Visitor : Visitor

ਪੁਲਿਸ ਪੈਨਸ਼ਨਰਜ਼ ਜਿਲ੍ਹਾ ਮਾਨਸਾ ਨੇ ਮੀਟਿੰਗ ਕਰਕੇ ਜ਼ਰੂਰੀ ਮਸਲੇ ਵਿਚਾਰੇ

ਸੰਜੀਵ ਜਿੰਦਲ ਮਾਨਸਾ : ਪੁਲਿਸ ਪੈਨਸ਼ਨਰਜ਼ ਜਿਲ੍ਹਾ ਇਕਾਈ ਮਾਨਸਾ ਵੱਲੋਂ ਪ੍ਰਧਾਨ ਗੁਰਚਰਨ ਸਿੰਘ ਮੰਦਰਾਂ ਦੀ ਅਗਵਾਈ ਹੇਠ ਆਪਣੇ ਦਫਤਰ ਵਿੱਚ ਮਹੀਨਾਵਾਰ ਮੀਟਿੰਗ ਕੀਤੀ ਗਈ। ਜਿਸ ਵਿੱਚ 60 ਦੇ ਕਰੀਬ ਸਾਥੀਆ ਨੇ ਹਾਜ਼ਰੀ ਭਰੀ। ਸਟੇਜ ਸਕੱਤਰ ਅਮਰਜੀਤ ਸਿੰਘ ਭਾਈਰੂਪਾ ਵੱਲੋਂ ਮੀਟਿੰਗ ਦੇ ਏਜੰਡੇ ਬਾਰੇ ਚਾਨਣਾ ਪਾਇਆ ਗਿਆ। ਸਭਾ ਵਿੱਚ ਨਵੇੰ ਆਏ 3 ਪੈਨਸ਼ਨਰਾਂ ਸਾਬਕਾ ਸ:ਥ: ਸਤਨਾਮ ਸਿੰਘ…

ਸੰਜੀਵ ਜਿੰਦਲ

ਮਾਨਸਾ : ਪੁਲਿਸ ਪੈਨਸ਼ਨਰਜ਼ ਜਿਲ੍ਹਾ ਇਕਾਈ ਮਾਨਸਾ ਵੱਲੋਂ ਪ੍ਰਧਾਨ ਗੁਰਚਰਨ ਸਿੰਘ ਮੰਦਰਾਂ ਦੀ ਅਗਵਾਈ ਹੇਠ ਆਪਣੇ ਦਫਤਰ ਵਿੱਚ ਮਹੀਨਾਵਾਰ ਮੀਟਿੰਗ ਕੀਤੀ ਗਈ। ਜਿਸ ਵਿੱਚ 60 ਦੇ ਕਰੀਬ ਸਾਥੀਆ ਨੇ ਹਾਜ਼ਰੀ ਭਰੀ। ਸਟੇਜ ਸਕੱਤਰ ਅਮਰਜੀਤ ਸਿੰਘ ਭਾਈਰੂਪਾ ਵੱਲੋਂ ਮੀਟਿੰਗ ਦੇ ਏਜੰਡੇ ਬਾਰੇ ਚਾਨਣਾ ਪਾਇਆ ਗਿਆ।

ਸਭਾ ਵਿੱਚ ਨਵੇੰ ਆਏ 3 ਪੈਨਸ਼ਨਰਾਂ ਸਾਬਕਾ ਸ:ਥ: ਸਤਨਾਮ ਸਿੰਘ ਵਾਸੀ ਝੰਡਾ ਕਲਾਂ, ਸਾਬਕਾ ਸ:ਥ: ਦਰਸ਼ਨ ਸਿੰਘ ਬਹਿਣੀਵਾਲ ਅਤੇ ਸਾਬਕਾ ਸ:ਥ: ਕਿਰਪਾਲ ਸਿੰਘ ਝੰਡਾ ਕਲਾਂ ਦੇ ਹਾਰ ਪਾ ਕੇ ਜੀ ਆਇਆ ਆਖਿਆ ਗਿਆ ਅਤੇ ਉਹਨਾਂ ਨੂੰ ਸਭਾ ਦੀ ਮੈਂਬਰਸ਼ਿਪ ਜਾਰੀ ਕੀਤੀ ਗਈ। 

ਮਹੀਨੇ ਦੌਰਾਨ ਵਿੱਛੜ ਚੁੱਕੇ ਸਾਥੀ ਜਗਮੇਲ ਸਿੰਘ ਖੱਤਰੀਵਾਲਾ ਹਾਲ ਮਾਨਸਾ, ਗੁਰਦੇਵ ਸਿੰਘ ਤਾਮਕੋਟ ਅਤੇ ਬਾਬੂ ਦੀਪ ਚੰਦਰ ਵਾਸੀ ਮਾਨਸਾ ਨੂੰ 2 ਮਿੰਟ ਦਾ ਮੋਨ ਧਾਰ ਕੇ ਸ਼ਰਧਾਜਲੀ ਭੇਂਟ ਕੀਤੀ ਗਈ।

ਪ੍ਰਧਾਨ ਵੱਲੋਂ ਦੱਸਿਆ ਗਿਆ ਕਿ ਪੈਨਸ਼ਨਰਜ਼ ਦੇ ਰਿਕਾਰਡ ਦੀ ਪੂਰਤੀ ਲਈ ਖਜਾਨਾ ਦਫਤਰਾਂ ਅਤੇ ਸਬੰਧਤ ਬੈਕਾਂ ਵੱਲੋਂ ਮਿਤੀ 4,5,6-12-2025 ਨੂੰ ਸਪੈਸ਼ਲ ਕੈੰਪ ਲਗਾਏ ਜਾ ਰਹੇ ਹਨ। ਜਿਹੜੇ ਸਾਥੀ ਰਹਿੰਦੇ ਹਨ ਉਹ ਆਪਣਾ ਪੀ.ਪੀ.ਓ.ਨੰਬਰ,ਆਧਾਰ ਕਾਰਡ,ਬੈਂਕ ਖਾਤਾ ਦੀ ਕਾਪੀ ਅਤੇ ਖਾਤੇ ਨਾਲ ਅਟੈਂਚ ਮੋਬਾਈਲ ਫੋਨ ਨਾਲ ਲੈ ਕੇ ਸਬੰਧਤ ਖਜਾਨਾ ਦਫਤਰ/ਬੈਂਕ ਵਿੱਚ ਜਾ ਕੇ eKYC ਕਰਵਾ ਆਉਣ।

ਸੰਸਥਾਂ ਦੇ ਮੈਂਬਰਾਂ ਅਤੇ ਪਰਿਵਾਰਾਂ ਦੀ ਚੜ੍ਹਦੀ ਕਲਾਂ ਲਈ ਸਾਲ-2026 ਦੇ ਸ਼ੁਰੂ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਉਣ ਲਈ ਸਾਰੇ ਸਾਥੀਆ ਵੱਲੋਂ ਸਹਿਮਤੀ ਪ੍ਰਗਟਾਈ ਗਈ। ਕਾਰਜ ਨੇਪਰੇ ਚਾੜ੍ਹਨ/ਪ੍ਰਬੰਧਾਂ ਲਈ 7 ਮੈਂਬਰੀ ਕਮੇਟੀ ਗਠਿਤ ਕੀਤੀ ਗਈ।

ਪ੍ਰਧਾਨ ਵੱਲੋਂ ਦੱਸਿਆ ਗਿਆ ਕਿ ਜੇਕਰ ਕਿਸੇ ਸਾਥੀ ਦਾ ਮੈਡੀਕਲ ਬਿੱਲ ਪੈਡਿੰਗ ਹੈ ਤਾਂ ਉਹ ਵੀ ਨੋਟ ਕਰਵਾ ਸਕਦਾ ਹੈ। ਇਸਤੋਂ ਇਲਾਵਾ ਜਿਹਨਾਂ ਸਾਥੀਆ ਨੂੰ ਮਿਤੀ 30-11-25 ਤੱਕ ਪੈਨਸ਼ਨ ਆਇਆ 2 ਸਾਲ ਹੋ ਚੁੱਕੇ ਹਨ ਉਹ ਆਪਣਾ ਐਲ.ਟੀ.ਸੀ. ਫਾਰਮ ਭਰ ਕੇ ਸਬੰਧਤ ਬੈਂਕ ਵਿੱਚ ਤੁਰੰਤ ਜਮਾ ਕਰਵਾ ਦੇਣ ਤਾਂ ਜੋ ਸਮੇਂਸਿਰ ਮੰਨਜੂਰ ਹੋ ਸਕੇ।

ਪ੍ਰਧਾਨ ਵੱਲੋਂ ਪੈਨਸ਼ਨਰਾਂ ਅਤੇ ਮੁਲਾਜ਼ਮਾ ਨੂੰ ਮਹਿੰਗਾਈ ਭੱਤੇ ਦੀ ਕਿਸ਼ਤ ਤੁਰੰਤ ਦੇਣ ਅਤੇ ਪੈਡਿੰਗ ਮੰਗਾਂ ਤੁਰੰਤ ਮੰਨਣ ਲਈ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ।

ਅਖੀਰ ਵਿੱਚ ਬੰਤ ਸਿੰਘ ਫੂਲਪੁਰੀ, ਬੂਟਾ ਸਿੰਘ, ਮਦਨ ਗੋਪਾਲ, ਕੈਸ਼ੀਅਰ ਬਿੱਕਰ ਸਿੰਘ ਖਿਆਲਾ, ਗੁਰਜੰਟ ਸਿੰਘ ਫੱਤਾ ਮਾਲੋਕਾ, ਫਲੇਲ ਸਿੰਘ, ਰਾਜ ਸਿੰਘ, ਨਰੋਤਮ ਸਿੰਘ, ਹਰਪਾਲ ਸਿੰਘ, ਗੁਰਚਰਨ ਸਿੰਘ ਆਦਿ ਵੱਲੋਂ ਮੀਟਿੰਗ ਵਿੱਚ ਹਾਜ਼ਰ ਆਏ ਸਾਰੇ ਪੈਨਸ਼ਨਰ ਸਾਥੀਆ ਦਾ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *

Visitor : Visitor