ਬਿਊਰੋ, ਪ੍ਰਾਈਮ ਪੋਸਟ ਪੰਜਾਬ
ਅੰਮ੍ਰਿਤਸਰ : ਅੰਮ੍ਰਿਤਸਰ ਦੇ ਵੇਰਕਾ ਥਾਣੇ ਦੀ ਐੱਸ.ਐੱਚ. ਓ. ਅਮਨਜੋਤ ਕੌਰ ‘ਤੇ ਕੁਝ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਜਾਨ ਲੇਵਾ ਕਰ ਦਿੱਤਾ। ਇਸ ਹਮਲੇ ਵਿਚ ਐੱਸ.ਐੱਚ. ਓ. ਅਮਨਜੋਤ ਕੌਰ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਇਹ ਹਮਲਾ ਨਾਕੇ ਦੌਰਾਨ ਹੋਇਆ ਹੈ। ਪੁਲਸ ਨੇ ਬੀਤੀ ਰਾਤ ਪਿੰਡ ਮੂਧਲ ਨੇੜੇ ਨਾਕਾ ਲਗਾਇਆ ਹੋਇਆ ਸੀ, ਇਸ ਦੌਰਾਨ ਕੁਝ ਨੌਜਵਾਨਾਂ ਨੇ ਦਾਤਰਾਂ ਅਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਹਮਲੇ ਵਿਚ ਐੱਸ. ਐੱਚ. ਓ. ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਆਪਰੇਸ਼ਨ ਚੱਲ ਰਿਹਾ ਹੈ।
ਫਿਲਹਾਲ ਕੋਈ ਵੀ ਪੁਲਸ ਅਧਿਕਾਰੀ ਇਸ ਮਾਮਲੇ ਵਿਚ ਬੋਲਣ ਲਈ ਤਿਆਰ ਨਹੀਂ ਹੈ। ਜਾਣਕਾਰੀ ਮੁਤਾਬਕ ਰਾਤ ਨੂੰ ਜਦੋਂ ਉਹ ਨਾਕੇ ‘ਤੇ ਮੌਜੂਦ ਸੀ ਤਾਂ ਥੋੜੀ ਦੂਰੀ ‘ਤੇ ਕੁਝ ਲੋਕਾਂ ਦੇ ਝਗੜੇ ਦੀ ਖ਼ਬਰ ਮਿਲੀ ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਨਸ਼ੇ ਵਿਚ ਧੁੱਤ ਲੋਕਾਂ ਨੇ ਐੱਸ.ਐੱਚ. ਓ. ‘ਤੇ ਹਮਲਾ ਕਰ ਦਿੱਤਾ।

