
ਸੰਜੀਵ ਜਿੰਦਲ
ਮਾਨਸਾ, 9 ਜੁਲਾਈ 2025 : ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਅਤੇ ਕਾਰਪੋਰੇਟ ਪੱਖੀ ਨੀਤੀਆਂ ਦੇ ਖ਼ਿਲਾਫ, ਟ੍ਰੇਡ ਯੂਨੀਅਨਾਂ ਅਤੇ ਮੁਲਾਜ਼ਮ ਸੰਗਠਨਾਂ ਦੇ ਸੱਦੇ ‘ਤੇ ਅੱਜ ਮਾਨਸਾ ਵਿਖੇ ਵੱਖ-ਵੱਖ ਬੈਂਕਾਂ ਦੇ ਕਰਮਚਾਰੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਦੌਰਾਨ ਬੈਂਕ ਕਰਮਚਾਰੀਆਂ ਨੇ ਭਰਤੀਆਂ ਬੰਦ ਹੋਣ, ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਠੇਕੇ ਤੇ ਆਊਟਸੋਰਸ ਰਾਹੀਂ ਭਰਤੀਆਂ ‘ਤੇ ਰੋਕ, ਬੈਂਕਾਂ ਦੇ ਨਿਜੀਕਰਨ ਖ਼ਿਲਾਫ਼ ਅਤੇ ਹੋਰ ਮੁੱਖ ਮੰਗਾਂ ਨੂੰ ਲੈ ਕੇ ਵਾਟਰ ਵਰਕਸ ਰੋਡ ‘ਤੇ ਕੇਨਰਾ ਬੈਂਕ ਅਤੇ ਪੀਐਨਬੀ ਬੈਂਕ ਅੱਗੇ ਨਾਅਰੇਬਾਜ਼ੀ ਅਤੇ ਜੋਸ਼ੀਲਾ ਰੋਸ ਪ੍ਰਦਰਸ਼ਨ ਕੀਤਾ।
ਕਰਮਚਾਰੀਆਂ ਨੇ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਦੀ ਨਿੰਦਾ ਕਰਦਿਆਂ, ਅਲਾਨ ਕੀਤਾ ਕਿ ਜਦ ਤਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਨ੍ਹਾਂ ਦਾ ਇਹ ਸੰਘਰਸ਼ ਜਾਰੀ ਰਹੇਗਾ।
ਇਸ ਮੌਕੇ ਉਪਸਥਿਤ ਕਰਮਚਾਰੀਆਂ ਵਿੱਚ ਕੇਨਰਾ ਬੈਂਕ ਤੋਂ ਕੁਲਦੀਪ ਰਾਏ, ਵਿਵੇਕ ਸਿੰਗਲਾ, ਪ੍ਰਿਯੰਕਾ, ਰਾਕੇਸ਼ ਕੁਮਾਰ, ਸੁਖਜੀਤ ਸਿੰਘ, ਯੂਕੋ ਬੈਂਕ ਤੋਂ ਸਾਹਿਲ ਜੈਨ, ਸਟੇਟ ਬੈਂਕ ਆਫ ਇੰਡੀਆ ਤੋਂ ਜਸਵੀਰ ਸਿੰਘ ਅਤੇ ਗੁਰਚਰਨ ਸਿੰਘ, ਪੀਐਨਬੀ ਬੈਂਕ ਤੋਂ ਨੀਰਜ, ਪ੍ਰਿੰਸ, ਕੁਲਵਿੰਦਰ ਗੁਰੂ, ਗੁਰਮੀਤ ਸਿੰਘ, ਬੀਰਬਲ ਕੋਰਵਾਲਾ, ਸੈਂਟਰਲ ਬੈਂਕ ਆਫ ਇੰਡੀਆ ਤੋਂ ਸੋਨੂ ਗਰਗ ਅਤੇ ਹੋਰ ਬੈਂਕਾਂ ਦੇ ਕਰਮਚਾਰੀ ਸ਼ਾਮਿਲ ਹੋਏ।

