
ਸੰਜੀਵ ਜਿੰਦਲ
ਸਰਦੂਲਗੜ੍ਹ, 12 ਦਸੰਬਰ 2023 : ਅੱਜ ਸਿਵਲ ਸਰਜਨ ਮਾਨਸਾ ਡਾ ਰਣਜੀਤ ਸਿੰਘ ਰਾਏ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਸੀਨੀਅਰ ਮੈਡੀਕਲ ਅਫ਼ਸਰ ਸ੍ਰੀਮਤੀ ਰਵਨੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੱਸ ਸਟੈਂਡ ਸਰਦੂਲੇਵਾਲਾ ਵਿਖੇ ਪੋਲੀਓ ਮੁਹਿੰਮ ਦੌਰਾਨ 213 ਬੱਚਿਆਂ ਨੂੰ ਪੋਲੀਓ ਵੈਕਸੀਨਂ ਦੀਆਂ ਬੂੰਦਾਂ ਪਿਲਾਈਆਂ ਗਈਆਂ।
ਸਿਹਤ ਕਰਮਚਾਰੀ ਜੀਵਨ ਸਿੰਘ ਸਿੱਧੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਹਰਿਆਣਾ ਸੀਮਾਂ ਦੇ ਨੇੜੇ ਵਾਲਾ ਇਲਾਕਾ ਹੈ। ਇੱਥੇ ਰੋੜੀ ਰੋਹਨ ਫੱਗੂ ਕਾਲਿਆਂਵਾਲੀ ਆਦਿ ਹਰਿਆਣੇ ਤੋਂ ਅਤੇ ਪੰਜਾਬ ਦੇ ਹੋਰ ਵੱਖ ਸਥਾਨਾਂ ਤੋਂ ਬੱਸਾਂ ਰਾਹੀਂ ਆਉਣ ਵਾਲੇ ਯਾਤਰੀਆਂ ਨਾਲ ਆਉਣ ਵਾਲੇ ਬੱਚਿਆਂ ਦਾ ਨਿਰੀਖਣ ਕਰ ਕੇ ਓਹਨਾਂ ਨੂੰ ਪੋਲੀਓ ਵੈਕਸੀਨਂ ਪਿਲਾਈ ਗਈ। ਓਹਨਾਂ ਨਾਲ ਕ੍ਰਿਸ਼ਨ ਲਾਲ ਸਮਾਜਿਕ ਕਾਰਿਆ ਕਰਤਾ ਵੀ ਮੌਜ਼ੂਦ ਸਨ।

