IVF ਤਕਨੀਕ ਨਾਲ ਵਿਦੇਸ਼ ਚ ਗਰਭਵਤੀ ਹੋਈ ਸੀ ਚਰਨ ਕੌਰ
ਸੰਜੀਵ ਜਿੰਦਲ, ਪ੍ਰਾਈਮ ਪੋਸਟ ਪੰਜਾਬ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਨਵਜੰਮੇ ਬੱਚੇ ਨਾਲ ਸਬੰਧਤ ਦਸਤਾਵੇਜ਼ ਸੂਬਾ ਸਰਕਾਰ ਨੂੰ ਦੇ ਦਿੱਤੇ ਹਨ। ਬਲਕੌਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੁੱਝ ਦਿਨ ਪਹਿਲਾਂ ਹੀ ਸਰਕਾਰ ਦਾ ਨੋਟਿਸ ਮਿਲਿਆ ਸੀ। ਉਨ੍ਹਾਂ ਕਿਹਾ ਕਿ ਸਰਕਾਰ ਕੁੱਝ ਹੋਰ ਜਾਣਕਾਰੀ ਮੰਗਣਾ ਚਾਹੁੰਦੀ ਹੈ ਤਾਂ ਉਹ ਹੋਰ ਜਾਣਕਾਰੀ ਵੀ ਉਪਲੱਬਧ ਕਰਵਾ ਦੇਣਗੇ।
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਆਈਵੀਐਫ ਟ੍ਰੀਟਮੈਂਟ ਵਿਦੇਸ਼ ‘ਚ ਇਸਤੇਮਾਲ ਕੀਤੀ ਗਈ ਸੀ ਅਤੇ ਬੱਚੇ ਦਾ ਜਨਮ ਪੰਜਾਬ ‘ਚ ਹੋਇਆ। ਉਨ੍ਹਾਂ ਕਿਹਾ ਕਿ ਆਈਵੀਐਫ ਨਾਲ ਗਰਭਵਤੀ ਹੋਣ ਦੇ ਬਾਅਦ ਜ਼ਰੂਰੀ ਟ੍ਰੀਟਮੈਂਟ ਸਰਕਾਰੀ ਹਸਪਤਾਲ ਤੋਂ ਕਰਵਾਇਆ ਗਿਆ।
ਸਿੱਧੂ ਮੂਸੇਵਾਲਾ ਦੀ ਮਾਤਾ ਨੂੰ ਹਸਪਤਾਲ ਤੋਂ ਮਿਲੀ ਛੁੱਟੀ
ਉੱਧਰ, ਸਿੱਧੂ ਮੂਸੇਵਾਲਾ ਦੀ ਮਾਤਾ ਨੂੰ ਛੁੱਟੀ ਮਿਲ ਗਈ ਹੈ, ਪਰ ਦੱਸਿਆ ਜਾ ਰਿਹਾ ਹੈ ਕਿ ਉਹ ਅਜੇ ਤੱਕ ਪਿੰਡ ਮੂਸਾ ਆਪਣੀ ਹਵੇਲੀ ‘ਚ ਨਹੀਂ ਆਉਣਗੇ। ਮੂਸੇਵਾਲਾ ਦੀ ਮਾਤਾ ਨੇ 17 ਮਾਰਚ ਨੂੰ ਬੱਚੇ ਨੂੰ ਜਨਮ ਦਿੱਤਾ ਸੀ। ਕੇਂਦਰੀ ਸਿਹਤ ਮੰਤਰਾਲੇ ਨੇ ਇਸ ‘ਤੇ ਪੰਜਾਬ ਸਰਕਾਰ ਨੂੰ ਪੱਤਰ ਲਿੱਖਦੇ ਹੋਏ ਰਿਪੋਰਟ ਮੰਗੀ ਸੀ।
58 ਸਾਲ ਦੀ ਉਮਰ ਵਿੱਚ IVF ਰਾਹੀਂ ਗਰਭਵਤੀ ਹੋਣ ਬਾਰੇ ਮੰਗਿਆ ਗਿਆ ਜਵਾਬ
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਪੰਜਾਬ ਦੇ ਸਿਹਤ ਸਕੱਤਰ ਨੂੰ ਭੇਜੇ ਗਏ ਪੱਤਰ ‘ਚ ਅਸਿਸਟੇਡ ਰਿਪ੍ਰੋਡਕਟੀਵ ਟੈਕਨੋਲਜੀ ਐਕਟ ਦਾ ਹਵਾਲਾ ਦਿੱਤਾ ਗਿਆ ਸੀ। ਇਸ ‘ਚ ਦੱਸਿਆ ਗਿਆ ਸੀ ਕਿ ਇਨ ਵਿਟਰੋ ਫਰਟੀਲਾਈਜ਼ੇਸ਼ਨ (ਆਈਵੀਐਫ) ਤਕਨੀਕ ਤੋਂ ਬੱਚਾ ਪੈਦਾ ਕਰਨ ਲਈ ਮਹਿਲਾਵਾਂ ਦੀ ਉਮਰ 21 ਤੋਂ 50 ਸਾਲ ਹੋਣੀ ਚਾਹੀਦੀ ਹੈ, ਪਰ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਦੀ ਉਮਰ ‘ਚ ਇਸ ਤਕਨੀਕ ਨਾਲ ਪ੍ਰੈਗਨੇਂਟ ਹੋ ਕੇ ਬੱਚੇ ਨਾਂ ਜਨਮ ਦਿੱਤਾ ਹੈ।

