Visitor : Visitor

ਸ਼੍ਰੀ ਹੇਮਕੁੰਟ ਸਾਹਿਬ ਰੋਪਵੇਅ ਨੂੰ ਮਨਜੂਰੀ, ਕੇਂਦਰ ਦਾ ਸਿੱਖ ਸੰਗਤ ਨੂੰ ਵੱਡਾ ਤੋਹਫਾ : ਜਗਦੀਪ ਨਕੱਈ

ਸੰਜੀਵ ਜਿੰਦਲ  ਮਾਨਸਾ 7 ਮਾਰਚ 2025 : ਭਾਰਤੀ ਜਨਤਾ ਪਾਰਟੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਜਗਦੀਪ ਸਿੰਘ ਨਕੱਈ ਨੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕੇਦਾਰਨਾਥ ਅਤੇ ਹੇਮਕੁੰਟ ਸਾਹਿਬ ਵਿਖੇ ਰੋਪਵੇਅ ਪ੍ਰੋਜੈਕਟਾਂ ਨੂੰ ਮਨਜੂਰੀ ਦੇਣ ਤੇ ਸਰਕਾਰ ਦਾ ਧੰਨਵਾਦ ਕੀਤਾ ਹੈ।  ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਸਿਰਫ ਬੁਨਿਆਦੀ ਢਾਂਚਾ ਨਹੀਂ ਬਲਕਿ ਸਾਡੀ ਆਸਥਾ, ਸੱਭਿਆਚਾਰ, ਸੰਗਤ ਦੇ…

ਸੰਜੀਵ ਜਿੰਦਲ 

ਮਾਨਸਾ 7 ਮਾਰਚ 2025 : ਭਾਰਤੀ ਜਨਤਾ ਪਾਰਟੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਜਗਦੀਪ ਸਿੰਘ ਨਕੱਈ ਨੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕੇਦਾਰਨਾਥ ਅਤੇ ਹੇਮਕੁੰਟ ਸਾਹਿਬ ਵਿਖੇ ਰੋਪਵੇਅ ਪ੍ਰੋਜੈਕਟਾਂ ਨੂੰ ਮਨਜੂਰੀ ਦੇਣ ਤੇ ਸਰਕਾਰ ਦਾ ਧੰਨਵਾਦ ਕੀਤਾ ਹੈ।  ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਸਿਰਫ ਬੁਨਿਆਦੀ ਢਾਂਚਾ ਨਹੀਂ ਬਲਕਿ ਸਾਡੀ ਆਸਥਾ, ਸੱਭਿਆਚਾਰ, ਸੰਗਤ ਦੇ ਸਤਿਕਾਰ ਦਾ ਪ੍ਰਤੀਕ ਹਨ।  ਉਨ੍ਹਾਂ ਕਿਹਾ ਕਿ ਇਹ ਰੋਪਵੇਅ ਬਣਨ ਨਾਲ ਸ਼੍ਰੀ ਹੇਮਕੁੰਟ ਸਾਹਿਬ ਦੀ ਆਸਥਾ ਦਾ ਨਵਾਂ ਅਧਿਆਇ ਲਿਖਿਆ ਜਾਵੇਗਾ।  ਉਨ੍ਹਾਂ ਦੱਸਿਆ ਕਿ ਗੋਬਿੰਦ ਘਾਟ ਤੋਂ ਲੈ ਕੇ ਸ਼੍ਰੀ ਹੇਮਕੁੰਟ ਸਾਹਿ ਤੱਕ 12.4 ਕਿ:ਮੀ:  2730 ਕਰੋੜ ਰੁਪਏ ਦੀ ਲਾਗਤ ਨਾਲ ਇਹ ਰੋਪਵੇਅ ਬਣੇਗਾ।  ਇਸ ਤੋਂ ਪਹਿਲਾਂ ਸੰਗਤ ਨੂੰ ਸ਼੍ਰੀ ਹੇਮਕੁੰਟ ਸਾਹਿਬ ਜਾਣ ਲਈ 6 ਤੋਂ 8 ਘੰਟੇ ਦਾ ਸਮਾਂ ਲੱਗਦਾ ਸੀ, ਜੋ ਹੁਣ 45 ਮਿੰਟ ਦਾ ਰਹਿ ਜਾਵੇਗਾ।  ਜਗਦੀਪ ਸਿੰਘ ਨਕੱਈ ਨੇ ਕਿਹਾ ਕਿ ਮੋਦੀ ਸਰਕਾਰ ਨੇ ਹਮੇਸ਼ਾ ਹੀ ਸਿੱਖਾਂ ਦੇ ਧਾਰਮਿਕ ਸਥਾਨਾਂ ਨੂੰ ਅਹਿਮੀਅਤ ਦਿੱਤੀ ਹੈ।  ਪਹਿਲਾਂ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ, ਲੰਗਰ ਤੋਂ ਜੀ.ਐੱਸ.ਟੀ ਹਟਾਉਣ ਅਤੇ ਇਸ ਤੋਂ ਸ਼੍ਰੀ ਹੇਮਕੁੰਟ ਸਾਹਿਬ ਵਿਖੇ ਰੋਪਵੇਅ ਬਣਾਉਣ ਦਾ ਫੈਸਲਾ ਲਿਆ ਹੈ।  

ਉਨ੍ਹਾਂ ਕਿਹਾ ਕਿ ਇਹ ਯਾਤਰਾ ਸੁਖਾਲੀ ਹੋਣ ਨਾਲ ਬਜੁਰਗਾਂ, ਅਪਾਹਿਜਾਂ ਅਤੇ ਆਮ ਲੋਕਾਂ ਨੂੰ ਬਹੁਤ ਫਾਇਦਾ ਮਿਲੇਗਾ।  ਜੋ ਪਹਿਲਾਂ ਅੋਖੀ ਚੜ੍ਹਾਈ ਨਾ ਚੜ੍ਹਣ ਕਰਕੇ ਪਵਿੱਤਰ ਦਰਸ਼ਨਾਂ ਤੋਂ ਵਾਂਝੇ ਰਹਿ ਜਾਂਦੇ ਸਨ।  ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਯਤਨਾਂ ਸਦਕਾ ਹੀ 1984 ਸਿੱਖ ਨਸਲਕੁਸੀ ਦੇ ਦੋਸ਼ੀਆਂ ਨੂੰ ਸਜਾ ਮਿਲ ਚੁੱਕੀ ਹੈ।  ਭਾਜਪਾ ਸਰਕਾਰ ਸਿੱਖ ਦੰਗਿਆਂ ਦੇ ਦੋਸ਼ੀਆਂ ਨੂੰ ਸਜਾ ਦਿਵਾਉਣ ਲਈ ਹਮੇਸ਼ਾ ਇਨਸਾਫ ਵਾਸਤੇ ਲੜੀ, ਜਿਸ ਨਾਲ ਸਿੱਖ ਦੰਗਿਆਂ ਦੇ ਦੋਸ਼ੀਆਂ ਨੂੰ ਸਜਾਵਾਂ ਮਿਲ ਚੁੱਕੀਆਂ।  ਉਨ੍ਹਾਂ ਕਿਹਾ ਕਿ ਇਹ ਸਭ ਕੁਝ ਮੋਦੀ ਸਰਕਾਰ ਦੇ ਯਤਨਾਂ ਸਦਕਾ ਹੀ ਸੰਭਵ ਹੋਇਆ।  ਸਿੱਖ ਦੰਗਿਆਂ ਦੀਆਂ ਦੋਸ਼ੀਆਂ ਨੂੰ ਉਮਰਕੈਦ ਅਤੇ ਵਿਸ਼ੇਸ਼ ਜਾਂਚ ਦਲ (ਸਿੱਟ) ਬਣਾਈ ਗਈ।  

ਉਨ੍ਹਾਂ ਕਿਹਾ ਕਿ ਸਿੱਖ ਦੰਗਿਆਂ ਦੇ ਪੀੜ੍ਹਤਾਂ ਦੇ ਪਰਿਵਾਰਾਂ ਨੂੰ ਮੋਦੀ ਸਰਕਾਰ ਨੇ ਵਾਧੂ ਮੁਆਵਜਾ ਅਤੇ ਕਾਨੂੰਨੀ ਮਦਦ ਦਿੱਤੀ।  ਜਿਸ ਲਈ ਉਹ ਕੇਂਦਰ ਦੀ ਮੋਦੀ ਸਰਕਾਰ ਦਾ ਧੰਨਵਾਦ ਕਰਦੇ ਹਨ।  ਉਨ੍ਹਾਂ ਕਿਹਾ ਕਿ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਵਿੱਚ ਇਹ ਪ੍ਰੋਜੈਕਟ ਸਫਲਤਾਪੂਰਵਕ ਪੂਰਾ ਕੀਤਾ ਜਾਵੇਗਾ ਤੇ ਸਾਡੀ ਆਉਣ ਵਾਲੀ ਨਵੀਂ ਪੀੜ੍ਹੀ ਲਈ ਇੱਕ ਅਨਮੋਲ ਤੋਹਫਾ ਹੋਵੇਗਾ।  ਉਨ੍ਹਾਂ ਨੇ ਅਪੀਲ ਕੀਤੀ ਕਿ ਸਿੱਖ ਸੰਗਤ ਅਤੇ ਆਮ ਲੋਕ ਭਾਜਪਾ ਦੇ ਇਸ ਇਤਿਹਾਸਿਕ ਕੰਮ ਨੂੰ ਅੱਗੇ ਵਧਾਉਣ ਵਿੱਚ ਆਪਣੀ ਭੂਮਿਕਾ ਨਿਭਾਉਣ।  ਉਨ੍ਹਾਂ ਨੇ ਕੇਂਦਰ ਸਰਕਾਰ ਵੱਲੋਂ ਮਾਨਸਾ ਵਿਖੇ 3 ਫਲਾਈਓਵਰ ਬਣਾਉਣ ਦੀ ਮਨਜੂਰੀ ਦੇਣ ਦਾ ਵੀ ਧੰਨਵਾਦ ਕੀਤਾ।  ਇਸ ਮੌਕੇ ਉਨ੍ਹਾਂ ਨਾਲ ਜਿਲ੍ਹਾ ਪ੍ਰਧਾਨ ਰਾਕੇਸ਼ ਜੈਨ, ਮਨਦੀਪ ਸਿੰਘ ਮਾਨ, ਜਸਪ੍ਰੀਤ ਸਿੰਘ ਸੱਦਾ ਸਿੰਘ ਵਾਲ਼ਾ, ਹਰਬੰਸ ਸਿੰਘ ਭਾਈਦੇਸਾ, ਬਲਵਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਮੌਜੂਦ ਸਨ।

Leave a Reply

Your email address will not be published. Required fields are marked *

Visitor : Visitor