ਸਿੱਖਿਆ, ਸਮਾਜ ਸੇਵਾ ਅਤੇ ਨਸ਼ਿਆਂ ਦੇ ਖਾਤਮੇ ਵਿੱਚ ਯੋਗਦਾਨ ਪਾਉਣ ਹਿੱਤ ਕੀਤਾ ਗਿਆ ਸਨਮਾਨ
ਸੰਜੀਵ ਜਿੰਦਲ
ਮਾਨਸਾ, 14 ਅਪ੍ਰੈਲ 2024 : ਥਾਣੇਦਾਰ ਬਲਵੰਤ ਭੀਖੀ ਨੇ ਹਮੇਸ਼ਾ ਲੋੜਵੰਦਾਂ ਅਤੇ ਬੇਸਹਾਰਾ ਲੋਕਾਂ ਦੀ ਮਦਦ ਕੀਤੀ। ਸਿੱਖਿਆ ਦੇ ਖੇਤਰ ਵਿੱਚ ਪਾਏ ਯੋਗਦਾਨ ਨੂੰ ਤਾਂ ਬਿਲਕੁਲ ਹੀ ਭੁਲਾਇਆ ਨਹੀ ਜਾ ਸਕਦਾ। ਭੀਖੀ ਲੜਕੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ਼ ਦੀ ਦਿੱਖ ਨੂੰ ਸੁਧਾਰਨ ਅਤੇ ਉਸ ਵਿੱਚ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਵੱਧ ਸਹੂਲਤਾ ਮਹੁੱਈਆ ਕਰਵਾਉਣ ਵਿੱਚ ਉਨ੍ਹਾਂ ਦਾ ਮੁੱਖ ਰੋਲ ਰਿਹਾ ਹੈ। ਵਿਭਾਗੀ ਤੌਰ ਤੇ ਭਾਸ਼ਣ ਮੁਕਾਬਿਲਆਂ ਵਿੱਚ ਉਹ ਨੈਸ਼ਨਲ ਪੱਧਰ ਦਾ ਅਵਾਰਡ ਪ੍ਰਾਪਤ ਕਰ ਚੁੱਕੇ ਹਨ । ਇਸ ਤੋਂ ਇਲਾਵਾ ਵਿਭਾਗੀ ਮਾਨ-ਸਨਾਮਨ ਦੀ ਤਾਂ ਗਿਣਤੀ ਨਹੀ ਕੀਤੀ ਜਾ ਸਕਦੀ।ਪੰਜਾਬ ਪੁਲੀਸ ਵੱਲੋਂ ਚਲਾਈ ਗਈ ਨਸ਼ਾਂ ਛਡਾਉ ਮੁਹਿੰਮ ਦਾ ਉਹ ਮੁੱਖ ਪਾਤਰ ਬਣ ਕੇ ਉਭਰੇ । ਮਾਨਸਾ, ਸੰਗਰੂਰ, ਬਰਨਾਲਾ, ਬਠਿੰਡਾ ਅਤੇ ਲੁਧਿਆਣਾ ਜ਼ਿਲ੍ਹੇ ਦੇ ਹਰ ਪਿਗ਼ਮਡ ਹਰ ਗਲੀ ਵਿੱਚ ਉਹ ਨੌਜਵਾਨਾਂ ਨੂੰ ਨਸ਼ਾ ਨਾ ਕਰਣ ਦਾ ਹੋਕਾ ਦੇ ਚੁੱਕੇ ਹਨ।
ਡਾ.ਭੀਮ ਰਾਓ ਅੰਬੇਦਕਰ ਜੀ ਦੀਆਂ ਸਿੱਖਿਆਵਾਂ ਅਤੇ ਉਹਨਾਂ ਦੇ ਵਿਚਾਰਾਂ ਤੋਂ ਪ੍ਰਰੇਣਾ ਲੈਂਦੇ ਹੋਏ ਉਹ ਲੜਕੀਆਂ ਨੂੰ ਸ਼ਕਤੀਕਰਣ ਹਿੱਤ ਪਿੰਡਾਂ ਵਿੱਚ ਸਿਲਾਈ ਸੈਂਟਰ ਖੋਲ੍ਹਣ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ। ਇਸ ਕਾਰਣ ਹੀ ਅੱਜ ਡਾ.ਭੀਮ ਰਾਓ ਅੰਬੇਦਕਰ ਦੇ 133ਵੇਂ ਜਨਮ ਦਿਨ ਤੇ ਸ਼ਹਿਰ ਅਤੇ ਵਿਦੇਸ਼ਾ ਵਿੱਚ ਵੱਸਦੇ ਲੋਕਾਂ ਜਿੰਨਾ ਵਿੱਚ ਚਰਨ ਸਿੰਘ ਗਿੱਲ ਅਮਰੀਕਾ, ਤੇਜਿੰਦਰ ਸ਼ਰਮਾ ਕੈਨੇਡਾ ਬਿੰਦੀ ਨਿਊਜੀਲੈਂਡ, ਰਾਕੇਸ਼ ਕੁਮਾਰ ਭੱਠੇਵਾਲਾ ਵੱਲੋਂ ਥਾਣੇਦਾਰ ਬਲਵੰਤ ਭੀਖੀ ਨੂੰ ਮੋਟਰ ਸਾਈਕਲ ਦੇਕੇ ਸਨਮਾਨਿਤ ਕੀਤਾ ਗਿਆ।
ਸਨਮਾਨਤਿ ਕਰਨ ਦੀ ਰਸਮ ਬਾਬਾ ਬੂਟਾ ਸਿੰਘ ਡੇਰਾ ਸਾਹਿਬ ਦਾਸ ਅਲੀਸ਼ੇਰ, ਬਾਬਾ ਪਾਲ ਸਿੰਘ ਸਮਾਉ, ਡਾ.ਸੰਦੀਪ ਘੰਡ ਸੇਵਾ ਮੁਕਤ ਜਿਲ੍ਹਾ ਅਧਿਕਾਰੀ ਭਾਰਤ ਸਰਕਾਰ, ਐਡਵੋਕੇਟ ਬਲਵੰਤ ਭਾਟੀਆ ਮੈਡਮ ਜੀਤ ਦਹੀਆਂ ਵਾਰਿਸ ਫਰੀਡਮ ਫਾਈਟਰ, ਹਰਪਾਲ ਕੌਰ ਪੰਜਾਬ ਪ੍ਰਧਾਨ ਦਲਿਤ ਫਰੰਟ, ਬਲਵਿੰਦਰ ਧਾਲੀਵਾਲ,ਕ੍ਰਿਸ਼ਨ ਚੌਹਾਨ ਅਤੇ ਤੀਰਥ ਤੋਗੜੀਆ ਨੇ ਅਦਾ ਕੀਤੀ।ਇਸ ਤੋਂ ਪਹਿਲਾਂ ਸਮੂਹ ਸ਼ਖਸ਼ੀਅਤਾਂ ਵੱਲੋਂ ਬਾਬਾ ਭੀਮ ਰਾਓ ਅੰਬੇਦਕਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।

