
ਸੰਜੀਵ ਜਿੰਦਲ
ਮਾਨਸਾ, 5 ਅਪ੍ਰੈਲ 2025 : ਜਿਲ੍ਹਾ ਮੈਜਿਸਟ੍ਰੇਟ ਸ਼੍ਰੀ ਕੁਲਵੰਤ ਸਿੰਘ ਨੇ ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ 2012 ਦੇ ਸੈਕਸ਼ਨ 6 (1) (ਜੀ) ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਮੈ/ਸ ਰੋਵ ਆਈਲੈਟਸ ਸਕੂਲ (Rove IELTS School) , ਨੇੜੇ BDPO ਬਲਾਕ ਸਿਰਸਾ ਰੋਡ ਝੁਨੀਰ, ਜਿ਼ਲ੍ਹਾ ਮਾਨਸਾ ਦਾ ਲਾਇਸੰਸ ਨੰਬਰ 51/ਐਲ.ਪੀ.ਏ./ਐਲ.ਪੀ.ਸੀ.-1 ਮਿਤੀ 30-11-2021 ਤੁਰੰਤ ਪ੍ਰਭਾਵ ਨਾਲ ਰੱੱਦ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਹੁਕਮ ਵਿੱਚ ਉਨ੍ਹਾਂ ਕਿਹਾ ਕਿ ਪੰਜਾਬ ਹਿਊਮਨ ਸਮੱਗਲਿੰਗ ਐਕਟ 2012 (ਪੰਜਾਬ ਐਕਟ ਨੰਬਰ 2 ਆਫ਼ 2013 (ਨੋਟੀਫਿਕੇਸ਼ਨ ਨੰਬਰ ਜੀ.ਐਸ.ਆਾਰ 49/ਪੀ.ਏ. 2/2013/ਐਸ.18 ਏਐਮਡੀ (1) ਮਿਤੀ 16-09-2014) ਰਾਹੀਂ ਸੋਧਿਆ ਨਾਮ (ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ) ਤਹਿਤ ਸ਼੍ਰੀ ਅਭੀਕਰਨ ਸਿੰਘ ਪੁੱਤਰ ਨਰਿੰਦਰਪਾਲ ਸਿੰਘ ਵਾਸੀ ਬਾਬਾ ਦੀਪ ਸਿੰਘ ਨਗਰ ਹੰਡਿਆਇਆ ਰੋਡ ਬਰਨਾਲਾ ਨੂੰ ਮੈ/ਸ ਰੋਵ ਆਈਲੈਟਸ ਸਕੂਲ, ਨੇੜੇ ਬੀ.ਡੀ.ਪੀ.ਓ. ਬਲਾਕ ਸਿਰਸਾ ਰੋਡ ਝੁਨੀਰ, ਜਿ਼ਲ੍ਹਾ ਮਾਨਸਾ ਦਾ ਲਾਇਸੰਸ ਨੰਬਰ 51/ਐਲ.ਪੀ.ਏ./ਐਲ.ਪੀ.ਸੀ.-1 ਮਿਤੀ 30-11-2021 ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 29 ਨਵੰਬਰ 2026 ਤੱਕ ਸੀ।
ਉਨ੍ਹਾਂ ਦੱਸਿਆ ਕਿ ਅਭੀਕਰਨ ਸਿੰਘ ਪੁੱਤਰ ਨਰਿੰਦਰਪਾਲ ਸਿੰਘ ਵੱਲੋਂ ਇਸ ਦਫ਼ਤਰ ਵਿਖੇ ਦਰਖ਼ਾਸਤ ਪੇਸ਼ ਕਰਕੇ ਬੇਨਤੀ ਕੀਤੀ ਹੈ ਕਿ ਵਿਦਿਆਰਥੀ ਨਾ ਹੋਣ ਕਾਰਨ ਸੈਂਟਰ ਘਾਟੇ ਵਿੱਚ ਚੱਲ ਰਿਹਾ ਸੀ। ਜਿਸ ਕਾਰਨ ਅਗਸਤ 2024 ਤੋਂ ਉਨ੍ਹਾਂ ਦਾ ਸੈਂਟਰ ਬੰਦ ਪਿਆ ਹੈ। ਇਸ ਲਈ ਉਨ੍ਹਾਂ ਦਾ ਲਾਇਸੰਸ ਕੈਂਸਲ ਕੀਤਾ ਜਾਵੇ।ਉਨ੍ਹਾਂ ਦੱਸਿਆ ਕਿ ਐਕਟ/ਰੂਲਜ਼ ਮੁਤਾਬਿਕ ਇਸ ਦੇ ਖੁਦ ਜਾਂ ਇਸ ਦੀ ਫਰਮ ਦੇ ਖਿ਼ਲਾਫ਼ ਕੋਈ ਵੀ ਸਿ਼ਕਾਇਤ ਲਈ ਭਰਪਾਈ ਕਰਨ ਦਾ ਸ਼੍ਰੀ ਅਭੀਕਰਨ ਸਿੰਘ ਪੁੱਤਰ ਨਰਿੰਦਰਪਾਲ ਸਿੰਘ ਖੁਦ ਜਿ਼ੰਮੇਵਾਰ ਹੋਵੇਗਾ।

