Visitor : Visitor

ਲੰਡਾ ਹਰੀਕੇ ਦੇ ਤਿੰਨ ਗੁਰਗੇ ਪਾਕਿਸਤਾਨੀ ਪਿਸਟਲ ਸਮੇਤ ਕਾਬੂ 

ਬਿਊਰੋ ਪ੍ਰਾਈਮ ਪੋਸਟ ਪੰਜਾਬ ਤਰਨਤਾਰਨ ਦੇ ਥਾਣਾ ਸਦਰ ਦੀ ਪੁਲਿਸ ਨੇ ਦੇਰ ਰਾਤ ਪਿੰਡ ਭੁੱਲਰ ਦੇ ਕੋਲ ਹੋਏ ਮੁਕਾਬਲੇ ਦੌਰਾਨ ਵਿਦੇਸ਼ ਬੈਠੇ ਅੱਤਵਾਦੀ ਲਖਬੀਰ ਲੰਡਾ ਨਾਲ ਸਬੰਧਤ ਤਿੰਨ ਗੁਰਗਿਆਂ ਨੂੰ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕੀਤਾ ਹੈ। ਕਾਰ ਸਵਾਰ ਇਨ੍ਹਾਂ ਬਦਮਾਸ਼ਾਂ ਵਿੱਚੋਂ ਇਕ ਦੀ ਲੱਤ ’ਤੇ ਗੋਲੀ ਵੀ ਲੱਗੀ ਹੈ। ਜਿਸ ਨੂੰ ਇਲਾਜ਼ ਲਈ ਤਰਨਤਾਰਨ ਦੇ…

ਬਿਊਰੋ ਪ੍ਰਾਈਮ ਪੋਸਟ ਪੰਜਾਬ

ਤਰਨਤਾਰਨ ਦੇ ਥਾਣਾ ਸਦਰ ਦੀ ਪੁਲਿਸ ਨੇ ਦੇਰ ਰਾਤ ਪਿੰਡ ਭੁੱਲਰ ਦੇ ਕੋਲ ਹੋਏ ਮੁਕਾਬਲੇ ਦੌਰਾਨ ਵਿਦੇਸ਼ ਬੈਠੇ ਅੱਤਵਾਦੀ ਲਖਬੀਰ ਲੰਡਾ ਨਾਲ ਸਬੰਧਤ ਤਿੰਨ ਗੁਰਗਿਆਂ ਨੂੰ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕੀਤਾ ਹੈ। ਕਾਰ ਸਵਾਰ ਇਨ੍ਹਾਂ ਬਦਮਾਸ਼ਾਂ ਵਿੱਚੋਂ ਇਕ ਦੀ ਲੱਤ ’ਤੇ ਗੋਲੀ ਵੀ ਲੱਗੀ ਹੈ। ਜਿਸ ਨੂੰ ਇਲਾਜ਼ ਲਈ ਤਰਨਤਾਰਨ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

ਲੰਡਾ ਹਰੀਕੇ ਦੇ ਤਿੰਨ ਗੁਰਗੇ ਮੁਕਾਬਲੇ ਤੋਂ ਬਾਅਦ ਕਾਬੂ, ਇਕ ਦੀ ਲੱਤ ’ਚ ਲੱਗੀ ਗੋਲੀ, ਪਾਕਿਸਤਾਨ ਦਾ ਬਣਿਆ ਪਿਸਟਲ ਬਰਾਮਦਲੰਡਾ ਹਰੀਕੇ ਦੇ ਤਿੰਨ ਗੁਰਗੇ ਮੁਕਾਬਲੇ ਤੋਂ ਬਾਅਦ ਕਾਬੂ, ਇਕ ਦੀ ਲੱਤ ’ਚ ਲੱਗੀ ਗੋਲੀ, ਪਾਕਿਸਤਾਨ ਦਾ ਬਣਿਆ ਪਿਸਟਲ ਬਰਾਮਦ

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਅਤੁਲ ਸੋਨੀ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਗੈਂਗਸਟਰਾਂ ਖਿਲਾਫ ਇਕ ਟੀਮ ਬਣਾਈ ਗਈ ਹੈ, ਜਿਸ ਨੂੰ ਥਾਣਾ ਸਦਰ ਤਰਨਤਾਰਨ ਦੇ ਮੁਖੀ ਇੰਸਪੈਕਟਰ ਕਸ਼ਮੀਰ ਸਿੰਘ ਲੀਡ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਮੱਖੂ ਦੇ ਕਿਸਾਨ ਆਗੂ ਸਤਨਾਮ ਸਿੰਘ ਉੱਪਰ ਗੋਲੀਆਂ ਚਲਾਉਣ ਦੀ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਬਦਮਾਸ਼ਾਂ ਦੀ ਇਲਾਕੇ ਵਿਚ ਹੋਣ ਦੀ ਸੂਚਨਾ ਮਿਲੀ ਸੀ। ਜਿਸਦੇ ਚੱਲਦਿਆਂ ਇੰਸਪੈਕਟਰ ਕਸ਼ਮੀਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਟੀਮ ਨੇ ਪਿੰਡ ਭੁੱਲਰ ਕੋਲ ਨਾਕੇਬੰਦੀ ਕਰ ਲਈ।

ਇਸੇ ਦੌਰਾਨ ਇਕ ਗੱਡੀ ਆਈ ਅਤੇ ਨਾਕੇਬੰਦੀ ਵੇਖ ਚਾਲਕ ਨੇ ਗੱਡੀ ਖੇਤਾਂ ’ਚ ਉਤਾਰ ਦਿੱਤੀ। ਗੱਡੀ ਚਲਾ ਰਹੇ ਨੌਜਵਾਨ ਨੇ ਪੁਲਿਸ ਉੱਪਰ ਦੋ ਫਾਇਰ ਕੀਤੇ ਤਾਂ ਜੋ ਉਹ ਭੱਜ ਸਕੇ। ਪਰ ਜਵਾਬੀ ਗੋਲੀਬਾਰੀ ਦੌਰਾਨ ਉਸਦੀ ਲੱਤ ਵਿਚ ਗੋਲੀ ਲੱਗਣ ਕਰਕੇ ਉਹ ਜਖਮੀ ਹੋ ਗਿਆ। ਜਦੋਕਿ ਉਸਦੇ ਦੋ ਸਾਥੀ ਕੁਝ ਦੂਰੀ ਤੱਕ ਭੱਜੇ ਵੀ ਪਰ ਉਨ੍ਹਾਂ ਨੂੰ ਵੀ ਕਾਬੂ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਜਖਮੀ ਹੋਏ ਬਦਮਾਸ਼ ਦੀ ਪਛਾਣ ਜਸਕਰਨ ਸਿੰਘ ਵਜੋਂ ਹੋਈ ਹੈ। ਜਦੋਕਿ ਉਸਦੇ ਨਾਲ ਹਰਮਿੰਦਰ ਸਿੰਘ ਅਤੇ ਹਰਮਨ ਸਿੰਘ ਨਾਮਕ ਬਦਮਾਸ਼ ਸਨ।

ਮੁੱਢਲੀ ਪੁੱਛਿਗੱਛ ਦੌਰਾਨ ਉਕਤ ਬਦਮਾਸ਼ਾਂ ਨੇ ਦੱਸਿਆ ਕਿ ਉਹ ਲੰਡਾ ਹਰੀਕੇ ਲਈ ਕੰਮ ਕਰਦੇ ਹਨ ਅਤੇ ਉਸਦੇ ਕਹਿਣ ’ਤੇ ਹੀ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੰਦੇ ਹਨ। ਡੀਐੱਸਪੀ ਨੇ ਦੱਸਿਆ ਕਿ ਬਦਮਾਸ਼ਾਂ ਕੋਲੋਂ ਪਾਕਿਸਤਾਨ ਦਾ ਬਣਿਆ 9 ਐੱਮਐੱਮ ਦਾ ਪਿਸਟਲ ਬਰਾਮਦ ਹੋਇਆ ਹੈ ਅਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *

Visitor : Visitor