
ਜਿਲ੍ਹਾ ਮਾਨਸਾ ਨੂੰ ਨਸ਼ਾ ਮੁਕਤ ਕਰਨ ਲਈ ਅਜਿਹੇ ਸਰਚ ਆਪ੍ਰੇਸ਼ਨ ਲਗਾਤਾਰ ਜਾਰੀ ਰੱਖੇ ਜਾਣਗੇ – SSP ਮਾਨਸਾ
ਸੰਜੀਵ ਜਿੰਦਲ
ਮਾਨਸਾ, 1 ਮਾਰਚ 2025 : ਐਸਐਸਪੀ ਮਾਨਸਾ ਸ੍ਰੀ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ-ਮੁਕਤ ਕਰਨ ਲਈ ਵਿੱਢੀ ਮੁਹਿੰਮ ‘ਯੁੱਧ ਨਸ਼ਿਆ ਵਿਰੁੱਧ’ ਤਹਿਤ ਸਖਤ ਨੀਤੀ ਅਪਣਾਈ ਗਈ ਹੈ। ਜਿਸਦੀ ਲੜੀ ਵਿੱਚ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਸ੍ਰੀ ਗੌਰਵ ਯਾਦਵ ਦੇ ਆਦੇਸ਼ਾਂ ਅਨੁਸਾਰ, ਸ੍ਰੀ ਪ੍ਰਦੀਪ ਕੁਮਾਰ ਯਾਦਵ ਆਈ.ਪੀ.ਐਸ ਇੰਸਪੈਕਟਰ ਜਨਰਲ ਪੁਲਿਸ ਟੈਕਨੀਕਲ ਵਿੰਗ ਚੰਡੀਗੜ’ ਪੰਜਾਬ, ਦੀ ਅਗਵਾਈ ਵਿਚ ਜਿਲ੍ਹਾ ਮਾਨਸਾ ਅੰਦਰ ਨਸ਼ਾ ਸਮੱਗਲਰਾਂ ਖਿਲਾਫ ਵੱਡਾ ਐਕਸ਼ਨ ਲੈਂਦੇ ਹੋਏ ਅਪਰੇਸ਼ਨ ‘ਯੁੱਧ ਨਸ਼ਿਆ ਵਿਰੁੱਧ’ ਤਹਿਤ ਡਰੱਗ ਹੋਟਸਪੋਟ ਏਰੀਆ ( ਖਾਸ ਕਰਕੇ ਜਿੱਥੇ ਨਸ਼ਾ ਖਰੀਦ ਵੇਚ ਹੁੰਦਾ ਹੈ ) ਨੂੰ ਘੇਰਾਬੰਦੀ ਕਰਕੇ PAIS ਐਪ ਅਤੇ ਸਨੈਫਰ Dog ਦੀ ਮੱਦਦ ਨਾਲ ਜਿਲ੍ਹੇ ਦੇ ਵੱਖ-ਵੱਖ ਥਾਣਿਆਂ ਦੀਆਂ ਨਸ਼ਾ ਪ੍ਰਭਾਵਿਤ ਏਰੀਆ ਦੀ ਅਸਰਦਾਰ ਢੰਗ ਨਾਲ ਨਾਕਾ ਬੰਦੀ ਕਰਕੇ ਸਰਚ ਕੀਤੀ ਗਈ ।ਇਸ ਸਰਚ ਅਪਰੇਸ਼ਨ ਦੌਰਾਨ 9 ਪੁਲਿਸ ਪਾਰਟੀਆ ਜਿੰਨਾ ਵਿਚ 2 ਐਸ.ਪੀ, 6 ਡੀ.ਐਸ.ਪੀ, 12 ਮੁੱਖ ਅਫਸਰਾਨ, ਇੰਚਾਰਜ CIA ਸਟਾਫ ਮਾਨਸਾ ਦੇ ਕੁੱਲ 642 ਪੁਲਿਸ ਕਰਮਚਾਰੀਆ ਨੇ ਭਾਗ ਲਿਆ।
ਇਸ ਅਪਰੇਸ਼ਨ ਦੌਰਾਨ ਜਿਲ੍ਹਾ ਦੇ ਅੰਦਰ 15 ਹੋਟਸਪੋਟ ਏਰੀਆ ਦੀ ਸਰਚ ਕਰਕੇ ਸੱਕੀ ਵਿਅਕਤੀਆ ਅਤੇ ਸੱਕੀ ਵਹੀਕਲਾਂ ਦੀ ਚੈਕਿੰਗ ਕੀਤੀ ਗਈ, ਚੈਕਿੰਗ ਦੋਰਾਨ 11 ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾ ਵਿਰੁੱਧ ਐਨ.ਡੀ.ਪੀ.ਐਸ ਐਕਟ, ਆਬਕਾਰੀ ਐਕਟ ਅਤੇ BNS ਤਹਿਤ 10 ਮੁਕੱਦਮੇ ਦਰਜ ਕਰਕੇ 28 ਗ੍ਰਾਮ ਹੈਰੋਇਨ, 170 ਨਸ਼ੀਲੀਆ ਗੋਲੀਆਂ, 3 ਕਿਲੋ ਗਾਂਜਾ, 100 ਕੈਪਸੂਲ ਸਿਗਨੇਚਰ, 1 ਚਾਲੂ ਭੱਠੀ ਸਮੇਤ 360 ਲਿਟਰ ਸਰਾਬ ਨਜਾਇਜ ਅਤੇ 215 ਲੀਟਰ ਲਾਹਣ ਦੀ ਬਰਾਮਦਗੀ ਕੀਤੀ ਗਈ। ਗ੍ਰਿਫਤਾਰ ਵਿਅਕਤੀਆਂ ਵਿਰੁੱਧ ਵੱਖ-ਵੱਖ ਥਾਣਿਆ ਅੰਦਰ ਮੁਕੱਦਮੇ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਗਈ ਹੈ।ਗ੍ਰਿਫਤਾਰ ਕੀਤੇ ਵਿਅਕਤੀਆ ਦੇ ਬੈਕਵਰਡ ਅਤੇ ਫਾਰਵਰਡ ਲੰਿਕ ਸਨਾਖਤ ਕਰਕੇ ਹੋਰ ਬਰਾਮਦਗੀ ਕਰਾਈ ਜਾਵੇਗੀ ਅਤੇ ਮੁਕੱਦਮਾ ਨੰਬਰ 273 ਮਿਤੀ 27.8.2019 ਅ/ਧ 399, 402, 379, 411 ਆਈ.ਪੀ.ਸੀ ਥਾਣਾ ਸਦਰ ਮਾਨਸਾ ਦਾ ਪੀ.ਉ ਚਮਕੌਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਰੁੜੇਕੇ ਕਲਾਂ ਜਿਲ੍ਹਾ ਬਰਨਾਲਾ ਨੂੰ ਗ੍ਰਿਫਤਾਰ ਕੀਤਾ ਗਿਆ।
SSP ਵੱਲੋਂ ਦੱਸਿਆ ਗਿਆ ਕਿ ਇਸ ਤਰ੍ਹਾਂ ਦੇ ਆਪਰੇਸ਼ਨ ਲਗਾਤਾਰ ਜਾਰੀ ਰਹਿਣਗੇ ਅਤੇ ਸਮੱਲਗਰਾ ਵੱਲੋ ਗੈਰ ਕਾਨੂੰਨੀ ਤਾਰੀਕੇ ਨਾਲ ਬਣਾਈ ਗਈ ਪ੍ਰਾਪਰਟੀ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਜਿਲ੍ਹਾ ਅੰਦਰ ਅਮਨ ਕਾਨੂੰਨ ਵਿਵਸਥਾ ਨੂੰ ਹਰ ਹਾਲ ਕਾਇਮ ਰੱਖਿਆ ਜਾਵੇਗਾ।

