕੀਤੇ ਗਏ ਅਤੇ ਮੁਕੱਦਮਾ ਵਿੱਚ ਮਿਤੀ 25.03.2022 ਨੂੰ ਜੁਰਮ ਅ/ਧ 25/54/59 ਅਸਲਾ ਐਕਟ ਦਾ ਵਾਧਾ ਕੀਤਾ ਗਿਆ। ਮਿਤੀ 28.03.2022 ਨੂੰ ਮੁਲਜ਼ਮ ਨੂੰ ਮਾਨਯੋੋੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਹੋੋਰ ਪੁਲਿਸ ਰਿਮਾਂਡ ਹਾਸਲ ਕਰਕੇ ਉਸਦੀ ਪੁੱਛਗਿੱਛ ਤੇ ਉਸ ਪਾਸੋਂ 1 ਹੋਰ ਪਿਸਟਲ 32 ਬੋੋਰ ਸਮੇਤ 11 ਰੌਂਦ ਜਿੰਦਾ ਅਤੇ 2 ਖੋੋਲ ਰੌੌਦ ਬਰਾਮਦ ਕੀਤੇ ਗਏ। ਮੁਲਜ਼ਮ ਮਨਮੋੋਹਨ ਸਿੰਘ ਉਰਫ ਮੋੋਹਨਾ ਕ੍ਰਾਈਮ ਪੇਸ਼ਾ ਹੈ, ਜਿਸਦੇ ਵਿਰੁੱਧ ਜਿਲ੍ਹਾ ਮਾਨਸਾ ਅਤੇ ਜਿਲ੍ਹਾ ਸੰਗਰੂਰ ਦੇ ਥਾਣਿਆ ਅੰਦਰ ਲੜਾਈ/ਝਗੜੇ ਦੇ 8 ਮੁਕੱਦਮੇ ਦਰਜ਼ ਰਜਿਸਟਰ ਹਨ। ਜਿਸਦੀ ਪੁੱਛਗਿੱਛ ਉਪਰੰਤ ਹੋੋਰ ਅਹਿਮ ਖੁਲਾਸੇ ਹੋੋਣ ਦੀ ਸੰਭਾਵਨਾ ਹੈ।

