Visitor : Visitor

ਵੁਆਇਸ ਆਫ ਮਾਨਸਾ ਨੇ ਅਵਾਰਾ ਪਸ਼ੂਆਂ ਦੇ ਹੱਲ ਅਤੇ ਸ਼ਹਿਰ ਵਿੱਚ ਜਨਤਕ ਪਖਾਨਿਆ ਦੀ ਕੀਤੀ ਮੰਗ 

ਸਮੱਸਿਆਵਾਂ ਦੇ ਹੱਲ ਤੱਕ ਉਪਰਾਲੇ ਕਰਦੇ ਰਹਾਂਗੇ : ਡਾ ਜਨਕ ਰਾਜ ਸਿੰਗਲਾ  ਸੰਜੀਵ ਜਿੰਦਲ ਮਾਨਸਾ, 29 ਜਨਵਰੀ :ਵੁਆਇਸ ਆਫ ਮਾਨਸਾ ਦੇ ਵਫ਼ਦ ਨੇ ਸੰਸਥਾ ਦੇ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਮਾਨਸਾ ਨਾਲ ਮੁਲਾਕਾਤ ਕਰਕੇ ਸ਼ਹਿਰ ਦੇ ਗੰਭੀਰ ਮਸਲਿਆਂ ‘ਤੇ ਵਿਸਥਾਰ ਨਾਲ ਚਰਚਾ ਕੀਤੀ। ਇਸ ਮੌਕੇ ਸੰਸਥਾ ਦੇ ਮੈਂਬਰ ਡਾ. ਲਖਵਿੰਦਰ…

ਸਮੱਸਿਆਵਾਂ ਦੇ ਹੱਲ ਤੱਕ ਉਪਰਾਲੇ ਕਰਦੇ ਰਹਾਂਗੇ : ਡਾ ਜਨਕ ਰਾਜ ਸਿੰਗਲਾ 

ਸੰਜੀਵ ਜਿੰਦਲ

ਮਾਨਸਾ, 29 ਜਨਵਰੀ :ਵੁਆਇਸ ਆਫ ਮਾਨਸਾ ਦੇ ਵਫ਼ਦ ਨੇ ਸੰਸਥਾ ਦੇ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਮਾਨਸਾ ਨਾਲ ਮੁਲਾਕਾਤ ਕਰਕੇ ਸ਼ਹਿਰ ਦੇ ਗੰਭੀਰ ਮਸਲਿਆਂ ‘ਤੇ ਵਿਸਥਾਰ ਨਾਲ ਚਰਚਾ ਕੀਤੀ।

ਇਸ ਮੌਕੇ ਸੰਸਥਾ ਦੇ ਮੈਂਬਰ ਡਾ. ਲਖਵਿੰਦਰ ਮੂਸਾ ਅਤੇ ਸੋਸ਼ਲਿਸਟ ਪਾਰਟੀ ਦੇ ਨੇਤਾ ਹਰਿੰਦਰ ਮਾਨਸ਼ਾਹੀਆ  ਨੇ ਸ਼ਹਿਰ ਦੀਆਂ ਸੜਕਾਂ ‘ਤੇ ਘੁੰਮ ਰਹੇ ਆਵਾਰਾ ਪਸ਼ੂਆਂ ਨੂੰ ਤੁਰੰਤ ਹਟਾਉਣ ਦੀ ਮੰਗ ਰੱਖੀ। ਅਵਾਰਾ ਪਸ਼ੂਆ ਕਾਰਨ ਲੋਕਾ ਨੂੰ ਹੋ ਰਹੀਆ ਪਰੇਸ਼ਾਨੀਆ ਅਤੇ ਹਾਦਸਿਆ ਵਾਰੇ ਵੀ ਵਿਚਾਰ ਵਟਾਦਰਾ ਕੀਤਾ।ਉੱਥੇ ਹੀ ਸੀਨੀਅਰ ਸਿਟੀਜ਼ਨ ਆਗੂ ਬਿੱਕਰ ਸਿੰਘ ਮਘਾਣੀਆ ਮਘਾਨੀਆ, ਸੇਠੀ ਸਿੰਘ ਸਰਾ ਅਤੇ ਬਾਦਸ਼ਾਹ ਸਿੰਘ ਨੇ ਆਵਾਰਾ ਕੁੱਤਿਆਂ ਦੀ ਨਸਬੰਦੀ (ਸਟੀਰਿਲਾਈਜ਼ੇਸ਼ਨ) ਦੀ ਮੰਗ ਕੀਤੀ ਤਾਂ ਜੋ ਬੱਚਿਆਂ ਤੇ ਸੀਨੀਅਰ ਨਾਗਰਿਕਾਂ ਨੂੰ ਅਵਾਰਾ ਕੁੱਤਿਆਂ ਤੋਂ ਪੇਸ਼ ਆ ਰਹੀਆਂ ਮੁਸ਼ਕਲਾਂ ਤੋਂ ਰਾਹਤ ਮਿਲ ਸਕੇ। 

ਸੰਸਥਾ ਦੇ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਅਤੇ ਜਨਰਲ ਸਕੱਤਰ ਵਿਸ਼ਵ ਬਰਾੜ ਨੇ ਸ਼ਹਿਰ ਵਿੱਚ ਜਨਤਕ ਸਹੂਲਤਾਂ (ਪਬਲਿਕ ਯੂਟਿਲਿਟੀਜ਼) ਜਿਵੇਂ ਪਬਲਿਕ ਟਾਇਲਟ ਆਦਿ ਬਣਾਏ ਜਾਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਨਾਲ ਰੋਜ਼ਾਨਾ ਸ਼ਹਿਰ ਵਿਚ ਕੰਮ ਕਾਜ ਲਈ ਆਉਣ-ਜਾਣ ਵਾਲੇ ਲੋਕਾਂ ਨੂੰ ਵੱਡਾ ਲਾਭ ਹੋਵੇਗਾ। ਇਸ ਤੋਂ ਇਲਾਵਾ ਸੰਸਥਾ ਦੇ ਕੈਸ਼ੀਅਰ ਨਰੇਸ਼ ਬਿਰਲਾ , ਨਰਿੰਦਰ ਸਿੰਘਲ  ਅਤੇ ਤਰਸੇਮ ਜੋਗਾ ਨੇ ਮਾਨਸਾ ਦੇ ਆਲੇ ਦੁਆਲੇ ਸੜਕਾ ਤੇ ਬਣੇ ਗੈਰ ਕਾਨੂੰਨੀ ਸਪੀਡ ਬ੍ਰੇਕਰਾਂ ਨੂੰ ਹਟਾਉਣ ਦੀ ਮੰਗ ਉਠਾਈ।

ਡਿਪਟੀ ਕਮਿਸ਼ਨਰ ਮੈਡਮ ਨਵਜੋਤ ਕੌਰ ਆਈ.ਏ.ਐੱਸ. ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਆਵਰਾ ਪਸ਼ੂਆਂ ਦੀ ਸਹੀ ਸੰਭਾਲ ਲਈ ਸ਼ਹਿਰ ਦੇ ਆਲੇ ਦੁਆਲੇ ਦੀਆਂ ਗਊਸ਼ਾਲਾਵਾਂ  ਲਈ ਗਊ ਸੈੱਸ  ਦੀ ਢੁੱਕਵੀਂ ਵੰਡ ਯਕੀਨੀ ਬਣਾਈ ਜਾਵੇਗੀ ਤਾਂ ਜੋ ਹਰੇਕ ਗਊਸ਼ਾਲਾ  ਨੂੰ ਲਾਭ ਮਿਲ ਸਕੇ ਅਤੇ ਉਹ ਚੰਗੀ ਤਰ੍ਹਾਂ ਅਵਾਰਾ ਪਸ਼ੂਆਂ ਨੂੰ ਸੰਭਾਲ ਸਕਣ । ਉਨ੍ਹਾਂ ਨੇ ਆਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਸੰਬੰਧਿਤ ਵਿਭਾਗਾਂ ਦੀ ਇੱਕ ਸਾਂਝੀ ਮੀਟਿੰਗ ਬੁਲਾਣ ਦੀ ਯੋਜਨਾ ਬਣਾਉਣ ਅਤੇ ਜਲਦ ਕਾਰਵਾਈ ਕਰਨ ਦਾ ਭਰੋਸਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਸੰਬੰਧਿਤ ਅਧਿਕਾਰੀਆਂ ਨਾਲ ਮਾਮਲਾ ਉਠਾ ਕੇ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ।

ਇਸ ਮੌਕੇ ਵੁਆਇਸ ਆਫ ਮਾਨਸਾ ਵੱਲੋਂ ਆਪਣੀਆਂ ਮੰਗਾਂ ਸਬੰਧੀ ਇੱਕ ਮੰਗ ਪੱਤਰ ਵੀ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਗਿਆ। ਵਫਦ ਵਲੋ ਡਿਪਟੀ ਕਮਿਸ਼ਨਰ ਸਾਹਿਬ ਨੂੰ ਸਮੱਸਿਆਵਾ ਦੇ ਹੱਲ ਲਈ ਹਰ ਤਰਾ ਦਾ ਸਹਿਯੋਗ ਕਰਨ ਦਾ ਭਰੋਸਾ ਵੀ ਦਿੱਤਾ।ਇਸ ਮੌਕੇ ਜਗਸੀਰ ਸਿੰਘ ਢਿੱਲੋਂ , ਵਿਨੋਦ ਕੁਮਾਰ ਅਤੇ  ਹੋਰ ਮੈਂਬਰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *

Visitor : Visitor