ਲਲਕਾਰ ਰੈਲੀ ਦੀ ਤਿਆਰੀ ਹਿੱਤ ਜਨਸੰਪਰਕ ਮੁਹਿੰਮ ਚਲਾਉਣ ਦਾ ਐਲਾਨ : ਚੌਹਾਨ
ਸੰਜੀਵ ਜਿੰਦਲ
ਮਾਨਸਾ, 31 ਜਨਵਰੀ 2024 : ਸਥਾਨਿਕ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਪੰਜਾਬ ਖੇਤ ਮਜ਼ਦੂਰ ਸਭਾ ਤੇ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ( ਏਟਕ) ਦੀਆਂ ਜਿਲ੍ਹਾ ਇਕਾਈਆ ਦੀ ਇੱਕ ਅਹਿਮ ਸਾਝੀ ਮੀਟਿੰਗ ਦੋ ਮੈਬਰੀ ਪ੍ਰਧਾਨਗੀ ਮੰਡਲ ਕ੍ਰਮਵਾਰ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਤੇ ਸਾਥੀ ਕੇਵਲ ਸਿੰਘ ਸਮਾਉ ਦੀ ਪ੍ਰਧਾਨਗੀ ਹੇਠ ਹੋਈ ।
ਇਸ ਮੀਟਿੰਗ ਵਿੱਚ 16 ਫਰਵਰੀ ਨੂੰ ਭਾਰਤ ਬੰਦ ਤੇ 20 ਫਰਵਰੀ ਦੀ ਲਲਕਾਰ ਰੈਲੀ ਏਜੰਡਿਆ ਸੰਬੰਧੀ ਵਿਚਾਰ ਚਰਚਾ ਕੀਤੀ ਗਈ ਤੇ ਫੈਸਲਾ ਕੀਤਾ ਗਿਆ ਕਿ 16 ਫਰਵਰੀ ਦੇ ਭਾਰਤ ਬੰਦ ਦੇ ਸੱਦੇ ਨੂੰ ਮਾਨਸਾ ਵਿੱਚ ਤਨਦੇਹੀ ਨਾਲ ਲਾਗੂ ਕੀਤਾ ਜਾਵੇਗਾ ਤੇ ਲਲਕਾਰ ਰੈਲੀ ਦੀ ਤਿਆਰੀ ਲਈ ਜਿਲ੍ਹੇ ਵਿੱਚ ਜਨਸੰਪਰਕ ਮੁਹਿੰਮ ਚਲਾਈ ਜਾਵੇਗੀ ।
ਇਸ ਮੌਕੇ ਤੇ ਸੰਬੋਧਨ ਕਰਦਿਆਂ ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾਈ ਆਗੂ ਕ੍ਰਿਸਨ ਚੋਹਾਨ ਤੇ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ (ਏਟਕ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਹਰ ਗੱਲ ਉੱਤੇ ਬੇਬਾਕੀ ਨਾਲ ਮੀਡੀਆ ਵਿੱਚ ਬੋਲਣ ਵਾਲਾ ਪੰਜਾਬ ਦਾ ਮੁੱਖ ਮੰਤਰੀ ਮਜਦੂਰਾਂ ਦੇ ਹੱਕ ਵਿੱਚ ਆਪਣਾ ਮੂੰਹ ਨਹੀ ਖੋਲ੍ਹ ਰਿਹਾ ਤੇ ਮਾਨ ਦੇ ਹਰੇ ਪੈੱਨ ਦੀ ਸਿਆਹੀ ਮਜਦੂਰ ਦੇ ਹੱਕ ਵਿੱਚ ਲਿੱਖਣ ਸਮੇ ਮੁੱਕ ਗਈ । ਮਜ਼ਦੂਰ ਆਗੂਆਂ ਨੇ ਕਿਹਾ ਕਿ ਮਜ਼ਦੂਰ ਸੰਘਰਸ਼ ਦੇ ਬਲਬੂਤੇ ਸਮੇ ਦੇ ਹਾਕਮਾ ਨੂੰ ਲਲਕਾਰਣਗੇ ਤੇ ਹੱਲ ਸੋਚਣ ਲਈ ਮਜਬੂਰ ਕਰਨਗੇ ।
ਇਸ ਮੌਕੇ ਤੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਖੇਤ ਮਜ਼ਦੂਰ ਸਭਾ ਦੇ ਜਿਲ੍ਹਾ ਜਰਨਲ ਸਕੱਤਰ ਸਾਥੀ ਸੀਤਾ ਰਾਮ ਗੋਬਿੰਦਪੁਰਾ , ਏਟਕ ਦੇ ਜਿਲ੍ਹਾ ਜਰਨਲ ਸਕੱਤਰ ਸਾਥੀ ਨਰੇਸ ਬੁਰਜਹਰੀ ਤੇ ਪੰਜਾਬ ਇਸਤਰੀ ਸਭਾ ਦੇ ਜਿਲ੍ਹਾ ਪ੍ਰਧਾਨ ਮਨਜੀਤ ਕੌਰ ਗਾਮੀਵਾਲਾ ਨੇ ਕਿਹਾ ਕਿ ਮਨਰੇਗਾ ਸਕੀਮ ਨੂੰ ਤਹਿਸ ਨਹਿਸ ਕਰਨ ਵਿੱਚ ਆਪ ਸਰਕਾਰ ਅਕਾਲੀ ਅਤੇ ਕਾਂਗਰਸ ਦੀਆਂ ਸਰਕਾਰਾਂ ਨਾਲੋ ਵੀ ਦੋ ਕਦਮ ਅੱਗੇ ਲੰਘ ਚੁੱਕੀ ਹੈ ।
ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਸਾਥੀ ਰਤਨ ਭੋਲਾ, ਗੁਰਪ੍ਰੀਤ ਸਿੰਘ ਹੀਰਕੇ, ਨਿਰਮਲ ਸਿੰਘ ਬੱਪੀਆਣਾ, ਕਾਲਾ ਖਾਂ ਭੰਮੇ , ਕਪੂਰ ਸਿੰਘ ਲੱਲੂਆਣਾ , ਸੁਖਦੇਵ ਸਿੰਘ ਪੰਧੇਰ, ਸੁਖਦੇਵ ਸਿੰਘ ਮਾਨਸਾ , ਗੁਰਪਿਆਰ ਸਿੰਘ ਫੱਤਾ , ਸਾਥੀ ਜੱਗਾ ਸਿੰਘ ਰਾਏਪੁਰ, ਬੰਸੀ ਜਟਾਣਾ , ਅਸ਼ੋਕ ਲਾਕੜਾ , ਬਲਵੰਤ ਭੈਣੀਬਾਘਾ ਤੇ ਗੁਰਦੇਵ ਸਿੰਘ ਦਲੇਲ ਸਿੰਘ ਵਾਲਾ ਆਦਿ ਵੀ ਹਾਜਰ ਸਨ ।

