Visitor : Visitor

ਵਿਧਾਇਕ ਦੀ ਅਗਵਾਈ ਵਿੱਚ 10 ਪਰਿਵਾਰ ਹੋਏ ‘ਆਪ’ ਵਿੱਚ ਸ਼ਾਮਿਲ

ਸੰਜੀਵ ਜਿੰਦਲ ਝੁਨੀਰ, 4 ਦਸੰਬਰ : ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦਾ ਬਿਗਲ ਵੱਜਦਿਆਂ ਹੀ ਚੋਣ ਸਰਗਰਮੀ ਤੇਜ਼ ਹੋ ਗਈ। ਸਾਰੀਆਂ ਰਾਜਨੀਤਿਕ ਪਾਰਟੀਆਂ ਆਪਣੀ ਸ਼ਕਤੀ ਦਿਖਾਉਣ ਲਈ ਪੱਬਾਂ ਭਾਰ ਹੋ ਗਈਆਂ ਹਨ। ਅਜਿਹਾ ਹੀ ਬਲਾਕ ਝਨੀਰ ਦੇ ਜੋਨ ਕੋਰਵਾਲੇ ਤੋਂ ਦੇਖਣ ਨੂੰ ਮਿਲਿਆ ਹੈ ਜਿੱਥੇ ਜੋਨ ਕੋਰਵਾਲੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭੋਲਾ ਸਿੰਘ…

ਸੰਜੀਵ ਜਿੰਦਲ

ਝੁਨੀਰ, 4 ਦਸੰਬਰ : ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦਾ ਬਿਗਲ ਵੱਜਦਿਆਂ ਹੀ ਚੋਣ ਸਰਗਰਮੀ ਤੇਜ਼ ਹੋ ਗਈ। ਸਾਰੀਆਂ ਰਾਜਨੀਤਿਕ ਪਾਰਟੀਆਂ ਆਪਣੀ ਸ਼ਕਤੀ ਦਿਖਾਉਣ ਲਈ ਪੱਬਾਂ ਭਾਰ ਹੋ ਗਈਆਂ ਹਨ। ਅਜਿਹਾ ਹੀ ਬਲਾਕ ਝਨੀਰ ਦੇ ਜੋਨ ਕੋਰਵਾਲੇ ਤੋਂ ਦੇਖਣ ਨੂੰ ਮਿਲਿਆ ਹੈ ਜਿੱਥੇ ਜੋਨ ਕੋਰਵਾਲੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭੋਲਾ ਸਿੰਘ ਭੰਮੇ ਨੂੰ ਉਸ ਸਮੇਂ ਵੱਡਾ ਫਾਇਦਾ ਹੋਇਆ ਜਦੋਂ ਉਹਨਾਂ ਦੇ ਹੱਕ ਵਿੱਚ  ਹਲਕਾ ਸਰਦੂਲਗੜ੍ਹ ਤੋਂ ਐਮ ਐਲ ਏ ਗੁਰਪ੍ਰੀਤ ਸਿੰਘ ਬਣਾਵਾਲੀ ਦੀ ਹਾਜ਼ਰੀ ਵਿੱਚ ਪਿੰਡ ਕੋਰਵਾਲੇ ਤੋਂ ਮੌਜੂਦਾ ਪੰਚਾਇਤ ਮੈਂਬਰ ਸਮੇਤ 10 ਪਰਿਵਾਰ ਵੱਖ-ਵੱਖ ਪਾਰਟੀਆਂ ਛੱਡਕੇ ਉਹਨਾਂ ਦੇ ਹੱਕ ਵਿੱਚ ਸ਼ਾਮਿਲ ਹੋਏ। 

ਇਸ ਮੌਕੇ ਬੋਲਦਿਆਂ ਹਲਕਾ ਵਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਲੋਕ ਉਨਾਂ ਦੇ ਕੰਮਾਂ ਨੂੰ ਵੇਖ ਕੇ ਆਮ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ ਅਤੇ ਹਰ ਵਰਕਰ ਨੂੰ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ। ਭੋਲਾ ਭੰਮਾ ਦਾਨੇਵਾਲਾ, ਕੋਰਵਾਲਾ, ਚਚੋਹਰ ਤੇ ਭੰਮੇ ਖੁਰਦ ਤੋਂ ਚੋਣਾਂ ਲੜ ਰਹੇ ਹਨ। ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਲੋਕਾਂ ਦੀਆਂ ਸਮੱਸਿਆ ਹੱਲ ਕਰਨ ਲਈ ਪੂਰੀ ਇਮਾਨਦਾਰੀ ਅਤੇ ਤਨ ਮਨ ਨਾਲ ਸੇਵਾ ਕਰਨਗੇ। 

ਇਸ ਮੌਕੇ  ਹਲਕਾ ਮੀਡੀਆ ਕੋਆਰਡੀਨੇਟਰ ਪੱਤਰਕਾਰ ਗੁਰਮੇਲ ਸਿੰਘ ਭੰਮਾ, ਸੁਖਦੇਵ ਸਿੰਘ, ਹਰਨਾਮ ਸਿੰਘ  ਧਾਲੀਵਾਲ,ਐਡਵੋਕੇਟ ਰਾਜਵਿੰਦਰ ਸਿੰਘ, ਬਲਵਿੰਦਰ ਸਿੰਘ ਮੈਂਬਰ, ਸੁਖਵਿੰਦਰ ਸਿੰਘ, ਰਾਜਵਿੰਦਰ ਸਿੰਘ ਨੰਦਗੜ ਬਲਾਕ ਪ੍ਰਧਾਨ, ਗੁਰਸੇਵਕ ਸਿੰਘ ਸਰਪੰਚ ਕੋਰਵਾਲਾ, ਸ਼ਿਵਕਰਨ ਸਿੰਘ ,ਹਰਬੰਸ ਗਿਆਨੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਵੋਟਰ ਸਪੋਰਟਰ ਹਾਜ਼ਰ ਸਨ।

Leave a Reply

Your email address will not be published. Required fields are marked *

Visitor : Visitor