
ਮਾਨਸਾ, 27 ਮਈ ( ਸੰਜੀਵ ਜਿੰਦਲ ) : ਐਸਐਸਪੀ ਮਾਨਸਾ ਸ੍ਰੀ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਸ੍ਰੀ ਗੌਰਵ ਯਾਦਵ, ਡਾਇਰੈਕਟਰ ਜਨਰਲ ਪੁਲਿਸ ਪੰਜਾਬ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਨਸਾ ਪੁਲਿਸ ਵੱਲੋਂ ਪੈਡਿੰਗ ਕੰਮਕਾਜ ਦਾ ਜਾਬਤੇ ਅਨੁਸਾਰ ਨਿਪਟਾਰਾ ਕਰਦਿਆਂ ਕੰਮਕਾਜ ਵਿੱਚ ਪ੍ਰਗਤੀ ਲਿਆਉਣ ਲਈ ਮੁਹਿੰੰਮ ਵਿੱਢੀ ਗਈ ਹੈ।
ਐਨ.ਡੀ.ਪੀ.ਐਸ. ਐਕਟ, 102 ਸੀ.ਆਰ.ਪੀ.ਸੀ., 25 ਪੁਲਿਸ ਐਕਟ, ਅਸਲਾ ਐਕਟ, ਆਬਕਾਰੀ ਐਕਟ ਅਤੇ ਆਈ.ਪੀ.ਸੀ. ਤਹਿਤ ਫੈਸਲਾਸੁਦਾ ਮੁਕੱਦਮਾਤ ਜਿਹਨਾਂ ਵਿੱਚ ਬਰਾਮਦ ਹੋਏ ਵਹੀਕਲਾਂ ਨੂੰ ਮਾਨਯੋਗ ਅਦਾਲਤਾਂ ਵੱਲੋਂ ਜਬਤ ਸਰਕਾਰ ਦਾ ਹੁਕਮ ਪਾਸ ਕੀਤਾ ਜਾ ਚੁੱਕਾ ਹੈੈ।ਅਜਿਹੇ ਮੁਕੱਦਮਾਤ ਦੇ ਜਬਤ ਕੀਤੇ 49 ਵਹੀਕਲਾਂ ਨੂੰ ਇਸ ਮੁਹਿੰਮ ਤਹਿਤ ਖੁੱਲੀ ਬੋਲੀ ਰਾਹੀਂ ਨਿਲਾਮ ਕਰਨ ਲਈ ਮਾਨਸਾ ਪੁਲਿਸ ਵੱਲੋਂ ਮਾਨਯੋਗ ਡਿਪਟੀ ਕਮਿਸ਼ਨਰ ਮਾਨਸਾ ਰਾਹੀਂ ਜਾਬਤੇ ਅਨੁਸਾਰ ਕਮੇਟੀ ਦਾ ਗਠਨ ਕਰਵਾਇਆ ਗਿਆ। ਇਸ ਗਠਿਤ ਕਮੇਟੀ ਵੱਲੋਂ ਅੱਜ ਮਿਤੀ 27.05.2025 ਨੂੰ ਪੁਲਿਸ ਲਾਇਨ ਮਾਨਸਾ ਵਿਖੇ ਖੁੱਲੀ ਬੋਲੀ ਰੱਖੀ ਗਈ ਸੀ, ਇਸ ਬੋਲੀ ਵਿੱਚ 43 ਬੋਲੀਕਾਰ ਸ਼ਾਮਲ ਹੋਏ ਜਿਹਨਾਂ ਵੱਲੋਂ 49 ਵਹੀਕਲਾਂ ( 02 ਕੈਂਟਰ ਟਾਟਾ 407, 01 ਕੈਂਟਰ ਟਾਟਾ 207, 01 ਟਰੈਕਟਰ ਸੋਨਾਲੀਕਾ, 10 ਕਾਰਾਂ, 22 ਮੋਟਰਸਾਇਕਲ ਅਤੇ 13 ਸਕੂਟਰ) ਨੂੰ 9,01,000/- ਰੁਪਏ ਵਿੱਚ ਖਰੀਦ ਕੀਤਾ ਗਿਆ ਹੈ। ਇਸ ਕਮੇਟੀ ਵੱਲੋਂ ਜਾਬਤੇ ਅਨੁਸਾਰ ਇਹ ਰਾਸ਼ੀ ਸਰਕਾਰੀ ਖਜਾਨੇ ਵਿੱਚ ਜਮ੍ਹਾ ਕਰਵਾਈ ਜਾਵੇਗੀ।

