ਪੈਨਸ਼ਨਰਾਂ ਦੇ ਕੰਮਕਾਜ ਪਹਿਲ ਦੇ ਆਧਾਰ ਤੇ ਹੱਲ ਕਰਵਾਉਣ ਦੇ ਯਤਨ ਜਾਰੀ ਰਹਿਣਗੇ : ਪ੍ਰਧਾਨ

ਸੰਜੀਵ ਜਿੰਦਲ
ਮਾਨਸਾ, 4 ਜੂਨ : ਪੁਲਿਸ ਪੈਨਸ਼ਨਰਜ ਜਿਲ੍ਹਾ ਇਕਾਈ ਮਾਨਸਾ ਵੱਲੋਂ ਅੱਜ ਆਪਣੇ ਦਫਤਰ ਵਿੱਚ ਮਹੀਨਾਵਾਰ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਸ਼੍ਰੀ ਬੂਟਾ ਸਿੰਘ, ਪੀਪੀਐਸ. ਉਪ ਕਪਤਾਨ ਪੁਲਿਸ ਸਬ-ਡਵੀਜਨ ਮਾਨਸਾ ਬਤੌਰ ਨੋਡਲ ਅਫਸਰ ਹਾਜ਼ਰ ਆਏ।
ਪਿਛਲੇ ਮਾਂਹ ਦੌਰਾਨ ਸਵਰਗਵਾਸ ਹੋਏ ਪੈਨਸ਼ਨਰ ਸ਼੍ਰੀ ਚੇਤਾ ਸਿੰਘ ਸਾਬਕਾ ਡੀਐਸਪੀ ਵਾਸੀ ਤਲਵੰਡੀ ਸਾਬੋ ਅਤੇ ਸਾਬਕਾ ਇੰਸ: ਅੰਗਰੇਜ ਸਿੰਘ ਜੋਈਆਂ ਹਾਲ ਮਾਨਸਾ ਸਬੰਧੀ ਦੁੱਖ ਪ੍ਰਗਟ ਕਰਦੇ ਹੋਏ 2 ਮਿੰਟ ਦਾ ਮੋਨ ਧਾਰ ਕੇ ਵਿੱਛੜ ਚੁੱਕੇ ਸਾਥੀਆਂ ਨੂੰ ਸਰਧਾਂਜਲੀ ਭੇਂਟ ਕੀਤੀ ਗਈ।
ਬੂਟਾ ਸਿੰਘ ਡੀਐਸਪੀ ਵੱਲੋਂ ਦੱਸਿਆ ਗਿਆ ਕਿ ਮਾਣਯੋਗ ਐਸ.ਐਸ.ਪੀ. ਮਾਨਸਾ ਦੇ ਹੁਕਮ ਅਨੁਸਾਰ ਅੱਜ ਉਹ ਮੀਟਿੰਗ ਵਿੱਚ ਆਏ ਹਨ। ਜੇਕਰ ਕਿਸੇ ਸਾਥੀ ਨੂੰ ਪੈਨਸ਼ਨ ਸਬੰਧੀ, ਮਹਿਕਮਾ ਪੁਲਿਸ ਦੇ ਕੰਮਕਾਜ ਪ੍ਰਤੀ ਜਾਂ ਕੋਈ ਘਰੇਲੂ ਕੰਮਕਾਜ ਜਾਂ ਹੋਰ ਦੁੱਖ ਤਕਲੀਫ ਹੈ ਤਾਂ ਉਹ ਜੁਬਾਨੀ ਦੱਸ ਸਕਦਾ ਹੈ ਜਾਂ ਲਿਖਤੀ ਵੀ ਦੇ ਸਕਦਾ ਹੈ।
ਸਾਬਕਾ ਇੰਸ: ਗੁਰਚਰਨ ਸਿੰਘ ਮੰਦਰਾਂ ਪ੍ਰਧਾਨ ਪੁਲਿਸ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਮਾਨਸਾ ਵੱਲੋਂ ਦਫਤਰ ਦੀ ਜਗਾ ਅਤੇ ਬਿਲਡਿੰਗ ਦੇ ਨਵੀਨੀਕਰਨ ਸਬੰਧੀ, ਸਾਥੀਆ ਦੇ ਪੈਡਿੰਗ ਏਰੀਅਰ, ਪੈਡਿੰਗ ਮੈਡੀਕਲ ਬਿੱਲ, ਜੀ.ਆਈ.ਐਸ. ਬਿੱਲ, ਕਮਾਈ ਛੁੱਟੀ ਦੇ ਪੈਸੇ, ਪੈਨਸ਼ਨ ਜਾਣ ਸਮੇੰ ਮਿਲਦੀ 10 ਹਜਾਰ ਰੁਪਏ ਦੀ ਸਹਾਇਤਾ ਆਦਿ ਨਾ ਮਿਲਣ ਸਬੰਧੀ ਵਿਸਥਾਰ ਨਾਲ ਜਾਣੂ ਕਰਵਾਉਦਿਆ ਗਿਆ। ਜਿਹਨਾਂ ਨੇ ਇਹ ਵੀ ਦੱਸਿਆ ਗਿਆ ਕਿ ਪੈਨਸ਼ਨਰ ਸਾਥੀ ਦੀ ਮੌਤ ਹੋਣ ਤੇ ਜੋ ਸ਼ੋਕ ਸਲਾਮੀ ਦਿੱਤੀ ਜਾਂਦੀ ਸੀ ਜੋ ਹੁਣ ਬੰਦ ਕੀਤੀ ਗਈ ਹੈ, ਜਿਹਨਾਂ ਨੇ ਪੈਨਸ਼ਨਰ ਦੀ ਮੌਤ ਤੇ ਸ਼ੋਕ ਸਲਾਮੀ ਦਿੱਤੇ ਜਾਣ ਦੀ ਅਪੀਲ ਕੀਤੀ ਗਈ। ਨੋਡਲ ਅਫਸਰ ਸਹਿਬਾਨ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਇਹਨਾਂ ਸਾਰੇ ਮਸਲਿਆਂ/ਕੰਮਕਾਜ ਸਬੰਧੀ ਐਸ.ਐਸ.ਪੀ. ਮਾਨਸਾ ਦੇ ਧਿਆਨ ਵਿੱਚ ਲਿਆ ਕੇ ਪਹਿਲ ਦੇ ਆਧਾਰ ਤੇ ਬਣਦਾ ਯੋਗ ਹੱਲ ਕਰਵਾਇਆ ਜਾਵੇਗਾ।
ਪ੍ਰਧਾਨ ਵੱਲੋਂ ਸਭਾ ਵਿੱਚ ਨਵੇੰ ਆਏ 9 ਪੈਨਸ਼ਨਰਾਂ ਸੁਰਜੀਤ ਸਿੰਘ ਝੰਡਾਂ ਕਲਾ, ਜਸਵੀਰ ਸਿੰਘ ਮਾਨਸਾ, ਨਰਦੇਵ ਸਿੰਘ ਗੋਬਿੰਦਪੁਰਾ, ਹਰਪਾਲ ਸਿੰਘ ਸਰਦੂਲਗੜ੍ਹ,ਬਹਾਦਰ ਸਿੰਘ ਰੱਲਾ, ਹਰਦੀਪ ਸਿੰਘ ਲੱਲੂਆਣਾ, ਪਵਿੱਤਰ ਸਿੰਘ ਫਫੜੇ ਭਾਈਕੇ, ਹਰਮੰਦਰ ਸਿੰਘ ਸਰਦੂਲਗੜ ਅਤੇ ਮੁਖਿੰਦਰ ਸਿੰਘ ਨਥੇਹਾ ਨੂੰ ਜੀ ਆਇਆ ਆਖਿਆ ਗਿਆ ਅਤੇ ਉਹਨਾਂ ਨੂੰ ਸਭਾ ਦੀ ਮੈਂਬਰਸ਼ਿਪ ਜਾਰੀ ਕੀਤੀ ਗਈ।
ਇਸ ਤੋਂ ਇਲਾਵਾ ਬੰਤ ਸਿੰਘ ਫੂਲਪੁਰੀ, ਸੁਖਵਿੰਦਰ ਸਿੰਘ ਧਾਲੀਵਾਲ, ਅਵਤਾਰ ਸਿੰਘ ਫੱਤਾ ਮਾਲੋਕਾ, ਕਾਨੂੰਨੀ ਸਲਾਹਕਾਰ ਰਾਮ ਸਿੰਘ ਅੱਕਾਂਵਾਲੀ ਆਦਿ ਬੁਲਾਰਿਆ ਨੇ ਪੈਨਸ਼ਨਰਜ ਸਬੰਧੀ ਮਸਲਿਆ ਤੇ ਆਪਣੇ ਆਪਣੇ ਵਿਚਾਰ ਪ੍ਰਗਟ ਕੀਤੇ। ਅਖੀਰ ਵਿੱਚ ਦਰਸ਼ਨ ਕੁਮਾਰ ਗੇਹਲੇ ਸੀਨੀਅਰ ਮੀਤ ਪ੍ਰਧਾਨ ਵੱਲੋਂ ਮੀਟਿੰਗ ਵਿੱਚ ਹਾਜ਼ਰ ਆਏ ਸਾਰੇ ਪੈਨਸ਼ਨਰ ਸਾਥੀਆ ਦਾ ਧੰਨਵਾਦ ਕੀਤਾ।

