ਪੰਜਾਬ ਖੇਤ ਮਜ਼ਦੂਰ ਸਭਾ ਤੇ ਏਟਕ ਵੱਲੋ ਕੇਂਦਰ ਦੀ ਮੋਦੀ ਹਕੂਮਤ ਵਿਰੁੱਧ ਅਰਥੀ ਫੂਕ ਮੁਜਾਹਰਾ
ਸੰਜੀਵ ਜਿੰਦਲ
ਮਾਨਸਾ, 1 ਫਰਵਰੀ 2025 : ਦੇਸ਼ ਦੀ ਪਾਰਲੀਮੈਂਟ ਵਿੱਚ ਗ੍ਰਹਿ ਮੰਤਰੀ ਅਮਿਤ ਸਾਹ ਵੱਲੋ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਵਿਰੁੱਧ ਅਪਮਾਨਜਨਕ ਟਿੱਪਣੀ ਕਰਨ ਵਿਰੁੱਧ ਤੇ ਅਮ੍ਰਿੰਤਸਰ ਦੀ ਘਟਨਾ ਵਿਰੁੱਧ ਪੰਜਾਬ ਖੇਤ ਮਜਦੂਰ ਸਭਾ ਤੇ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ (ਏਟਕ) ਵੱਲੋ ਕੇਂਦਰ ਦੀ ਮੋਦੀ ਹਕੂਮਤ ਵਿਰੁੱਧ ਅਰਥੀ ਫੂਕ ਮੁਜਾਹਰਾ ਕੱਢਿਆ।
ਇਸ ਮੌਕੇ ਸੰਬੋਧਨ ਕਰਦਿਆ ਪੰਜਾਬ ਖੇਤ ਮਜਦੂਰ ਸਭਾ ਦੇ ਸੂਬਾਈ ਆਗੂ ਕ੍ਰਿਸ਼ਨ ਚੌਹਾਨ ਤੇ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ (ਏਟਕ ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਅਸਲ ਵਿੱਚ ਫਿਰਕੂ ਫਾਸੀਵਾਦੀ ਸੰਘੀ ਲਾਣਾ ਡਾਕਟਰ ਭੀਮ ਰਾਓ ਅੰਬੇਡਕਰ ਦੀ ਸਖਸੀਅਤ ਤੇ ਵਿਚਾਰਧਾਰਾ ਤੋਂ ਭੈਭੀਤ ਹੋ ਚੁੱਕਿਆ ਹੈ , ਕਿਉਕਿ ਭਾਰਤੀ ਲੋਕਾ ਵਿੱਚ ਭਾਰਤੀ ਸੰਵਿਧਾਨ ਪ੍ਰਤੀ ਤੇ ਡਾ. ਅੰਬੇਡਕਰ ਪ੍ਰਤੀ ਸਤਿਕਾਰ ਦਿਨ ਪ੍ਰਤੀ ਦਿਨ ਵਧ ਰਿਹਾ ਹੈ ਤੇ ਭਾਰਤੀ ਲੋਕਤੰਤਰ , ਭਾਰਤੀ ਸੰਵਿਧਾਨ ਤੇ ਸੰਵਿਧਾਨਿਕ ਸੰਸਥਾਵਾਂ ਨੂੰ ਖਤਮ ਕਰਕੇ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਸੁਪਨੇ ਦੇਖ ਰਹੇ ਫਿਰਕੂ ਫਾਸੀਵਾਦੀ ਸੰਘੀ ਲਾਣੇ ਨੂੰ ਇਹ ਹਜਮ ਨਹੀ ਹੋ ਰਿਹਾ , ਜਿਸ ਦਾ ਪ੍ਰਗਟਾਵਾ ਪਾਰਲੀਮੈਟ ਵਿੱਚ ਅਮਿਤ ਸ਼ਾਹ ਦੇ ਮੂੰਹੋ ਹੋਇਆ ।
ਆਗੂਆ ਨੇ ਕਿਹਾ ਕਿ ਅੰਮ੍ਰਿਤਸਰ ਦੀ ਘਟਨਾ ਕੇਂਦਰੀ ਏਜੰਸੀਆ ਵੱਲੋ ਸੁਨਿਸ਼ਚਿਤ ਹੈ ਤਾਂ ਕਿ ਪੰਜਾਬੀਆ ਨੂੰ ਬਦਨਾਮ ਕੀਤਾ ਜਾ ਸਕੇ , ਆਗੂਆਂ ਨੇ ਕਿਹਾ ਕਿ ਇਸ ਘਟਨਾ ਦੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਫਿਰਕੂ ਫਾਸੀਵਾਦੀ ਸੰਘੀ ਲਾਣਾ ਆਪਣੀਆ ਘਟੀਆ ਕਿਸਮ ਦੀਆ ਚਾਲਾਂ ਵਿੱਚ ਕਦੇ ਕਾਮਯਾਬ ਨਹੀ ਹੋਵੇਗਾ ਤੇ ਡਾਕਟਰ ਸਾਹਿਬ ਦੀ ਵਿਚਾਰਧਾਰਾ ਅਤੇ ਸਖਤੀਅਤ ਹਮੇਸ਼ਾ ਦੇਸ਼ ਵਾਸੀਆਂ ਲਈ ਪ੍ਰੇਰਨਾ ਦਾ ਸਰੋਤ ਬਣੀ ਰਹੇਗੀ ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕੇਵਲ ਸਿੰਘ ਸਮਾਉ , ਦਲਜੀਤ ਸਿੰਘ ਮਾਨਸ਼ਾਹੀਆ , ਗੁਰਪਿਆਰ ਸਿੰਘ ਫੱਤਾ , ਰਾਜ ਸਿੰਘ ਧਿੰਗੜ , ਰਾਜ ਕੁਮਾਰ ਸ਼ਰਮਾ , ਅਸੋਕ ਲਾਕੜਾ, ਗਰੀਬੂ ਬੱਛੋਆਣਾ , ਬੰਬੂ ਸਿੰਘ , ਰਤਨ ਭੋਲਾ , ਬੂਟਾ ਸਿੰਘ ਬਾਜੇਵਾਲਾ , ਬੂਟਾ ਸਿੰਘ ਬਰਨਾਲਾ , ਦੇਸ ਰਾਜ ਕੋਟਧਰਮੂ , ਸੁਖਦੇਵ ਸਿੰਘ ਪੰਧੇਰ , ਸੁਖਦੇਵ ਸਿੰਘ ਮਾਨਸਾ , ਪੱਪੀ ਸਿੰਘ ਮੂਲਾਵਾਲਾ , ਸੰਕਰ ਜਟਾਣਾਂ , ਲਾਭ ਸਿੰਘ ਮੰਢਾਲੀ , ਗੁਰਦੇਵ ਸਿੰਘ ਦਲੇਲ ਸਿੰਘ ਵਾਲਾ ਆਦਿ ਨੇ ਵੀ ਵਿਚਾਰ ਸਾਂਝੇ ਕੀਤੇ।

