ਸੰਜੀਵ ਜਿੰਦਲ
ਮਾਨਸਾ, 20 ਮਾਰਚ 2024 : ਮਾਨਸਾ ਦੇ ਬੁਢਲਾਡਾ ਦੇ ਲਿਵ-ਇਨ ਵਿੱਚ ਰਹਿਣ ਵਾਲੇ ਇੱਕ ਪ੍ਰੇਮੀ ਜੋੜੇ ਦਾ ਪਰਿਵਾਰ ਵਾਲਿਆਂ ਨੇ ਤਿੱਖੇ, ਹਥਿਆਰਾਂ ਨਾਲ ਕਤਲ ਕਰ ਦਿੱਤਾ।
ਬੋਹਾ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਉਮਰ 45 ਸਾਲ ਅਤੇ ਗੁਰਪ੍ਰੀਤ ਕੌਰ ਉਮਰ 19 ਸਾਲ ਆਪਣੇ ਪਰਿਵਾਰ ਦੀ ਮਰਜ਼ੀ ਦੇ ਖਿਲਾਫ ਕਿਸੇ ਸ਼ਹਿਰ ਵਿੱਚ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿੰਦੇ ਸਨ। ਪੁਲਿਸ ਨੇ ਇਸ ਮਾਮਲੇ ਵਿਚ 5 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਗੁਰਪ੍ਰੀਤ ਸਿੰਘ ਪਹਿਲਾਂ ਹੀ ਵਿਆਹਿਆ ਹੋਇਆ ਸੀ ਅਤੇ 2 ਜੁਆਕਾਂ ਦਾ ਪਿਤਾ ਸੀ।
ਬੀਤੇ ਦਿਨ ਜਦੋਂ ਗੁਰਪ੍ਰੀਤ ਸਿੰਘ ਆਪਣੀ ਦੋਸਤ ਨਾਲ ਬੋਹਾ ਆਇਆ ਤਾਂ ਪ੍ਰੇਮਿਕਾ ਦੇ ਪਿਤਾ ਸੁਖਪਾਲ ਸਿੰਘ ਨੇ ਗੁਰਪ੍ਰੀਤ ਸਿੰਘ ਪੁੱਤਰ ਅਨਮੋਲ ਜੋਤ ਸਿੰਘ ਅਤੇ ਉਸ ਦੇ ਸਾਥੀਆਂ ਗੁਰਬਿੰਦਰ ਸਿੰਘ, ਸਹਿਜ ਪ੍ਰੀਤ ਸਿੰਘ ਨਾਲ ਮਿਲ ਕੇ ਕਿਸੇ ਅਣ-ਪਛਾਤੇ ਵਿਅਕਤੀ ਨਾਲ ਰੰਜਿਸ਼ ਰਚ ਕੇ ਗੁਰਪ੍ਰੀਤ ਸਿੰਘ ਅਤੇ ਗੁਰਪ੍ਰੀਤ ਕੌਰ ਨੂੰ ਖੇਤਾਂ ਵਿਚ ਬੁਲਾ ਕੇ ਕਿਸੇ ਤਿੱਖੀ ਚੀਜ ਨਾਲ ਦੋਵਾਂ ਦਾ ਕਤਲ ਕਰ ਦਿੱਤਾ ਗਿਆ।
ਦੋਸ਼ੀਆਂ ਨੇ ਉਨ੍ਹਾਂ ਦੀਆਂ ਦੇਹਾਂ ਨੂੰ ਬੋ-ਰੀ ਵਿਚ ਬੰਨ੍ਹ ਕੇ ਚਿੱਟੇ ਰੰਗ ਦੀ ਗੱਡੀ ਵਿਚ ਲੱਦ ਕੇ, ਖੁਰਦ-ਬੁਰਦ ਕਰਨ ਦੀ ਨੀਅਤ ਨਾਲ ਭਾਖੜਾ ਨਹਿਰ ਵਿਚ ਸੁੱਟ ਦਿੱਤਾ। ਭਾਖੜਾ ਨਹਿਰ ਦੇ ਸਰਦੂਲਗੜ੍ਹ ਇਲਾਕੇ ਵਿੱਚੋਂ ਨਿਕਲਦੇ ਸੂਏ ਵਿੱਚੋਂ ਗੁਰਪ੍ਰੀਤ ਕੌਰ ਦੀ ਦੇਹ ਬਰਾਮਦ ਹੋ ਗਈ, ਪਰ ਅਜੇ ਤੱਕ ਗੁਰਪ੍ਰੀਤ ਸਿੰਘ ਦੀ ਦੇਹ ਨਹੀਂ ਮਿਲੀ ਹੈ। ਲੜਕੀ ਦੇ ਪਿਤਾ ਸੁਖਪਾਲ ਸਿੰਘ ਨੇ ਘਬ-ਰਾਹਟ ਵਿੱਚ ਆ ਕੇ ਆਪਣੇ ਗੁਆਂਢ ਵਿੱਚ ਰਹਿੰਦੇ ਕੌਂਸਲਰ ਨੂੰ ਜੋ-ੜੇ ਦੇ ਕਤਲ ਦੀ ਸੂਚਨਾ ਦਿੱਤੀ। ਕੌਂਸਲਰ ਵੱਲੋਂ ਬੋਹਾ ਪੁਲਿਸ ਨੂੰ ਸੂਚਿਤ ਕਰਨ ਉਤੇ ਪੁਲਿਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਪੰਜ ਲੋਕਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

