ਸੰਜੀਵ ਜਿੰਦਲ
ਮਾਨਸਾ, 20 ਮਾਰਚ 2024 : ਸ੍ਰੀ ਮਨਮੋਹਨ ਸਿੰਘ ਔਲਖ ਪੀ.ਪੀ.ਐਸ,ਕਪਤਾਨ ਪੁਲਿਸ (ਇੰਨਵੈ:) ਮਾਨਸਾ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਿਤੀ 16-3-24 ਨੂੰ ਮੰਡੀ ਬੋਹਾ (ਥਾਣਾ ਬੋਹਾ) ਵਿਖੇ ਦਰਜ ਹੋਏ ਦੋਹਰੇ ਕਤਲ ਦੇ ਮੁਕੱਦਮੇ ਨੂੰ ਮਾਨਸਾ ਪੁਲਿਸ ਵੱਲੋਂ ਕੁੱਝ ਹੀ ਘੰਟਿਆਂ ਅੰਦਰ ਸੁਲਝਾ ਕੇ ਤਿੰਨ ਮੁਲਜਮਾਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ।
ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 16-3-24 ਨੂੰ ਥਾਣਾ ਬੋਹਾ ਪੁਲਿਸ ਪਾਸ ਇਤਲਾਹ ਮਿਲੀ ਕਿ ਕਸਬਾ ਬੋਹਾ ਵਿਖੇ ਇੱਕ ਵਿਅਕਤੀ ਅਤੇ ਇੱਕ ਅੋਰਤ ਦਾ ਕਤਲ ਹੋ ਗਿਆ ਹੈ।ਜਿਸਤੇ ਐਮ.ਸੀ ਜਗਸੀਰ ਸਿੰਘ ਦੇ ਬਿਆਨ ਪਰ ਮੁਕੱਦਮਾ ਨੰਬਰ 40 ਮਿਤੀ 17-03-2024 ਅ/ਧ 302, 148, 149 ,201 ਹਿੰ:ਦੰ: ਥਾਣਾ ਬੋਹਾ ਬਰਖਿਲਾਫ ਸੁਖਪਾਲ ਸਿੰਘ ਪੁੱਤਰ ਸੁਰਜਣ ਸਿੰਘ ,ਅਨਮੋਲਜੋਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ ,ਗੁਰਬਿੰਦਰ ਸਿੰਘ ਉਰਫ ਘੁੱਦਾ ਪੁੱਤਰ ਸੁਖਪਾਲ ਸਿੰਘ,ਸਹਿਜਪ੍ਰੀਤ ਸਿੰਘ ਪੁੱਤਰ ਹਰਪ੍ਰੀਤ ਸਿੰਘ ਸਮੇਤ ਨਾ ਮਾਲੂਮ ਵਿਅਕਤੀ, ਵਾਸੀਆਨ ਗਾਦੜ ਪੱਤੀ ਬੋਹਾ ਦਰਜ ਰਜਿਸਟਰ ਕੀਤਾ ਗਿਆ ਹੈ।
ਮੁਕੱਦਮਾ ਦੀ ਅਹਿਮੀਅਤ ਨੂੰ ਦੇਖਦੇ ਹੋਏ ਕਾਤਲਾਂ ਨੂੰ ਗ੍ਰਿਫਤਾਰ ਕਰਨ ਲਈ ਡਾ:ਨਾਨਕ ਸਿੰਘ SSP ਮਾਨਸਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ੍ਰੀ ਮਨਜੀਤ ਸਿੰਘ ਡੀ.ਐਸ.ਪੀ (ਸ:ਡ) ਬੁਢਲਾਡਾ ਦੀ ਨਿਗਰਾਨੀ ਹੇਠ ,ਇੰਸ: ਜਸਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਬੋਹਾ ਵੱਲੋਂ ਤੁਰੰਤ ਮੁਲਜਮਾਂ ਨੂੰ ਕਾਬੂ ਕਰਨ ਲਈ ਤਕਨੀਕੀ ਢੰਗ ਨਾਲ ਤਫਤੀਸ ਅਮਲ ਵਿੱਚ ਲਿਆਂਦੀ ਗਈ ।ਦੌਰਾਨੇ ਤਫਤੀਸ ਮਿਤੀ 19-03-2024 ਸੁਖਪਾਲ ਸਿੰਘ ਪੁੱਤਰ ਸੁਰਜਣ ਸਿੰਘ ,ਅਨਮੋਲਜੋਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ ,ਗੁਰਬਿੰਦਰ ਸਿੰਘ ਉਰਫ ਘੁੱਦਾ ਪੁੱਤਰ ਸੁਖਪਾਲ ਸਿੰਘ ਵਾਸੀਆਨ ਗਾਦੜ ਪੱਤੀ ਬੋਹਾ ਨੂੰ ਸਮੇਤ ਵਾਰਦਾਤ ਵਿੱਚ ਵਰਤੀ XUV ਗੱਡੀ ਨੰਬਰ HR59B8666 ਸਮੇਤ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।ਗ੍ਰਿਫਤਾਰ ਕੀਤੇ ਮੁਲਜਮਾਂ ਨੇ ਆਪਣੀ ਮੁਢਲੀ ਪੁੱਛਗਿੱਛ ਵਿੱਚ ਮੰਨਿਆਂ ਕਿ ਉਹਨਾਂ ਵੱਲੋਂ ਮਿਤੀ 16-3-24 ਨੂੰ ਹਮਸਵਰਾ ਹੋ ਕੇ ਮ੍ਰਿਤਕ ਗੁਰਪ੍ਰੀਤ ਸਿੰਘ ਅਤੇ ਮ੍ਰਿਤਕਾ ਗੁਰਪ੍ਰੀਤ ਕੌਰ ਦਾ ਤੇਜਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਹੈ।ਗ੍ਰਿਫਤਾਰ ਕੀਤੇ ਸੁਖਪਾਲ ਸਿੰਘ ਉਕਤ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਜਿਸਦੀ ਉਮਰ ਕ੍ਰੀਬ 45 ਸਾਲ ਸੀ ਤੇ ਬਾਲ ਬੱਚੇਦਾਰ ਸੀ ਨੇ ਉਸਦੀ ਲੜਕੀ ਗੁਰਪ੍ਰੀਤ ਕੌਰ ਉਮਰ ਕ੍ਰੀਬ 19 ਸਾਲ ਨਾਲ ਨਜਾਇਜ ਸਬੰਧ ਬਣਾ ਲਏ ਸਨ ਅਤੇ ਆਪਣਾ ਪਰਿਵਾਰ ਛੱਡ ਕੇ ਮੇਰੀ ਲੜਕੀ ਨੂੰ ਕਿਤੇ ਬਾਹਰ ਲਿਜਾ ਕੇ ਰਹਿਣ ਲੱਗ ਪਿਆ ਸੀ।ਜਿਸ ਨਾਲ ਸਾਡੇ ਦੋਵੇ ਪਰਿਵਾਰਾਂ ਦੀ ਮੰਡੀ ਬੋਹਾ ਵਿਖੇ ਬਦਨਾਮੀ ਹੋ ਚੁੱਕੀ ਹੈ ਇਸੇ ਗੱਲ ਨੂੰ ਲੈ ਕੇ ਅਸੀ ਦੋਵੇ ਪਰਿਵਾਰਾਂ ਨੇ ਇਹਨਾਂ ਦੋਹਾ ਨੂੰ ਕਤਲ ਕਰਨ ਦੀ ਸਾਜਿਸ ਘੜੀ ਸੀ।ਜਿਸ ਤੇ ਮਿਤੀ 16-03-24 ਨੂੰ ਸਮਾਂ ਕ੍ਰੀਬ 9 ਵਜੇ ਰਾਤ ਨੂੰ ਬਹਾਨੇ ਨਾਲ ਗੁਰਪ੍ਰੀਤ ਸਿੰਘ ਅਤੇ ਗੁਰਪ੍ਰੀਤ ਕੌਰ ਨੂੰ ਖੇਤ ਮੋਟਰ ਪਰ ਬੁਲਾ ਲਿਆ ਅਤੇ ਉਹਨਾਂ ਦਾ ਤੇਜਧਾਰ ਹਥਿਆਰਾ ਨਾਲ ਕਤਲ ਕਰ ਦਿੱਤਾ ਅਤੇ ਦੋਵੇ ਲਾਸ਼ਾ ਨੂੰ ਖੁਰਦ-ਬੁਰਦ ਕਰਨ ਦੇ ਇਰਾਦੇ ਨਾਲ ਬੋਰਾ ਪੱਲੜਾਂ ਵਿੱਚ ਪਾ ਕੇ ਚਿੱਟੇ ਰੰਗ ਦੀ ਗੱਡੀ ਵਿੱਚ ਰੱਖ ਕੇ ਕਿਤੇ ਟਿਕਾਣੇ ਲਗਾ ਦਿੱਤਾ।
ਮੁਕੱਦਮੇ ਦੀ ਤਫਤੀਸ ਨੂੰ ਹੋਰ ਅੱਗੇ ਵਧਾਉਦੇਂ ਹੋਏ ਚੰਨਦੀਪ ਪੁੱਤਰ ਗੁਰਜੰਟ ਸਿੰਘ ਵਾਸੀ ਚੱਕ ਅਲੀਸ਼ੇਰ, ਮਨਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਰੱਤਾ ਥੇਹ ਜਿਲ੍ਹਾ ਫਤਿਆਬਾਦ (ਹਰਿਆਣਾ),ਗੁਰਵਿੰਦਰ ਸਿੰਘ ਉਰਫ ਗੋਰਾ ਪੁੱਤਰ ਭੁਪਿੰਦਰ ਸਿੰਘ ਵਾਸੀ ਰਾਮਾਨੰਦੀ ਨੂੰ ਮੁਕੱਦਮਾ ਵਿੱਚ ਨਾਮਜਦ ਕੀਤਾ ਗਿਆ ਹੈ।ਜਿਹਨਾਂ ਦੇ ਟਿਕਾਣਿਆਂ ਪਰ ਰੇਡ ਕਰਕੇ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ।
ਗ੍ਰਿਫਤਾਰ ਕੀਤੇ ਮੁਲਜਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।ਜਿਹਨ੍ਹਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਵਾਰਦਾਤ ਵਿਚ ਵਰਤੇ ਆਲਾਜਰਬ ਬਰਾਮਦ ਕਰਕੇ ਤਫਤੀਸ ਨੂੰ ਹੋਰ ਅੱਗੇ ਵਧਾਇਆ ਜਾਵੇਗਾ ।

