ਸੰਜੀਵ ਜਿੰਦਲ
ਮਾਨਸਾ, 27 ਜਨਵਰੀ 2025 : ਅੱਜ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਦਰਜਾ-3 ਮਾਨਸਾ, ਜਿਲ੍ਹਾ ਮਾਨਸਾ ਦੇ ਪ੍ਰਧਾਨ ਅਤੇ ਸਮੂਹ ਅਹੁਦੇਦਾਰਾਂ ਦੀ ਚੋਣ ਸਰਵ ਸੰਮਤੀ ਨਾਲ ਕੀਤੀ ਗਈ।
ਜਿਸ ਵਿੱਚ ਹਰਪ੍ਰੀਤ ਸਿੰਘ ਬਿੱਟੂ ਸੀਨੀਅਰ ਸਹਾਇਕ, ਰੀਡਰ ਟੂ ਏ.ਡੀ.ਸੀ. ਮਾਨਸਾ ਨੂੰ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਸੁਖਵਿੰਦਰ ਸਿੰਘ ਨੂੰ ਜਨਰਲ ਸਕੱਤਰ ਅਤੇ ਮਨੋਜ ਕੁਮਾਰ ਬਤੌਰ ਖਚਾਨਚੀ ਚੁਣੇ ਗਏ।
ਹਰਪ੍ਰੀਤ ਸਿੰਘ ਪ੍ਰਧਾਨ ਵਲੋਂ ਸਮੂਹ ਕਰਮਚਾਰੀਆਂ ਨੂੰ ਵਿਸ਼ਵਾਸ਼ ਦਿਵਾਇਆ ਗਿਆ ਕਿ ਉਹ ਤਨਦੇਹੀ ਅਤੇ ਇਮਾਨਦਾਰੀ ਨਾਲ ਮੁਲਾਜ਼ਮਾਂ ਦੇ ਹੱਕਾਂ ਦੀ ਰਾਖੀ ਕਰਨਗੇ, ਇਸ ਤੋਂ ਇਲਾਵਾ ਭਵਿੱਖ ਵਿੱਚ ਸੂਬਾ ਬਾਡੀ ਵਲੋਂ ਮੁਲਾਜ਼ਮਾਂ ਦੀਆਂ ਜਾਇਜ ਅਤੇ ਹੱਕੀ ਮੰਗਾਂ ਲਈ ਦਿੱਤੇ ਗਏ ਹਰ ਸੰਘਰਸ਼ ਨੂੰ ਮੁਕੰਮਲ ਰੂਪ ਵਿੱਚ ਲਾਗੂ ਕੀਤਾ ਜਾਵੇਗਾ।
ਇਸ ਮੌਕੇ ਸੁਖਰਾਜ ਸਿੰਘ ਪੀ.ਏ. ਟੂ ਡਿਪਟੀ ਕਮਿਸ਼ਨਰ, ਮਾਨਸਾ, ਸ਼ਕੁੰਤਲਾ ਰਾਣੀ ਸੁਪਰਡੰਟ (ਜਨਰਲ), ਪਰਮਿੰਦਰ ਕੌਰ ਸੁਪਰਡੰਟ (ਮਾਲ), ਹਰਬੰਸ ਕੌਰ ਸੀਨੀਅਰ ਸਹਾਇਕ, ਹਰੀਸ਼ ਕੁਮਾਰ ਸੀਨੀਅਰ ਸਹਾਇਕ, ਰੀਡਰ ਟੂ ਡੀ.ਸੀ. ਮਾਨਸਾ, ਕ੍ਰਿਸ਼ਨ ਕੁਮਾਰ ਸੀਨੀਅਰ ਸਹਾਇਕ, ਜਸਵੰਤ ਸਿੰਘ ਮੌਜੋ ਸੂਬਾ ਪ੍ਰੈੱਸ ਸਕੱਤਰ, ਸੁਸ਼ੀਲ ਕੁਮਾਰ ਸੀਨੀਅਰ ਸਹਾਇਕ, ਗੁਰਮੀਤ ਸਿੰਘ ਗਾਗੋਵਾਲ ਸੀਨੀਅਰ ਸਹਾਇਕ, ਨਵਨੀਤ ਸਿੰਘ ਮਰਾੜ੍ਹ ਕਲਰਕ, ਸੁਖਚੈਨ ਸਿੰਘ ਕਲੇਰ ਕਲਰਕ, ਮੋਹਨ ਲਾਲ ਕਲਰਕ, ਅਰਵਿੰਦਰ ਸਿੰਘ ਜੂਨੀਅਰ ਸਹਾਇਕ, ਮਿਸ ਜਸਪ੍ਰੀਤ ਕੌਰ ਪੂਜਾ, ਜੂਨੀਅਰ ਸਹਾਇਕ ਆਦਿ ਬਹੁ-ਗਿਣਤੀ ਮੁਲਾਜ਼ਮ ਸ਼ਾਮਲ ਰਹੇ।

