Visitor : Visitor

ਬਿਜਲੀ ਐਕਟ ਅਤੇ ਬੀਜ ਐਕਟ ਵਿਰੁੱਧ 16 ਜਨਵਰੀ ਨੂੰ ਕੀਤਾ ਜਾਵੇਗਾ ਡੀਸੀ ਦਫਤਰ ਦਾ ਘਿਰਾਓ : ਕੁਲਦੀਪ ਚਚੋਹਰ 

ਗੁਰਜੰਟ ਸਿੰਘ ਪਿੰਡ ਬਾਜੇਵਾਲਾ ਇਕਾਈ ਦਾ ਪ੍ਰਧਾਨ ਨਿਯੁਕਤ  ਸੰਜੀਵ ਜਿੰਦਲ ਮਾਨਸਾ, 7 ਜਨਵਰੀ : ਪੰਜਾਬ ਸਰਕਾਰ ਦੁਆਰਾ ਲਿਆਂਦੇ ਗਏ ਨਵੇਂ ਬਿਜਲੀ ਐਕਟ ਅਤੇ ਬੀਜ ਐਕਟ ਵਿਰੁੱਧ ਪੂਰੇ ਪੰਜਾਬ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਹੈ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਯੂਨੀਅਨ ਉਗਰਾਹਾਂ ( ਏਕਤਾ) ਦੇ ਬਲਾਕ ਪ੍ਰਧਾਨ ਕੁਲਦੀਪ ਸਿੰਘ ਚਚੋਹਰ ਨੇ ਦੱਸਿਆ ਕਿ ਅੱਜ ਦੀਆਂ ਜੋ…

ਗੁਰਜੰਟ ਸਿੰਘ ਪਿੰਡ ਬਾਜੇਵਾਲਾ ਇਕਾਈ ਦਾ ਪ੍ਰਧਾਨ ਨਿਯੁਕਤ 

ਸੰਜੀਵ ਜਿੰਦਲ

ਮਾਨਸਾ, 7 ਜਨਵਰੀ : ਪੰਜਾਬ ਸਰਕਾਰ ਦੁਆਰਾ ਲਿਆਂਦੇ ਗਏ ਨਵੇਂ ਬਿਜਲੀ ਐਕਟ ਅਤੇ ਬੀਜ ਐਕਟ ਵਿਰੁੱਧ ਪੂਰੇ ਪੰਜਾਬ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਹੈ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਯੂਨੀਅਨ ਉਗਰਾਹਾਂ ( ਏਕਤਾ) ਦੇ ਬਲਾਕ ਪ੍ਰਧਾਨ ਕੁਲਦੀਪ ਸਿੰਘ ਚਚੋਹਰ ਨੇ ਦੱਸਿਆ ਕਿ ਅੱਜ ਦੀਆਂ ਜੋ ਸਰਕਾਰਾਂ ਨੇ ਉਹ ਸਿਰਫ ਕਾਰਪੋਰੇਟ ਘਰਾਣਿਆ ਲਈ ਹੀ ਕੰਮ ਕਰ ਰਹੀਆਂ ਹਨ। 

ਕੁਲਦੀਪ ਸਿੰਘ ਚਚੋਹਰ ਅੱਜ ਪਿੰਡ ਬਾਜੇਵਾਲਾ ਵਿਖੇ 16 ਜਨਵਰੀ ਨੂੰ ਪੰਜਾਬ ਦੇ ਡੀਸੀ ਦਫਤਰਾਂ ਅੱਗੇ ਰੋਸ ਧਰਨੇ ਸਬੰਧੀ ਲਾਮਬੰਦ ਕਰਨ ਆਏ ਸੀ। ਉਨ੍ਹਾਂ ਕਿਹਾ ਕਿ ਮਨਰੇਗਾ ਸਕੀਮ ਬੰਦ ਪਈ ਹੈ ਜਿਸ ਨਾਲ ਗਰੀਬ ਮਜਦੂਰਾਂ ਦੇ ਚੁੱਲ੍ਹੇ ਠੰਡੇ ਹੋਏ ਪਏ ਨੇ, ਇਸਦੇ ਨਾਲ ਹੀ ਪੰਜਾਬ ਸਰਕਾਰ ਜੋ ਨਵੇਂ ਬਿਜਲੀ ਐਕਟ ਤੇ ਬੀਜ ਐਕਟ ਲਾਗੂ ਕਰਨ ਜਾ ਰਹੀ ਹੈ ਉਸ ਨਾਲ ਗਰੀਬ ਹੀ ਨਹੀਂ ਬਲਕਿ ਹਰੇਕ ਵਰਗ ਦੀ ਕਮਰ ਟੁੱਟੇਗੀ। ਉਨ੍ਹਾਂ ਲੋਕਾਂ ਨੂੰ ਸਰਕਾਰਾਂ ਦੇ ਘਟੀਆ ਮਨਸੂਬੇ ਬੰਦ ਕਰਾਉਣ ਲਈ 16 ਜਨਵਰੀ ਨੂੰ ਮਾਨਸਾ ਡੀਸੀ ਦਫਤਰ ਅੱਗੇ ਰੋਸ ਪ੍ਰਦਰਦਸ਼ਨ ਵਿੱਚ ਹੁੰਮ ਹੁਮਾਕੇ ਪਹੁੰਚਣ ਦੀ ਅਪੀਲ ਕੀਤੀ।

ਇਸਤੋਂ ਬਾਦ ਗੁਰਜੰਟ ਸਿੰਘ ਬਾਜੇਵਾਲਾ ਨੂੰ ਕਿਸਾਨ ਯੂਨੀਅਨ ਉਗਰਾਹਾਂ ( ਏਕਤਾ ) ਦਾ ਬਾਜੇਵਾਲਾ ਇਕਾਈ ਪ੍ਰਧਾਨ ਨਿਯੁਕਤ ਕੀਤਾ।

ਇਸ ਮੌਕੇ ਡਾ. ਮੇਘਾ ਸਿੰਘ, ਤਰਸੇਮ ਸਿੰਘ, ਜੰਟਾ ਸਿੰਘ, ਮੰਦਰ ਸਿੰਘ, ਸੁਖਦੇਵ ਸਿੰਘ, ਗੁਰਦਿਆਲ ਸਿੰਘ, ਲੀਲਾ ਸਿੰਘ, ਬੰਤ ਸਿੰਘ, ਗੁਰਚਰਨ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

Visitor : Visitor