
ਬਿਊਰੋ, ਪ੍ਰਾਈਮ ਪੋਸਟ ਪੰਜਾਬ
ਪੰਜਾਬੀ ਗਾਇਕ R Nait ਤੇ ਗਾਇਕਾ ਗੁਰਲੇਜ ਅਖਤਰ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਉਨ੍ਹਾਂ ਦੇ ਗਾਣੇ 315 ਮਾਮਲੇ ਵਿਚ ਸ਼ਿਕਾਇਤ ਹੋਈ ਸੀ। ਹੁਣ ਦੋਵਾਂ ਸਿੰਗਰਾਂ ਨੂੰ 16 ਅਗਸਤ ਨੂੰ ਪੁਲਿਸ ਨੇ 12 ਵਜੇ ਜਲੰਧਰ ਪੁਲਿਸ ਕਮਿਸ਼ਨਰ ਦੇ ਦਫਤਰ ਵਿਚ ਤਲਬ ਕੀਤਾ ਹੈ। ਇਸ ਨੂੰ ਲੈ ਕੇ ਅਰਵਿੰਦ ਸਿੰਘ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਜੋ ਕਿ ਪੰਜਾਬ ਭਾਜਪਾ ਦੇ ਨੇਤਾ ਹਨ।


ਮਾਮਲੇ ਨੂੰ ਲੈ ਕੇ ਜਲੰਧਰ ਦੇ ਰਹਿਣ ਵਾਲੇ ਭਾਰਤੀ ਜਨਤਾ ਪਾਰਟੀ ਪੰਜਾਬ ਟ੍ਰੇਡ ਸੈਲ ਦੇ ਡਿਪਟੀ ਕਨਵੀਰਨ ਅਰਵਿੰਦ ਸਿੰਘ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਸ਼ਿਕਾਇਤ ਪੱਤਰ ਭੇਜਿਆ ਹੈ ਜਿਸ ਵਿਚ ਉਨ੍ਹਾਂ ਕਿਹਾ ਹੈ ਕਿ ਅਜਿਹੇ ਗੀਤ ਜੋ ਪੰਜਾਬ ਵਿਚ ਹਿੰਸਾ, ਗੈਰ-ਕਾਨੂੰਨੀ ਹਥਿਆਰਾਂ ਦੀ ਸੰਸਕ੍ਰਿਤੀ ਤੇ ਅਪਰਾਧਾਂ ਨੂੰ ਬੜ੍ਹਾਵਾ ਦਿੰਦੇ ਹਨ, ਉਨ੍ਹਾਂ ‘ਤੇ ਸਖਤ ਕਾਰਵਾਈ ਕੀਤੀ ਜਾਵੇ।

315 ਵਰਗੇ ਗੀਤ ਪੰਜਾਬ ਸਰਕਾਰ ਵੱਲੋਂ ਤੈਅ ਕੀਤੇ ਗਏ ਮਾਪਦੰਡਾਂ ਦੀ ਉਲੰਘਣਾ ਹੈ ਅਤੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਦਾ ਕੰਮ ਕਰ ਰਹੇ ਹਨ। ਇਸ ਤਰ੍ਹਾਂ ਦੇ ਗਾਣੇ ਨਾ ਸਿਰਫ ਸਮਾਜ ਵਿਚ ਡਰ ਤੇ ਹਿੰਸਾ ਦਾ ਮਾਹੌਲ ਬਣਾਉਂਦੇ ਹਨ ਸਗੋਂ ਸੂਬੇ ਦੀ ਕਾਨੂੰਨ ਵਿਵਸਥਾ ਲਈ ਖਤਰਾ ਵੀ ਪੈਦਾ ਕਰ ਸਕਦੇ ਹਨ।



ਇਹ ਗਾਣਾ 3 ਮਿੰਟ 7 ਸੈਕੰਡ ਦਾ ਹੈ। ਵੀਡੀਓ ਵਿਚ ਪੰਜਾਬੀ ਮਾਡਲ ਖੁਦ ਨੂੰ ਸਮਾਜ ਸੇਵਕ ਦੱਸਣ ਵਾਲੇ ਭਾਨਾ ਸਿੱਧੂ ਨੂੰ ਹਥਿਆਰਾਂ ਨਾਲ ਐਕਟਿੰਗ ਕਰਦੇ ਹੋਏ ਦਿਖਾਇਆ ਗਿਆ ਹੈ ਇਸ ਨਾਲ ਨੌਜਵਾਨਾਂ ‘ਤੇ ਗਲਤ ਅਸਰ ਪੈ ਸਕਦਾ ਹੈ।


