
ਸੰਜੀਵ ਜਿੰਦਲ
ਮਾਨਸਾ, 29 ਮਈ : ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ, ਆਈ.ਏ.ਐਸ. ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਉਦਯੋਗ ਕੇਂਦਰ ਮਾਨਸਾ ਵੱਲੋਂ ਮੈਸ.ਅੰਬੇ ਫੂਡਜ਼ ਅਤੇ ਸ੍ਰੀ ਗਨੇਸ਼ ਬਾਇਊਫਿਊਲਜ਼ ਇੰਡਸਟਰੀਜ਼, ਮਾਨਸਾ ਨੂੰ ਆਈ.ਬੀ.ਡੀ.ਪਾਲਿਸੀ-2022 ਦੇ ਅਧੀਨ ਬਿਜਲੀ ਕਰ ਤੋਂ ਛੋਟ ਦੇਣ ਸਬੰਧੀ ਯੋਗਤਾ ਸਰਟੀਫਿਕੇਟਾਂ ਦੀ ਵੰਡ ਕੀਤੀ ਗਈ।
ਜਨਰਲ ਮੈਨੇਜਰ ਸ੍ਰ. ਸੁਤੰਤਰਜੋਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਉਦਯੋਗਾ ਨੂੰ ਪ੍ਰਫੁੱਲਿਤ ਕਰਨ ਲਈ ਕਈ ਸੁਵਿਧਾਵਾਂ ਅਤੇ ਪ੍ਰੋਤਸਾਹਨ ਦਿੱਤੇ ਜਾ ਰਹੇ ਹਨ, ਜਿੰਨ੍ਹਾਂ ਦਾ ਉਦਯੋਗਪਤੀਆਂ ਨੂੰ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜਾਣਕਾਰੀ ਲਈ ਜ਼ਿਲ੍ਹਾ ਉਦਯੋਗ ਕੇਂਦਰ ਮਾਨਸਾ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਮੌਕੇ ਸ.ਪਰਮਿੰਦਰ ਸਿੰਘ ਫੰਕਸ਼ਨਲ ਮੈਨੇਜ਼ ਅਤੇ ਦਫਤਰ ਦੇ ਬਲਾਕ ਪੱਧਰ ਪ੍ਰਸਾਰ ਅਫ਼ਸਰ, ਸ੍ਰੀ ਰਾਹੁਲ ਗਰਗ ਮੌਜੂਦ ਸਨ।

