Visitor : Visitor

ਮੋਦੀ ਹਕੂਮਤ ਨੇ ਆਪਣੇ ਦਰਬਾਰੀ ਪੂੰਜੀਪਤੀਆਂ ਨੂੰ ਖੁੱਲੇ ਗੱਫੇ ਦਿੱਤੇ : ਐਡਵੋਕੇਟ ਉੱਡਤ 

ਸੰਜੀਵ ਜਿੰਦਲ  ਝੁਨੀਰ, 15 ਫਰਵਰੀ 2025 : ਦੇਸ਼ ਦੀ ਫਾਸੀਵਾਦੀ ਮੋਦੀ ਹਕੂਮਤ ਨੇ ਆਪਣੇ 11 ਸਾਲਾ ਦੇ ਕਾਰਜਕਾਲ ਦੌਰਾਨ ਆਪਣੇ ਦਰਬਾਰੀ ਪੂੰਜੀਪਤੀਆਂ ਦਾ ਲਗਭਗ 16 ਲੱਖ ਕਰੋੜ ਰੁਪਏ ਨਾ ਮੁੜਣਯੋਗ ਕਹਿ ਕੇ ਮਾਫ ਕਰ ਦਿੱਤਾ, ਜਿਸ ਤੇ ਪਿਛਲੇ ਦਿਨੀ ਮਾਨਯੋਗ ਸੁਪਰੀਮ ਕੋਰਟ  ਨੇ ਵੀ ਗਹਿਰੀ ਚਿੰਤਾ ਪ੍ਰਗਟ ਕੀਤੀ।  ਮੋਦੀ ਹਕੂਮਤ ਨੇ ਆਪਣੇ 11 ਸਾਲਾ ਦੇ…

ਸੰਜੀਵ ਜਿੰਦਲ 

ਝੁਨੀਰ, 15 ਫਰਵਰੀ 2025 : ਦੇਸ਼ ਦੀ ਫਾਸੀਵਾਦੀ ਮੋਦੀ ਹਕੂਮਤ ਨੇ ਆਪਣੇ 11 ਸਾਲਾ ਦੇ ਕਾਰਜਕਾਲ ਦੌਰਾਨ ਆਪਣੇ ਦਰਬਾਰੀ ਪੂੰਜੀਪਤੀਆਂ ਦਾ ਲਗਭਗ 16 ਲੱਖ ਕਰੋੜ ਰੁਪਏ ਨਾ ਮੁੜਣਯੋਗ ਕਹਿ ਕੇ ਮਾਫ ਕਰ ਦਿੱਤਾ, ਜਿਸ ਤੇ ਪਿਛਲੇ ਦਿਨੀ ਮਾਨਯੋਗ ਸੁਪਰੀਮ ਕੋਰਟ  ਨੇ ਵੀ ਗਹਿਰੀ ਚਿੰਤਾ ਪ੍ਰਗਟ ਕੀਤੀ। 

ਮੋਦੀ ਹਕੂਮਤ ਨੇ ਆਪਣੇ 11 ਸਾਲਾ ਦੇ ਕਾਰਜਕਾਲ ਵਿੱਚ ਮਜ਼ਦੂਰਾਂ  ਲਈ ਕੱਖ ਨਹੀ ਕੀਤਾ , ਇਨ੍ਹਾ ਵਿਚਾਰਾ ਦਾ ਪ੍ਰਗਟਾਵਾ 17 ਫਰਵਰੀ ਨੂੰ ਬੀਡੀਪੀਓ ਝੁਨੀਰ ਦੇ ਘਿਰਾਓ ਦੀ ਤਿਆਰੀ ਹਿੱਤ ਪਿੰਡ ਰਾਏਪੁਰ ਤੇ ਮਾਖੇਵਾਲਾ ਵਿੱਖੇ ਜਨਤਕ ਮੀਟਿੰਗਾ ਨੂੰ ਸੰਬੋਧਨ ਕਰਦਿਆ  ਆਲ ਇੰਡੀਆ ਟਰੇਡ ਯੂਨੀਅਨ ਕਾਗਰਸ (ਏਟਕ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕੀਤਾ।  

ਐਡਵੋਕੇਟ ਉੱਡਤ ਨੇ ਕਿਹਾ ਮਨਰੇਗਾ ਸਕੀਮ ਮੋਦੀ ਹਕੂਮਤ ਨੂੰ ਫੁੱਟੀ ਅੱਖ ਨਹੀ ਭਾਉਦੀ ਤੇ ਹੁਣ ਇਸ ਸਕੀਮ ਨੂੰ ਖਤਮ ਕਰਨ ਤੇ ਤੁਲੀ ਹੋਈ ਹੈ। ਮਨਰੇਗਾ ਸਕੀਮ ਲਾਲ ਝੰਡੇ ਦੀ ਬਦੌਲਤ ਮਜ਼ਦੂਰ ਜਮਾਤ ਦੀ ਜਥੇਬੰਦਕ ਤਾਕਤ ਬਲਬੂਤੇ ਹੋਂਦ ਵਿੱਚ ਆਈ ਹੈ ਤੇ ਇਸ ਨੂੰ ਮਜ਼ਦੂਰ ਜਮਾਤ ਦੀ ਜਥੇਬੰਦਕ ਤਾਕਤ ਬਲਬੂਤੇ ਹੀ ਬਚਾਇਆ ਜਾ ਸਕਦਾ ਹੈ।

ਐਡਵੋਕੇਟ ਉੱਡਤ ਨੇ ਮਨਰੇਗਾ ਮਜ਼ਦੂਰਾਂ  ਨੂੰ ਸੱਦਾ ਦਿੰਦਿਆ ਕਿਹਾ ਕਿ 17 ਫਰਵਰੀ ਦੇ ਬੀਡੀਪੀਓ  ਝੁਨੀਰ ਦੇ ਘਿਰਾਓ ਵਿੱਚ ਪਰਿਵਾਰਾ ਸਮੇਤ ਕਾਫਲੇ ਬਣਾ ਕੇ ਪਹੁੰਚਣ ਦੀ ਅਪੀਲ ਕੀਤੀ ।ਇਸ ਮੌਕੇ ਗੁਰਪਿਆਰ ਸਿੰਘ ਫੱਤਾ , ਜੱਗਾ ਸਿੰਘ ਰਾਏਪੁਰ ,ਕ੍ਰਿਸਨ ਸਿੰਘ ਰਾਏਪੁਰ, ਲਾਭ ਸਿੰਘ ਰਾਏਪੁਰ , ਕਰਨੈਲ ਸਿੰਘ ਮਾਖਾ , ਭੋਲਾ ਸਿੰਘ ਮਾਖਾ , ਮੇਜਰ ਸਿੰਘ ਮਾਖਾ ਆਦਿ ਨੇ ਵੀ ਵਿਚਾਰ ਸਾਂਝੇ ਕੀਤੇ।

Leave a Reply

Your email address will not be published. Required fields are marked *

Visitor : Visitor