Visitor : Visitor
,

ਗੋਗਾਮੇੜੀ ਮਾਮਲੇ ‘ਤੇ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ, “ਲਗੇਗੀ ਆਗ ਤੋ ਆਏਂਗੇ ਘਰ ਕਈ ਜ਼ਦ ਮੇਂ ਯਹਾਂ ਪੇ ਸ਼ਿਰਫ ਹਮਾਰਾ ਮਕਾਨ ਥੋੜੀ ਹੈ”

ਸੰਜੀਵ ਜਿੰਦਲ  ਮਾਨਸਾ, 7 ਦਸੰਬਰ 2023 : ਰਾਜਸਥਾਨ ਵਿੱਚ ਰਾਜਪੂਤ ਕਰਨੀ ਸੈਨਾ ਦੇ ਕੌਮੀ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦੇ ਕਤਲ ਨੂੰ ਲੈ ਕੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਗੈਂਗਸਟਰਾਂ ਅਤੇ ਸਰਕਾਰ ਖ਼ਿਲਾਫ਼ ਭੜਾਸ ਕੱਢੀ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਲਿਖਿਆ- “ਲਗੇਗੀ ਆਗ ਤੋ ਆਏਂਗੇ ਘਰ ਕਈ ਜ਼ਦ ਮੇੰ, ਯਹਾਂ ਪੇ ਸਿਰਫ ਹਮਾਰਾ ਮਕਾਨ…

ਸੰਜੀਵ ਜਿੰਦਲ 

ਮਾਨਸਾ, 7 ਦਸੰਬਰ 2023 : ਰਾਜਸਥਾਨ ਵਿੱਚ ਰਾਜਪੂਤ ਕਰਨੀ ਸੈਨਾ ਦੇ ਕੌਮੀ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦੇ ਕਤਲ ਨੂੰ ਲੈ ਕੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਗੈਂਗਸਟਰਾਂ ਅਤੇ ਸਰਕਾਰ ਖ਼ਿਲਾਫ਼ ਭੜਾਸ ਕੱਢੀ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਲਿਖਿਆ- “ਲਗੇਗੀ ਆਗ ਤੋ ਆਏਂਗੇ ਘਰ ਕਈ ਜ਼ਦ ਮੇੰ, ਯਹਾਂ ਪੇ ਸਿਰਫ ਹਮਾਰਾ ਮਕਾਨ ਥੋੜੀ ਹੈ।” ਅੱਜ ਸਿੱਧੂ ਦੇ ਜਾਣ ਤੋਂ 556 ਦਿਨ ਬਾਅਦ ਵੀ ਉਹ ਇਨਸਾਫ਼ ਦੀ ਉਡੀਕ ਕਰ ਰਹੇ ਹਨ।

ਬਲਕੌਰ ਸਿੰਘ ਨੇ ਕਿਹਾ ਕਿ ਗੈਂਗਸਟਰਾਂ ਨੂੰ ਨੱਥ ਪਾਉਣ ਦੀ ਬਜਾਏ ਜਿੰਨਾਂ ਚਿਰ ਸਰਕਾਰਾਂ ਗੈਂਗਸਟਰਾਂ ਨੂੰ ਸ਼ੈਅ, ਮਦਦ, ਜੇਲ੍ਹਾਂ ਵਿੱਚ ਇੰਟਰਵਿਊਆਂ ਅਤੇ ਸਕਿਊਰੀਟੀ ਸਮੇਤ ਗੱਡੀਆਂ ਦੇ ਕਾਫ਼ਲਿਆਂ ਵਰਗੀਆਂ ਸ਼ਾਹੀ ਸਹੂਲਤਾਂ ਦਿੰਦੀਆਂ ਰਹਿਣਗੀਆਂ, ਇਸ ਹਨੇਰਗਰਦੀ ਵਿੱਚ ਘਰਾਂ ਦੇ ਚਿਰਾਗ ਇਸ ਤਰ੍ਹਾਂ ਹੀ ਬੁਝਾਏ ਜਾਂਦੇ ਰਹਿਣਗੇ। ਮੇਰੀ ਲੜਾਈ ਮੇਰੇ ਪੁੱਤਰ ਸੁਭਦੀਪ ਦੇ ਇਨਸਾਫ ਲਈ ਤਾਂ ਹੈ ਹੀ, ਨਾਲ ਹੀ ਗੈਂਗਸਟਰ-ਸਿਆਸੀ ਗੱਠਜੋੜ ਨੂੰ ਜੜ੍ਹੋਂ ਖ਼ਤਮ ਕਰਕੇ ਹੋਰਨਾਂ ਘਰਾਂ ਦੇ ਚਿਰਾਗ ਬਚਾਉਣ ਦੀ ਵੀ ਹੈ।

ਬਲਕੌਰ ਸਿੰਘ ਨੇ ਭਾਰਤ ਦੇ ਰਾਜਪੂਤ ਦੀ ਪੋਸਟ ਨੂੰ ਟੈਗ ਕਰਕੇ ਲਿਖਿਆ- ਜਾਣਨਾ ਚਾਹੋਗੇ ਕਿ ਇਹ ਅਪਰਾਧੀ ਨਿਡਰ ਕਿਉਂ ਹੈ? ਕਿਉਂਕਿ ਅਸੀਂ ਜਾਤਾਂ ਵਿੱਚ ਵੰਡੇ ਹੋਏ ਹਾਂ। ਜਦੋਂ ਉਹੀ ਰੋਹਿਤ ਗੋਦਾਰਾ ਅਤੇ ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਨੂੰ ਮਾਰਿਆ ਤਾਂ ਅਸੀਂ ਕਿਹਾ ਕਿ ਲਾਰੈਂਸ ਬਿਸ਼ਨੋਈ ਗੈਂਗ ਦੇਸ਼ ਭਗਤ ਹੈ, ਖਾਲਿਸਤਾਨੀਆਂ ਦਾ ਸਫਾਇਆ ਕਰ ਰਿਹਾ ਹੈ। ਜਦੋਂ ਰਾਜੂ ਠੇਹਟ ਨੂੰ ਮਾਰਿਆ ਤਾਂ ਉਸਨੇ ਕਿਹਾ ਕਿ ਮੈਂ ਅਪਰਾਧੀਆਂ ਨੂੰ ਮਾਰ ਕੇ ਕੀ ਗਲਤ ਕੀਤਾ ਹੈ? ਹੁਣ ਇਨ੍ਹਾਂ ਦੇ ਹੱਥ ਐਨੇ ਖੁੱਲ੍ਹ ਗਏ ਹਨ ਕਿ ਉਨ੍ਹਾਂ ਨੇ ਸਮਾਜ ਸੇਵੀ ਅਤੇ ਰਾਜਪੂਤ ਕਰਨੀ ਸੈਨਾ ਦੇ ਕੌਮੀ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦਾ ਖੁੱਲ੍ਹੇਆਮ ਕਤਲ ਕਰ ਦਿੱਤਾ ਹੈ।

ਬਲਕੌਰ ਸਿੰਘ ਨੇ ਕਿਹਾ ਕਿ ਹੁਣ ਵੀ ਜੇਕਰ ਪ੍ਰਸ਼ਾਸਨ ‘ਤੇ ਇਕੱਠੇ ਹੋ ਕੇ ਦਬਾਅ ਨਾ ਪਾਇਆ ਗਿਆ ਤਾਂ ਜਾਟਾਂ ਅਤੇ ਰਾਜਪੂਤਾਂ ਦੀ ਲੜਾਈ ਦਾ ਫਾਇਦਾ ਉਠਾ ਕੇ ਦੋਵਾਂ ਭਾਈਚਾਰਿਆਂ ਦੇ ਆਗੂ ਸ਼ਾਂਤ ਹੋ ਜਾਣਗੇ। ਸਮੇਂ ਸਿਰ ਜਾਗੋ।

10 ਮਹੀਨੇ ਪਹਿਲਾਂ ਸੁਖਦੇਵ ਗੋਗਾਮੇੜੀ ਦੇ ਕਤਲ ਬਾਰੇ ਇਨਪੁਟ ਪ੍ਰਾਪਤ ਹੋਇਆ ਸੀ। ਪੰਜਾਬ ਪੁਲਿਸ ਨੇ ਇਹ ਇਨਪੁਟ ਰਾਜਸਥਾਨ ਪੁਲਿਸ ਨੂੰ ਭੇਜ ਦਿੱਤਾ ਸੀ। ਦੱਸਿਆ ਗਿਆ ਕਿ ਬਠਿੰਡਾ ਜੇਲ੍ਹ ਵਿੱਚ ਬੰਦ ਗੈਂਗਸਟਰ ਸੰਪਤ ਨਹਿਰਾ ਗੋਗਾਮੇੜੀ ਦੇ ਕਤਲ ਦੀ ਸਾਜ਼ਿਸ਼ ਰਚ ਰਿਹਾ ਸੀ। ਪੰਜਾਬ ਪੁਲਿਸ ਨੇ ਤਾਂ ਇੱਥੋਂ ਤੱਕ ਕਿਹਾ ਕਿ ਉਸ ਨੇ ਕਤਲ ਲਈ ਏ.ਕੇ.-47 ਦਾ ਇੰਤਜ਼ਾਮ ਕਰ ਲਿਆ ਹੈ।

ਇਸ ਕਤਲ ਕਾਂਡ ਦੀ ਇੱਕ ਹੋਰ ਕੜੀ ਸਾਹਮਣੇ ਆ ਰਹੀ ਹੈ। ਸੁਖਦੇਵ ਗੋਗਾਮੇੜੀ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਵਿਦੇਸ਼ ਬੈਠੇ ਗੈਂਗਸਟਰ ਰੋਹਿਤ ਗੋਦਾਰਾ ਸੰਪਤ ਨਹਿਰਾ ਦਾ ਸਾਥੀ ਰਿਹਾ ਹੈ। ਵਿਦੇਸ਼ ਭੱਜਣ ਤੋਂ ਪਹਿਲਾਂ ਰੋਹਿਤ ਗੋਦਾਰਾ ਨੇ ਸੰਪਤ ਨਹਿਰਾ ਨਾਲ ਮਿਲ ਕੇ ਰਾਜਸਥਾਨ ਵਿੱਚ ਕਈ ਵਾਰਦਾਤਾਂ ਕੀਤੀਆਂ ਸਨ।

ਇਸ ਕਾਰਨ ਪੁਲਿਸ ਨੂੰ ਸ਼ੱਕ ਹੈ ਕਿ ਰੋਹਿਤ ਗੋਦਾਰਾ ਦੇ ਇਸ਼ਾਰੇ ‘ਤੇ ਸੰਪਤ ਨਹਿਰਾ ਨੇ ਹਥਿਆਰ ਅਤੇ ਸ਼ੂਟਰ ਦਾ ਪ੍ਰਬੰਧ ਕਰਕੇ ਇਸ ਕਤਲ ਨੂੰ ਅੰਜਾਮ ਦਿੱਤਾ ਹੈ। ਨਹਿਰਾ ਅਤੇ ਰੋਹਿਤ ਗੋਦਾਰਾ ਦੋਵੇਂ ਲਾਰੈਂਸ ਗੈਂਗ ਸਿੰਡੀਕੇਟ ਦੇ ਮੈਂਬਰ ਹਨ। ਗੋਗਾਮੇੜੀ ‘ਚ ਗੈਂਗਸਟਰ ਰੋਹਿਤ ਗੋਦਾਰਾ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਦਾਅਵਾ ਕੀਤਾ ਸੀ ਕਿ ਇਹ ਕਤਲ ਉਸ ਨੇ ਕਰਵਾਇਆ ਹੈ। ਉਸ ਨੇ ਦੋਸ਼ ਲਾਇਆ ਸੀ ਕਿ ਗੋਗਾਮੇੜੀ ਨੇ ਆਪਣੇ ਦੁਸ਼ਮਣਾਂ ਦੀ ਮਦਦ ਕੀਤੀ ਸੀ।

Leave a Reply

Your email address will not be published. Required fields are marked *

Visitor : Visitor