
7 ਸੈਂਟਰਾਂ ਵਿੱਚ ਰੋਜ਼ਾਨਾ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਤਾਇਨਾਤ ਰਹਿਣਗੇ ਨਿਰੀਖੱਕ
ਨਾਗਰਿਕਾਂ ਦੀ ਸਹਾਇਤਾ ਲਈ ਮੋਬਾਇਲ ਨੰਬਰ ਜਾਰੀ
ਸੰਜੀਵ ਜਿੰਦਲ
ਮਾਨਸਾ, 30 ਮਾਰਚ : ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਨਵਜੋਤ ਕੌਰ ਆਈ.ਏ.ਐਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖਾੜੀ ਖੇਤਰ ਵਿੱਚ ਮੌਜੂਦਾ ਤਣਾਅ ਦੇ ਮੱਦੇਨਜ਼ਰ ਜਿੱਥੇ ਜ਼ਿਲ੍ਹੇ ਅੰਦਰ ਐਲ.ਪੀ.ਜੀ. ਗੈਸ ਅਤੇ ਪੈਟਰੋਲ-ਡੀਜ਼ਲ ਦੀ ਜਮ੍ਹਾਂਖੋਰੀ ਅਤੇ ਕਾਲਾਬਜ਼ਾਰੀ ਨੂੰ ਰੋਕਣ ਲਈ ਟੀਮਾਂ ਪੂਰੀ ਚੌਕਸੀ ਰੱਖ ਰਹੀਆਂ ਹਨ, ਉਥੇ ਹੀ ਨਾਗਰਿਕਾਂ ਦੀਆਂ
ਪੈਟਰੋਲਿੰਗ ਪਦਾਰਥਾਂ ਅਤੇ ਗੈਸ ਦੀ ਸਪਲਾਈ ਸਬੰਧੀ ਸ਼ਿਕਾਇਤਾਂ ਦੇ ਫੌਰੀ ਨਿਪਟਾਰੇ ਲਈ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੰਟਰੋਲ ਰੂਮਾਂ ‘ਤੇ ਸਵੇਰੇ 9 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਨਿਰੀਖੱਕ ਤਾਇਨਾਤ ਰਹਿਣਗੇ।
ਡੀਸੀ ਨਵਜੋਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਮਨਦੀਪ ਸਿੰਘ ਮਾਨ ਨੇ ਦੱਸਿਆ ਕਿ ਮਾਨਸਾ ਸੈਂਟਰ ਲਈ ਨਿਰੀਖਕ ਨਮਿੱਤ ਕੁਮਾਰ ਨਾਲ ਉਨ੍ਹਾਂ ਦੇ ਮੋਬਾਇਲ ਨੰਬਰ 94656-88592 ਅਤੇ ਮਨੀਸ਼ ਕੁਮਾਰ ਸਿੰਗਲਾ ਨਾਲ 95309-00033 ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਭੀਖੀ ਸੈਂਟਰ ਲਈ ਜਸਪ੍ਰੀਤ ਸਿੰਘ 98157-14597 ਅਤੇ ਨਰੇਸ਼ ਕੁਮਾਰ ਜਿੰਦਲ 84271-86655, ਬੁਢਲਾਡਾ ਖੇਤਰ ਲਈ ਜਸਵੀਰ ਸਿੰਘ 95011-03978 ਅਤੇ ਪੁਨੀਤ ਕੁਮਾਰ 81468-00551 ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਬਰੇਟਾ ਖੇਤਰ ਲਈ ਹਿਤੈਸ਼ੀ 90416-33791 ਅਤੇ ਲੌਰਿਸ ਬਾਂਸਲ 98785-47037, ਬੋਹਾ ਖੇਤਰ ਲਈ ਰਾਜਵਿੰਦਰ ਸਿੰਘ 94177-74789 ਅਤੇ ਜਸਵਿੰਦਰ ਸਿੰਘ 98786-02964, ਸਰਦੂਲਗੜ੍ਹ ਖੇਤਰ ਲਈ ਮੋਹਿਤ ਗੋਇਲ 90177-91089 ਤੇ ਰਾਜ ਕੁਮਾਰ 81465-24435 ਅਤੇ ਇਸੇ ਤਰ੍ਹਾਂ ਝੁਨੀਰ ਖੇਤਰ ਲਈ ਹਰਜੀਤ ਸਿੰਘ 98728-83001 ਅਤੇ ਮਨੀਸ਼ ਗਰਗ ਨਾਲ 70095-78068 ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੰਟਰੋਲ ਰੂਮ ਉਤੇ ਤਾਇਨਾਤ ਨਿਰੀਖਕ, ਪ੍ਰਾਪਤ ਹੋਈਆਂ ਸ਼ਿਕਾਇਤਾਂ ਦਾ ਮੁਕੰਮਲ ਰਿਕਾਰਡ ਰੱਖਦੇ ਹੋਏ ਸ਼ਿਕਾਇਤਾਂ ਦਾ ਹਰ ਸੰਭਵ ਨਿਪਟਾਰਾ ਸਮੇਂ ਸਿਰ ਕਰਵਾਉਣਾ ਯਕੀਨੀ ਬਣਾਉਣਗੇ।

