ਸੰਜੀਵ ਜਿੰਦਲ
ਮਾਨਸਾ, 30 ਮਈ 2024 : ਜਦੋਂ ਦਾ ਲੋਕ ਸਭਾ ਚੋਣਾਂ ਦਾ ਵਿਗਲ ਵੱਜਿਆ ਹੈ ਤਾਂ ਦੇਸ਼ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਆਪਣਾ ਆਪਣਾ ਲੋਹਾ ਮਨਵਾਉਣ ਵਾਸਤੇ ਪੱਬਾਂ ਭਾਰ ਹੋਈਆਂ ਪਈਆਂ ਹਨ। ਪੰਜਾਬ ਵਿੱਚ ਹਰੇਕ ਪਾਰਟੀ ਨੇ 13 ਲੋਕ ਸਭਾ ਹਲਕਿਆਂ ਤੋਂ ਆਪਣੇ ਆਪਣੇ ਉਮੀਦਵਾਰ ਐਲਾਨ ਦਿੱਤੇ ਹਨ। ਪਰ ਬਠਿੰਡਾ ਸੀਟ ਹੋਟ ਸੀਟ ਬਣ ਚੁੱਕੀ ਹੈ।
ਬਠਿੰਡਾ ਸੀਟ ਤੇ ਖੜੇ ਹੋਏ ਸਾਰੇ ਉਮੀਦਵਾਰ ਆਪਣੀ ਆਪਣੀ ਜ਼ੋਰ ਅਜਮਾਈ ਕਰ ਰਹੇ ਹਨ ਪਰ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦਾ ਪੱਲੜਾ ਭਾਰੀ ਨਜ਼ਰ ਆ ਰਿਹਾ ਹੈ। ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ ਤੇ ਹਲਕਾ ਸਰਦੂਲਗੜ੍ਹ ਦੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਇਸ ਤੋਂ ਇਲਾਵਾ ਉਹਨਾਂ ਦੇ ਨਾਲ ਬਾਜੇਵਾਲਾ ਪਿੰਡ ਦੇ ਸਰਪੰਚ ਪੋਹਲੋਜੀਤ ਸਿੰਘ ਨੇ ਆਪਣੇ ਸਮਰਥਕਾਂ ਨਾਲ ਪੂਰੇ ਹਲਕੇ ਵਿੱਚ ਆਪਣੇ ਜੋਰ ਸ਼ੋਰ ਨਾਲ ਡੰਕਾ ਵਜਾ ਦਿੱਤਾ ਹੈ।

ਅਜੀਤਇੰਦਰ ਸਿੰਘ ਮੋਫਰ, ਬਿਕਰਮ ਸਿੰਘ ਮੋਫਰ ਪੋਹਲੋਜੀਤ ਸਿੰਘ ਨੇ ਹਲਕੇ ਦੇ ਸਾਰੇ ਪਿੰਡਾਂ ਵਿੱਚ ਜਾ ਕੇ ਘਰ ਘਰ ਇੱਕ ਹੱਥ ਭਾਵ ਕਾਂਗਰਸ ਹੀ ਹੈ ਜੋ ਸਾਡੇ ਹਾਲਾਤ ਬਦਲ ਸਕਦਾ ਹੈ ਦਾ ਨਾਅਰਾ ਲਗਾਇਆ । ਅੱਜ ਚੋਣਾਂ ਦੇ ਆਖਰੀ ਦਿਨ ਉਨਾਂ ਵੱਲੋਂ ਪਿੰਡ ਬਾਜੇਵਾਲਾ ਵਿੱਚ ਇੱਕ ਵਿਸ਼ੇਸ਼ ਕਾਫਲਾ ਕੱਢਿਆ ਗਿਆ। ਇੱਥੇ ਹੀ ਬੱਸ ਨਹੀਂ ਉਨਾਂ ਨਾਲ ਕਾਮਰੇਡ ਭਾਈਚਾਰਾ ਵੀ ਹਾਜ਼ਰ ਸੀ। ਜਿਸ ਵਿੱਚ ਪੋਹਲੋਜੀਤ ਸਿੰਘ, ਰਾਵਲ ਸਿੰਘ ਸਿੱਧੂ, ਜਸਵੰਤ ਸਿੰਘ ਮਿੰਟੂ, ਅਵਤਾਰ ਸਿੰਘ, ਤੇਜਾ ਸਿੰਘ, ਨੈਬਾ ਸਿੰਘ, ਜਗਤਾਰ ਸਿੰਘ, ਨਾਜਰ ਸਿੰਘ ਖਰਚੂ, ਜਗਜੀਤ ਸਿੰਘ ਬੂਟੀ, ਜਸਵੰਤ ਸਿੰਘ ਤੋਂ ਇਲਾਵਾ ਪਿੰਡ ਦੇ ਕਾਂਗਰਸੀ ਅਤੇ ਕਾਮਰੇਡ ਹਾਜ਼ਰ ਸਨ।


1 Comment
3