Visitor : Visitor

ਮਾਨਸਾ ਪੁਲਿਸ ਨੇ ਕੀਤਾ ਬਲੈਕਮੇਲ ਕਰਕੇ ਪੈਸੇ ਬਟੋੋਰਨ ਵਾਲੇ ਗਿਰੋੋਹ ਦਾ ਪਰਦਾਫਾਸ਼

ਪ੍ਰਾਈਮ ਪੋਸਟ ਪੰਜਾਬ ਨਿਊਜ਼ ਸੰਜੀਵ ਜਿੰਦਲ / ਰੋਹਿਨ ਜਿੰਦਲ ਮਾਨਸਾ, 25 ਮਾਰਚ 2022 :  ਐੱਸਐੱਸਪੀ ਮਾਨਸਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਸਾ ਪੁਲਿਸ ਵੱਲੋੋਂ ਇੱਕ ਗਿਰੋੋਹ ਨੂੰ ਕਾਬੂ ਕੀਤਾ ਗਿਆ ਹੈ ਜੋੋ ਗਲਤ ਦੂਸ਼ਣ ਲਗਾ ਕੇ ਬਲੈਕਮੇਲ ਕਰਕੇ ਦਬਾਅ ਪਾ ਕੇ ਭੋੋਲੇ ਭਾਲੇ ਲੋੋਕਾਂ ਪਾਸੋੋਂ ਪੈਸੇ ਬਟੋੋਰਦਾ ਸੀ। ਮਾਨਸਾ ਪੁਲਿਸ ਵੱਲੋੋਂ ਇਸ ਗਿਰੋੋਹ ਦੇ…

ਪ੍ਰਾਈਮ ਪੋਸਟ ਪੰਜਾਬ ਨਿਊਜ਼

ਸੰਜੀਵ ਜਿੰਦਲ / ਰੋਹਿਨ ਜਿੰਦਲ

ਮਾਨਸਾ, 25 ਮਾਰਚ 2022 :  ਐੱਸਐੱਸਪੀ ਮਾਨਸਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਸਾ ਪੁਲਿਸ ਵੱਲੋੋਂ ਇੱਕ ਗਿਰੋੋਹ ਨੂੰ ਕਾਬੂ ਕੀਤਾ ਗਿਆ ਹੈ ਜੋੋ ਗਲਤ ਦੂਸ਼ਣ ਲਗਾ ਕੇ ਬਲੈਕਮੇਲ ਕਰਕੇ ਦਬਾਅ ਪਾ ਕੇ ਭੋੋਲੇ ਭਾਲੇ ਲੋੋਕਾਂ ਪਾਸੋੋਂ ਪੈਸੇ ਬਟੋੋਰਦਾ ਸੀ। ਮਾਨਸਾ ਪੁਲਿਸ ਵੱਲੋੋਂ ਇਸ ਗਿਰੋੋਹ ਦੇ 3 ਮੁਲਜ਼ਮਾਂ ਜਸਪ੍ਰੀਤ ਕੌੌਰ ਜੱਸੀ ਪਤਨੀ ਬਿੱਕਰ ਸਿੰਘ ਵਾਸੀ ਮਾਨਸਾ, ਗੁਰਬਾਜ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਗੁਜਰਾ ਖਨਾਲ ਥਾਣਾ ਦਿੜ੍ਹਬਾ  (ਜਿਲ੍ਹਾ ਸੰਗਰੂਰ) ਅਤੇ ਰਾਮ ਸਿੰਘ ਪੁੱਤਰ ਜੰਟਾ ਸਿੰਘ ਵਾਸੀ ਛੰਨਾ ਥਾਣਾ ਸਮਾਣਾ (ਜਿਲ੍ਹਾ ਪਟਿਆਲਾ) ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਜਿਹਨਾਂ ਪਾਸੋਂ 7 ਹਜਾਰ ਰੁਪਏ ਨਗਦੀ ਅਤੇ 1 ਮੋੋਬਾਇਲ ਫੋੋਨ ਬਰਾਮਦ ਕਰਕੇ ਕਬਜ਼ੇ  ਵਿੱਚ ਲਿਆ ਗਿਆ ਹੈ।
        
ਉਨ੍ਹਾਂ ਦੱਸਿਆ ਕਿ ਮੁਦੱਈ ਰਾਜਿੰਦਰ ਕੁਮਾਰ ਉਰਫ ਬੱਬ ਪੁੱਤਰ ਸ਼ਾਮ ਲਾਲ ਵਾਸੀ ਭੀਖੀ ਨੇ ਥਾਣਾ ਸਿਟੀ-2 ਮਾਨਸਾ ਪੁਲਿਸ ਪਾਸ ਬਿਆਨ ਲਿਖਾਇਆ ਕਿ ਉਸਦੀ ਭੀਖੀ ਵਿਖੇ ਰੇਡੀਮੇਡ ਗਾਰਮੈਂਟਸ ਦੀ ਦੁਕਾਨ ਹੈ। ਕਰੀਬ 15 ਦਿਨ ਪਹਿਲਾਂ ਮੋੋਬਾਇਲ ਫੋੋਨ ਰਾਹੀ ਉਸਦੀ ਅਮਨ ਕੌੌਰ ਨਾਮ ਦੀ ਔੌਰਤ ਨਾਲ ਜਾਣ-ਪਹਿਚਾਣ ਹੋੋ ਗਈ, ਜਿਸਨੇ ਮੁਦਈ ਨੂੰ ਕਿਹਾ ਕਿ ਉਸਨੇ ਕੱਪੜੇ ਅਤੇ ਮੋੋਬਾਇਲ ਫੋੋਨ ਲੈਣਾ ਹੈ। ਮਿਤੀ 16.03.2022 ਨੂੰ ਅਮਨ ਨਾਮ ਦੀ ਔੌਰਤ ਆਪਣੀ ਇੱਕ ਸਾਥਣ ਸਮੇਤ ਮੁਦੱਈ ਦੀ ਦੁਕਾਨ ਤੇ ਆਈ, ਜਿਸਨੇ ਕੱਪੜੇ ਅਤੇ ਮੋੋਬਾਇਲ ਫੋੋਨ ਖਰੀਦ ਕਰਕੇ ਕੱਪੜਿਆ ਦੇ ਪੈਸੇ ਦੇ ਦਿੱਤੇ ਅਤੇ ਮੋੋਬਾਇਲ ਫੋੋਨ ਦੇ 2500 ਰੁਪਏ ਫਿਰ ਦੇਣ ਲਈ ਸਬੰਧਤ ਦੁਕਾਨਦਾਰ ਪਾਸ ਮੁਦੱਈ ਦੀ ਗਰੰਟੀ ਪੁਵਾ ਦਿੱਤੀ। ਮਿਤੀ 23.03.2022 ਨੂੰ ਅਮਨ ਕੌੌਰ ਨੇ ਮੁਦੱਈ ਦੇ ਪੈਸੇ ਦੇਣ ਲਈ ਉਸਨੂੰ ਫੋੋਨ ਕਰਕੇ ਆਪਣੇ ਘਰ ਮਾਨਸਾ ਵਿਖੇ ਬੁਲਾਉਣ ਤੇ ਮੁਦੱਈ ਉਸਦੇ ਘਰ ਚਲਾ ਗਿਆ। 

ਮੁਲਜ਼ਮਾਂ ਨੇ ਪਹਿਲਾਂ ਬਣਾਈ ਵਿਊਤ ਅਨੁਸਾਰ ਮਦੱਈ ਨੂੰ ਕਮਰੇ ਵਿੱਚ ਲਿਜਾ ਕੇ ਕਮਰਾ ਬੰਦ ਕਰ ਲਿਆ ਅਤੇ ਅਮਨ ਕੌੌਰ ਮੁਦੱਈ ਨਾਲ ਅਸ਼ਲੀਲ ਹਰਕਤਾਂ ਕਰਨ ਲੱਗ ਪਈ। ਬਾਕੀ ਮੁਲਜ਼ਮ ਮੋੋਬਾਇਲ ਫੋੋਨ ਤੇ ਵੀਡੀਓ ਬਨਾਉਣ ਲੱਗ ਪਏ। ਜਿਹਨਾਂ ਨੇ ਮੁਦੱਈ ਪਰ ਗਲਤ ਦੂਸ਼ਣ ਲਗਾ ਕੇ ਉਸਨੂੰ ਬਦਨਾਮੀ ਦਾ ਡਰ ਦਿਖਾ ਕੇ ਉਸ ਪਾਸੋੋਂ 25 ਲੱਖ ਰੁਪਏ ਦੀ ਮੰਗ ਕੀਤੀ ਤਾਂ ਮੁਦੱਈ ਨੇ ਆਪਣੇ ਪਾਸ ਮੌੌਕਾ ਪਰ 12,000/- ਰੁਪਏ ਨਗਦ ਦੇ ਦਿੱਤੇ ਅਤੇ 75 ਹਜਾਰ ਰੁਪਏ ਦੀ ਹੋੋਰ ਰਕਮ ਗੂਗਲ-ਪੇਅ ਰਾਹੀ ਮੁਲਜ਼ਿਮਾਂ ਦੇ ਖਾਤੇ ਵਿੱਚ ਪੁਵਾ ਲਈ। ਜਿਹਨਾਂ ਨੇ ਮੁਦੱਈ ਨੂੰ ਬਲੈਕਮੇਲ ਕਰਕੇ ਉਸ ਤੇ ਦਬਾਅ ਪਾ ਕੇ ਉਸ ਨਾਲ ਠੱਗੀ ਮਾਰੀ ਹੈ। ਮੁਦੱਈ ਦੇ ਬਿਆਨ ਪਰ ਮੁਲਜ਼ਮ ਜਸਪ੍ਰੀਤ ਕੌੌਰ ਜੱਸੀ ਵਾਸੀ ਮਾਨਸਾ, ਅਮਨ ਕੌੌਰ ਮਾਨਸਾ, ਗੁਰਬਾਜ ਸਿੰਘ, ਰਾਮ ਸਿੰਘ, ਵਗੈਰਾ ਵਿਰੁੱਧ ਮੁਕੱਦਮਾ ਨੰਬਰ 60 ਮਿਤੀ 23.03.2022 ਅ/ਧ 384,34 ਹਿੰ:ਦੰ: ਥਾਣਾ ਸਿਟੀ-2 ਮਾਨਸਾ ਦਰਜ਼ ਰਜਿਸਟਰ ਕੀਤਾ ਗਿਆ। 
        
ਮੁੱਖ ਅਫਸਰ ਥਾਣਾ ਸਿਟੀ-2 ਮਾਨਸਾ ਸਮੇਤ ਪੁਲਿਸ ਪਾਰਟੀ ਵੱਲੋਂ ਮੁਕੱਦਮੇ  ਦੀ ਤਫਤੀਸ਼ ਅਮਲ ਵਿੱਚ ਲਿਆ ਕੇ ਤੁਰੰਤ ਕਾਰਵਾਈ ਕਰਦੇ ਹੋੋਏ ਮੌੌਕਾ ਪਰ ਰੇਡ ਕਰਕੇ ਉਕਤ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ 7 ਹਜ਼ਾਰ ਰੁੁਪਏ ਨਗਦੀ ਅਤੇ 1 ਮੋਬਾਇਲ ਫੋੋਨ ਬਰਾਮਦ ਕਰਕੇ ਕਬਜ਼ੇ  ਵਿੱਚ ਲਿਆ ਹੈ। ਬਾਕੀ ਰਹਿੰਦੇ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਰੇਡ ਕੀਤੇ ਜਾ ਰਹੇ ਹਨ, ਜਿਹਨਾਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਗ੍ਰਿਫਤਾਰ ਮੁਲਜ਼ਮਾਂ ਨੂੰ ਮਾਨਯੋੋਗ ਅਦਾਲਤ ਵਿੱਚ ਪੇਸ਼ ਕਰਕੇ 1 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ , ਬਾਕੀ ਰਹਿੰਦੇ ਮੁਲਜ਼ਮਾਂ ਨੂੰ ਜਲਦੀ ਗ੍ਰਿਫਤਾਰ ਕਰਕੇ ਇਸ ਗਿਰੋੋਹ ਪਾਸੋੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ।

Leave a Reply

Your email address will not be published. Required fields are marked *

Visitor : Visitor