
ਸੰਜੀਵ ਜਿੰਦਲ
ਮਾਨਸਾ 7 ਅਗਸਤ : ਪੰਜਾਬ ਸਰਕਾਰ ਵਲੋਂ ਲੋਕਾਂ ਦੀ ਸਹੂਲਤ ਲਈ ਲਿਆਂਦੀ ਗਈ ਸੌਖੀ ਰਜਿਸਟਰੀ ਸਕੀਮ ਔਖੀ ਬਣ ਗਈ ਹੈ। ਇਹ ਸਹੂਲਤ ਦੇ ਕੇ ਜਿੱਥੇ ਸਰਕਾਰ ਲੋਕਾਂ ਦੀ ਸਰਕਾਰ ਹੋਣ ਦਾ ਦਾਅਵਾ ਕਰ ਰਹੀ ਹੈ,ਉਥੇ ਸਰਕਾਰ ਦੀ ਇਸ ਸਹੂਲਤ ਸਕੀਮ ਨੂੰ ਉਸਦੇ ਹੀ ਅਫਸਰ ਨਹੀ ਗੌਲਦੇ।ਅਫਸਰਾਂ ਦੀਆਂ ਮਨਮਾਨੀਆਂ ਕਰਕੇ ਸਰਕਾਰ ਦੀ ਸੌਖੀ ਰਜਿਸਟਰੀ ਨੇ ਲੋਕ ਔਖੇ ਕਰ ਦਿੱਤੇ ਹਨ। ਸਰਕਾਰੀ ਸਰਵੇਖਣਾਂ ਚ ਸਰਕਾਰ ਵਲੋਂ ਇਸ ਸਕੀਮ ਦਾ ਲੋਕਾਂ ਨੂੰ ਜਮੀਨੀ ਤੌਰ ਤੇ ਵੱਡੇ ਫਾਇਦੇ ਮਿਲਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਇਸ ਤੇ ਲੋਕਾਂ ਦੀ ਮੁਸ਼ਕਿਲਾਂ, ਅਫਸਰਾਂ ਦੀ ਮਨਮਾਨੀਆਂ ਰੋਕੀਆਂ ਹੀ ਨਹੀਂ ਜਾ ਰਹੀਆਂ।ਲੋਕਾਂ ਦੀ ਮੰਗ ਹੈ ਕਿ ਸਰਕਾਰ ਨੂੰ ਇਸ ਸੌਖੀ ਰਜਿਸਟਰੀ ਤੇ ਅਫਸਰਾਂ ਦੀ ਕਾਰਗੁਜ਼ਾਰੀ ਜਰੂਰ ਦੇਖਣੀ ਬਣਦੀ ਹੈ।
ਪ੍ਰਾਪਟੀ ਡੀਲਰ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ ਬਲਜੀਤ ਸ਼ਰਮਾ, ਦਰਸ਼ਨ ਸ਼ਰਮਾ ਪ੍ਰਧਾਨ ਕਾਲੋਨਾਈਜ਼ਰ ਐਸੋਸੀਏਸ਼ਨ ਮਾਨਸਾ , ਪ੍ਰਾਪਟੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਇੰਦਰਸੈਨ ਅਕਲੀਆ, ਵਪਾਰ ਮੰਡਲ ਦੇ ਪ੍ਰਧਾਨ ਮੁਨੀਸ਼ ਬੱਬੀ ਦਾਨੇਵਾਲੀਆ, ਪ੍ਰਾਪਟੀ ਐਸੋਸੀਏਸ਼ਨ ਲੀਗਲ ਸੈੱਲ ਦੇ ਇੰਚਾਰਜ ਈਸ਼ਵਰ ਦਾਸ,ਅਗਰਵਾਲ ਸਭਾ ਦੇ ਪ੍ਰਧਾਨ ਪ੍ਰਸ਼ੋਤਮ ਬਾਂਸਲ ਨੇ ਕਿਹਾ ਕਿ ਇਸ ਨਾਲ ਲੋਕਾਂ ਦੀ ਖੱਜਲ ਖੁਆਰੀ ਵਧੀ ਹੈ।ਇਸ ਵਿੱਚ ਹੋਰ ਸੁਧਾਰ ਲੋੜੀਦਾ ਹੈ।ਹੁਣ ਸੌਖੀ ਰਜਿਸਟਰੀ ਚ ਬਹੁਤ ਸਮਾਂ ਲੱਗਦਾ ਹੈ।ਪੋਰਟਲ ਦੀ ਘੱਟ ਸਪੀਡ ਕਰਕੇ ਵੀ ਇਸ ਤੇ ਅਸਰ ਪੈਂਦਾ ਹੈ।ਉਨਾਂ ਕਿਹਾ ਕਿ ਸਰਕਾਰ ਵਲੋ ਚਲਾਈ ਇਸ ਸਕੀਮ ਚ ਅਫਸਰ ਅਕਸਰ ਆਪਣੀਆਂ ਮਨਮਾਨੀਆਂ ਕਰ ਰਹੇ ਹਨ, ਜਿਸ ਕਰਕੇ ਲੋਕਾਂ ਦੀ ਖੱਜਲ ਖੁਆਰੀ ਤੇ ਪ੍ਰੇਸ਼ਾਨੀ ਵਧ ਰਹੀ ਹੈ।ਇਸ ‘ਤੇ ਲਗਾਮ ਲੱਗਣੀ ਚਾਹੀਦੀ ਹੈ।ਉਨਾਂ ਕਿਹਾ ਕਿ ਅਕਸਰ ਸਰਕਾਰ ਵਲੋ ਲੋਕਾਂ ਨੂੰ ਰਜਿਸਟਰੀ ਆਦਿ ਦੇ ਸੰਬੰਧ ਚ ਜਿਹੜੀਆਂ ਸਹੂਲਤਾਂ ਦਿਤੀਆਂ ਜਾ ਰਹੀਆਂ ਨੇ,ਉਹ ਅਫਸਰਾਂ ਦੀ ਮਨਮਾਨੀਆਂ ਦੀ ਭੇਂਟ ਚੜ ਜਾਂਦੀਆਂ ਨੇ, ਜਿਸ ਨਾਲ ਸਰਕਾਰ ਪ੍ਰਤੀ ਲੋਕਾਂ ਚ ਨਰਾਜ਼ਗੀ ਵਧ ਰਹੀ ਹੈ। ਉਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਦੀ ਸਹੂਲਤ ਸੌਖੀ ਰਜਿਸਟਰੀ ਨੂੰ ਅਸਲ ਚ ਸੁਖਾਲੀ ਬਣਾਉਣ ਦੀ ਲੋੜ ਹੈ,ਇਸ ਤੇ ਜਮੀਨੀ, ਧਰਾਤਲ,,ਲੋਕਾਂ ਦੀ ਪ੍ਰੇਸ਼ਾਨੀ ਤੇ ਕਾਰਨਾਂ ਦੀ ਪਹਿਚਾਣ ਕਰੇ ਸਰਕਾਰ।ਉਨਾਂ ਕਿਹਾ ਕਿ ਸਰਕਾਰ ਇਹ ਵੀ ਗੌਰ ਕਰਕੇ ਦੇਖੇ ਕਿ ਜੋ ਉਸਨੇ ਘੋਸ਼ਨਾਵਾਂ ਕੀਤੀਆਂ ਹਨ, ਜਮੀਨੀ ਤੌਰ ਤੇ ਉਸਦਾ ਲੋਕਾਂ ਨੂੰ ਕੀ ਫਾਇਦਾ, ਕੀ ਨੁਕਸਾਨ ਹੋ ਰਿਹਾ ਹੈ। ਉਨਾਂ ਕਿਹਾ ਕਿ ਵਿਧਾਇਕ, ਸਰਕਾਰ ਦੇ ਨੁਮਾਇੰਦਿਆਂ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਦੀਆਂਮੁਸ਼ਕਲਾਂ, ਸਮੱਸਿਆਵਾਂ ਦੇਖਣ, ਸਿਰਫ ਅਹੁਦਿਆਂ ਦੇ ਰੁਤਬੇ ਹੀ ਨਾ ਮਾਣਨ ਚ ਰਹਿਣ। ਉਨਾਂ ਕਿ ਮਾਨਸਾ ਦੀ ਜਨਤਾ ਦੀਆਂ ਅਨੇਕਾਂ ਮੁਸ਼ਕਿਲਾਂ, ਸਮੱਸਿਆਵਾਂ ਹਨ, ਪਰ ਕਦੇ ਕਿਸੇ ਸਰਕਾਰ ਦੇ ਲੋਕਾਂ ਦੇ ਚੁਣੇ ਹੋਏ ਨੁੰਮਾਇੰਦਿਆਂ ਨੇ ਜਨਤਾ ਵਿਚ ਆ ਕੇ ਉਨਾਂ ਦੀ ਮੁਸ਼ਕਿਲ ਨਹੀ ਸੁਣੀ ਤੇ ਨਾ ਹੀ ਇਸਦਾ ਕਦੇਂ ਇਸ ਤੇ ਗੌਰ ਕੀਤੀ ਹੈ। ਲੋਕ ਸਮੱਸਿਆਵਾਂ ਨਾਲ ਦੋ ਚਾਰ ਹੋ ਰਹੇ ਹਨ, ਪਰ ਕਿਸੇ ਨੂੰ ਕੋਈ ਪ੍ਰਵਾਹ ਤੱਕ ਨਹੀ ਹੈ। ਉਨਾਂ।ਮੰਗ ਕੀਤੀ ਕਿ ਸਰਕਾਰ ਜਨਤਾ ਦੀ ਪ੍ਰਵਾਹ ਕਰੇ ਤੇ ਮੁਸ਼ਕਿਲਾਂ ਦਾ ਹੱਲ ਫੌਰੀ ਕਰਵਾਏ। ਜਨਤਾ ਦੇ ਨੁਮਾਇੰਦੇ ਜਨਤਾ ਚ ਆਉਣ।

