Visitor : Visitor

ਕੇਦਾਰਨਾਥ ‘ਚ ਪਹਾੜੀ ਤੋਂ ਡਿੱਗੇ ਵੱਡੇ-ਵੱਡੇ ਪੱਥਰ, 3 ਸ਼ਰਧਾਲੂਆਂ ਦੀ ਮੌਤ, 8 ਜ਼ਖਮੀ

ਬਿਊਰੋ, ਪ੍ਰਾਈਮ ਪੋਸਟ ਪੰਜਾਬ  ਉੱਤਰਾਖੰਡ ਦੇ ਕੇਦਾਰਨਾਥ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇੱਥੇ ਇੱਕ ਭਿਆਨਕ ਹਾਦਸਾ ਵਾਪਰਿਆ ਹੈ। ਕੇਦਾਰਨਾਥ ਮੰਦਰ ਨੂੰ ਜਾਣ ਵਾਲੇ ਪੈਦਲ ਮਾਰਗ ਉਤੇ ਅਚਾਨਕ ਹੋਈ ਲੈਂਡਸਲਾਇਡ ਕਾਰਨ 11 ਸ਼ਰਧਾਲੂ ਪਹਾੜੀ ਦੇ ਮਲਬੇ ਹੇਠ ਆ ਗਏ। ਇਨ੍ਹਾਂ ਵਿਚੋਂ 3 ਦੀ ਮੌਤ ਹੋ ਗਈ, ਜਦਕਿ 8 ਲੋਕ ਜ਼ਖਮੀ ਹੋ ਗਏ। ਉਤਰਾਖੰਡ ਵਿੱਚ…

ਬਿਊਰੋ, ਪ੍ਰਾਈਮ ਪੋਸਟ ਪੰਜਾਬ 

ਉੱਤਰਾਖੰਡ ਦੇ ਕੇਦਾਰਨਾਥ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇੱਥੇ ਇੱਕ ਭਿਆਨਕ ਹਾਦਸਾ ਵਾਪਰਿਆ ਹੈ। ਕੇਦਾਰਨਾਥ ਮੰਦਰ ਨੂੰ ਜਾਣ ਵਾਲੇ ਪੈਦਲ ਮਾਰਗ ਉਤੇ ਅਚਾਨਕ ਹੋਈ ਲੈਂਡਸਲਾਇਡ ਕਾਰਨ 11 ਸ਼ਰਧਾਲੂ ਪਹਾੜੀ ਦੇ ਮਲਬੇ ਹੇਠ ਆ ਗਏ। ਇਨ੍ਹਾਂ ਵਿਚੋਂ 3 ਦੀ ਮੌਤ ਹੋ ਗਈ, ਜਦਕਿ 8 ਲੋਕ ਜ਼ਖਮੀ ਹੋ ਗਏ।

ਉਤਰਾਖੰਡ ਵਿੱਚ ਚਾਰ ਧਾਮ ਯਾਤਰਾ ਜਾਰੀ ਹੈ। ਇਸ ਤੋਂ ਇਲਾਵਾ ਮਾਨਸੂਨ ਵੀ ਤਬਾਹੀ ਮਚਾ ਰਿਹਾ ਹੈ। ਇੱਥੇ ਭਾਰੀ ਬਾਰਸ਼ ਕਾਰਨ ਪਹਾੜਾਂ ਦੇ ਖਿਸਕਣ ਦੀਆਂ ਖਬਰਾਂ ਲਗਾਤਾਰ ਆ ਰਹੀਆਂ ਹਨ। ਕੇਦਾਰਨਾਥ ਮੰਦਰ ਦੇ ਫੁੱਟਪਾਥ ਉਤੇ ਐਤਵਾਰ ਸਵੇਰੇ ਵੱਡਾ ਹਾਦਸਾ ਵਾਪਰ ਗਿਆ।

ਕੇਦਾਰਨਾਥ ਮੰਦਰ ਜਾਂਦੇ ਸਮੇਂ ਜ਼ਮੀਨ ਖਿਸਕਣ ਕਾਰਨ ਤਿੰਨ ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ ਅੱਠ ਹੋਰ ਜ਼ਖਮੀ ਹੋ ਗਏ। ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ ਅਨੁਸਾਰ ਸ਼ਰਧਾਲੂਆਂ ਨੇ ਸਵੇਰੇ ਗੌਰੀਕੁੰਡ ਤੋਂ ਆਪਣੀ ਯਾਤਰਾ ਸ਼ੁਰੂ ਕੀਤੀ। ਚਿਰਵਾਸਾ ਨੇੜੇ ਜ਼ਮੀਨ ਖਿਸਕਣ ਕਾਰਨ ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਚਾਰਧਾਮ ਯਾਤਰਾ ਦੌਰਾਨ ਸ਼ਰਧਾਲੂ ਐਤਵਾਰ ਸਵੇਰੇ ਕੇਦਾਰਨਾਥ ਮੰਦਰ ਵੱਲ ਰਵਾਨਾ ਹੋਏ ਸਨ। ਇਸੇ ਦੌਰਾਨ ਪੈਦਲ ਮਾਰਗ ’ਤੇ ਚਿਰਬਾਟੀਆ ਨੇੜੇ ਭਿਆਨਕ ਹਾਦਸਾ ਵਾਪਰ ਗਿਆ। ਪਹਾੜ ‘ਚ ਅਚਾਨਕ ਦਰਾੜ ਪੈਣ ਕਾਰਨ ਕਈ ਸ਼ਰਧਾਲੂ ਮਲਬੇ ਦੀ ਲਪੇਟ ‘ਚ ਆ ਗਏ। ਇਸ ‘ਚ 3 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 8 ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਮੌਕੇ ‘ਤੇ ਪਹੁੰਚੀ ਬਚਾਅ ਅਤੇ ਰਾਹਤ ਟੀਮ ਨੇ ਤੁਰੰਤ ਮਲਬੇ ਹੇਠ ਦੱਬੇ ਲੋਕਾਂ ਨੂੰ ਕੱਢਣ ਦੇ ਯਤਨ ਸ਼ੁਰੂ ਕਰ ਦਿੱਤੇ।

Leave a Reply

Your email address will not be published. Required fields are marked *

Visitor : Visitor